ਅਮਰਗੜ੍ਹ, 12 ਦਸੰਬਰ (ਸੁਖਵਿੰਦਰ ਸਿੰਘ ਅਟਵਾਲ)- ’ਸਾਦੇ ਵਿਆਹ ’ਤੇ ਸਾਦੇ ਭੋਗ, ਨਾ ਕਰਜ਼ਾ ਨਾ ਚਿੰਤਾ ਰੋਗ’ ਦਾ ਹੋਕਾ ਦੇਣ ਵਾਲ਼ੀ ਸਮਾਜ ਸੁਧਾਰ ਵੈਲਫ਼ੇਅਰ ਕਮੇਟੀ ਵੱਲੋਂ ਸੱਦੀ ਮਹੀਨਾਵਾਰ ਮੀਟਿੰਗ ਵਿੱਚ ਸਾਦਾ ਵਿਆਹ ਕਰਵਾਉਣ ਵਾਲ਼ੇ ਜੋੜੇ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸੰਸਥਾ ਦੇ ਪ੍ਰਧਾਨ ਹਰੀ ਸਿੰਘ ਖੇੜੀ ਸੋਢੀਆਂ ਨੇ ਦੱਸਿਆ ਕਿ ਹੁਣ ਤੱਕ ਸਾਡੀ ਸੰਸਥਾ ਵੱਲੋਂ ਇੱਕ ਸੌ ਤੋਂ ਜ਼ਿਆਦਾ ਪਿੰਡਾਂ ਵਿੱਚ ਸਾਦੇ ਸਮਾਗਮ ਕਰਵਾਉਣ ਲਈ ਮਤੇ ਪਵਾਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇਕਰ ਲੋਕ ਆਪਣੇ ਜੀਵਨ ਵਿੱਚ ਸਾਦਗੀ ਦੇ ਅਨਮੋਲ ਗੁਣ ਨੂੰ ਧਾਰਨ ਕਰ ਲੈਣ ਤਾਂ ਅੱਧੀਆਂ ਨਾਲ਼ੋਂ ਜ਼ਿਆਦਾ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ।ਇਸ ਮੌਕੇ ਕਮੇਟੀ ਵੱਲੋਂ ਸਾਦਾ ਵਿਆਹ ਕਰਵਾੳਣ ਵਾਲੀ ਜੋੜੀ ਲਖਵੀਰ ਸਿੰਘ ਪੁੱਤਰ ਪਰਗਟ ਸਿੰਘ ਪਿੰਡ ਨੰਗਲ ’ਤੇ ਸੰਦੀਪ ਕੌਰ ਪੁੱਤਰੀ ਸੁਖਵਿੰਦਰ ਸਿੰਘ ਵਾਸੀ ਅਮਰਗੜ੍ਹ ਨੂੰ ਮੁਬਾਰਕਬਾਦ ਦਿੰਦਿਆਂ ਵਿਸ਼ੇਸ ਤੌਰ ’ਤੇ ਸਨਮਾਨਿਤ ਕੀਤਾ ਗਿਆ ਅਤੇ 16 ਦਸੰਬਰ ਦਿਨ ਐਤਵਾਰ ਨੂੰ ਪਿੰਡ ਝੱਲ ਵਿਖੇ ਲਗਾਏ ਜਾ ਰਹੇ ਅੱਖਾਂ ਦੇ ਮੁਫ਼ਤ ਕੈਂਪ ਦੀਆਂ ਤਿਆਰੀਆਂ ਸਬੰਧੀ ਅਹਿਮ ਵਿਚਾਰਾਂ ਕੀਤੀਆਂ ਗਈਆਂ। ਇਸ ਸਮੇਂ ਕਮੇਟੀ ਵੱਲੋਂ ਛਪਵਾਈ ਗਈ ਕਿਤਾਬ ’ਸਾਦੇ ਵਿਆਹ ’ਤੇ ਭੋਗ, ਨਾ ਕਰਜ਼ਾ ਨਾ ਚਿੰਤਾ ਰੋਗ’ ਪੜ੍ਹਕੇ ਅਤੇ ਸਮਾਜ ਸੁਧਾਰ ਕਮੇਟੀ ਵੱਲੋਂ ਕੀਤੇ ਜਾਂਦੇ ਕੰਮਾਂ ਤੋਂ ਮੁਤਾਸ਼ਰ ਹੋ ਕੇ ਬਠਿੰਡਾ ਜਿਲ੍ਹੇ ਦੇ ਪਿੰਡ ਪਿੱਥੋ ਤੋਂ ਸਾਬਕਾ ਸਰਪੰਚ ਕੁਲਵੰਤ ਸਿੰਘ ਸਮੇਤ ਉਨ੍ਹਾ ਦੇ ਸਾਥੀ ਮਹਿੰਦਰ ਸਿੰਘ, ਜੱਗਰ ਸਿੰਘ ਅਤੇ ਦਰਸ਼ਨ ਸਿੰਘ ਨੇ ਵਿਸ਼ੇਸ ਤੌਰ ’ਤੇ ਸ਼ਿਰਕਤ ਕਰਦਿਆਂ ਕਮੇਟੀ ਦੁਆਰਾ ਆਰੰਭੀ ਮੁਹਿੰਮ ਨੂੰ ਆਪਣੇ ਆਸ-ਪਾਸ ਦੇ ਇਲਾਕਿਆਂ ’ਚ ਆਰੰਭ ਕਰਨ ਦਾ ਪ੍ਰਣ ਕੀਤਾ।ਇਸ ਮੌਕੇ ਮੀਤ ਪ੍ਰਧਾਨ ਚਰਨਜੀਤ ਸਿੰਘ ਖ਼ਾਲਸਾ ਹੂਸ਼ੈਨਪੁਰਾ, ਹਰਨੇਕ ਸਿੰਘ ਖੇੜੀ ਸੋਢੀਆਂ, ਗੁਰਦਵਿੰਦਰ ਸਿੰਘ, ਰੁਲ਼ਦੂ ਖ਼ਾਂ, ਬਲਵਿੰਦਰ ਸਿੰਘ ਨੰਬਰਦਾਰ, ਹਰਦਿਆਲ ਸਿੰਘ ਅਤੇ ਹਰਪ੍ਰੀਤ ਸਿੰਘ ਤੋਂ ਇਲਾਵਾ ਹੋਰ ਕਮੇਟੀ ਮੈਂਬਰ ਹਾਜ਼ਰ ਸਨ।