June 19, 2026 7:50 pm

ਮੱਧ ਪ੍ਰਦੇਸ਼ ਵਿੱਚ ਵੀ ਕਾਂਗਰਸ ਦੀ ਸਰਕਾਰ ਲਈ ਰਾਹ ਪੱਧਰਾ

ਬਸਪਾ ਵੱਲੋਂ ਹਮਾਇਤ – ਮੱਧ ਪ੍ਰਦੇਸ਼ ਦੇ ਅਗਲੇ ਮੁੱਖ ਮੰਤਰੀ ਦਾ ਫ਼ੈਸਲਾ ਰਾਹੁਲ ਗਾਂਧੀ ਦੇ ਹੱਥ : ਕਾਂਗਰਸੀ ਵਿਧਾਇਕ

ਭੋਪਾਲ, 12 ਦਸੰਬਰ (–)- ਮਧ ਪ੍ਰਦੇਸ਼ ਦੀ ਨਵੀਂ ਚੁਣੀ ਗਈ ਕਾਂਗਰਸ ਵਿਧਾਨ ਸਭਾ ਪਾਰਟੀ ਨੇ ਇਕ ਲਾਈਨ ਪ੍ਰਸਤਾਵ ਪਾਸ ਕਰ ਦਿਤਾ ਹੈ, ਕਿ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਇਹ ਫ਼ੈਸਲਾ ਕਰਨਗੇ ਕਿ ਰਾਜ ਦੇ ਮੁਖ ਮੰਤਰੀ ਕੌਣ ਹੋਣਗੇ। ਬੁਧਵਾਰ ਨੂੰ ਭੋਪਾਲ ’ਚ ਸੂਬਾ ਕਾਂਗਰਸ ਦੇ ਮੁਖੀ ਕਮਲ ਨਾਥ ਦੁਆਰਾ ਸਦੀ ਗਈ ਬੈਠਕ ਵਿਚ ਇਹ ਪ੍ਰਸਤਾਵ ਪਾਸ ਕੀਤਾ ਗਿਆ। ਪਾਰਟੀ ਲੀਡਰਸ਼ਿਪ ਦੇ ਦੋ ਨਾਂਅ ਹਨ, ਕਮਲ ਨਾਥ ਅਤੇ ਸੂਬਾਈ ਕਾਂਗਰਸ ਦੀ ਮੁਹਿੰਮ ਕਮੇਟੀ ਦੇ ਚੇਅਰਮੈਨ ਜਯੋਤੀਰਾਦਿਤਿਆ ਸਿੰਧੀਆ, ਜਿਨ੍ਹਾਂ ਵਿਚ ਫ਼ੈਸਲਾ ਕਰਨਾ ਹੈ। ਅਜ ਸਵੇਰੇ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਕਰਨ ਤੋਂ ਬਾਅਦ ਬੁਧਵਾਰ ਸ਼ਾਮ ਨੂੰ ਕਾਂਗਰਸ ਦੇ ਨਵੇਂ ਵਿਧਾਇਕਾਂ ਦੀ ਮੀਟਿੰਗ ਹੋਈ। ਕਾਂਗਰਸ ਨੇ 114 ਸੀਟਾਂ ਜਿਤੀਆਂ ਹਨ ਅਤੇ ਮਾਇਆਵਤੀ ਦੀ ਬਹੁਜਨ ਸਮਾਜ ਪਾਰਟੀ ਅਤੇ ਅਖਿਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ ਵੱਲੋਂ ਸਮਰਥਨ ਦੀ ਪੇਸ਼ਕਸ਼ ਕੀਤੀ ਗਈ, ਤਾਂ 230 ਸੀਟਾਂ ਵਾਲੇ ਮਧ ਪ੍ਰਦੇਸ਼ ਵਿਧਾਨ ਸਭਾ ’ਚ 2 ਸੀਟਾਂ ਦੀ ਹਦ ਨੂੰ ਮਿਲਾ ਕੇ 116 ਦੇ ਕਰੀਬ ਬਹੁਮਤ ਦੀ ਲੋੜ ਹੈ। ਦੇਰ ਰਾਤ ਮੰਗਲਵਾਰ ਨੂੰ ਸੂਬਾ ਕਾਂਗਰਸ ਪ੍ਰਧਾਨ ਕਮਲ ਨਾਥ ਨੇ ਮਧ ਪ੍ਰਦੇਸ਼ ਵਿਚ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਅਤੇ ਰਾਜਪਾਲ ਆਨੰਦਦੀਨ ਪਟੇਲ ਨੂੰ ਇਕ ਚਿਠੀ ਭੇਜੀ। ਉਨ੍ਹਾਂ ਨੇ ਲਿਖਿਆ ਕਿ, ਕਾਂਗਰਸ ਪਾਰਟੀ ਬਹੁਮਤ ਦੇ ਸਮਰਥਨ ਨਾਲ ਸਭ ਤੋਂ ਵਡੀ ਪਾਰਟੀ ਵਜੋਂ ਉਭਰ ਕੇ ਸਾਹਮਣੇ ਆਈ ਹੈ ਅਤੇ ਸਾਰੇ ਆਜ਼ਾਦ (ਉਮੀਦਵਾਰਾਂ) ਨੇ ਕਾਂਗਰਸ ਪਾਰਟੀ ਨੂੰ ਭਰੋਸੇਯੋਗ ਸਹਿਯੋਗ ਦਿਤਾ ਗਿਆ ਹੈ। ਬੁਧਵਾਰ ਸਵੇਰੇ ਬਸਪਾ ਅਤੇ ਸਮਾਜਵਾਦੀ ਪਾਰਟੀ ਨੇ ਕਾਂਗਰਸ ਅਤੇ ਕਮਲ ਨਾਥ, ਜਯੋਤੀਰਾਦਿਤਿਆ ਸਿੰਧੀਆ ਅਤੇ ਸੀਨੀਅਰ ਪਾਰਟੀ ਨੇਤਾ ਦਿਗਵਿਜੇ ਸਿੰਘ ਨੂੰ ਸਮਰਥਨ ਦੇਣ ਦੀ ਘੋਸ਼ਣਾ ਕੀਤੀ, ਇਸ ਤੋਂ ਬਾਅਦ ਦੇਰ ਨਾ ਕੀਤੀ ਗਈ, ਸਰਕਾਰ ਬਣਾਉਣ ਦਾ ਦਾਅਵਾ ਕਰਨ ਲਈ ਰਾਜਪਾਲ ਨੂੰ ਮਿਲ਼ਿਆ।

Send this to a friend