- ਥਾਣੇਦਾਰ ਬਲਜਿੰਦਰ ਸਿੰਘ ਪਿੰਡ ਵਾਸੀਆਂ ਨਾਲ ਉਲਝਦਾ ਹੋਇਆ (ਸੱਜੇ) ਪੀੜਤ ਔਰਤ ਪ੍ਰੈੱਸ ਨੂੰ ਆਪਣੇ ਨਾਲ ਹੋਈ ਵਧੀਕੀ ਬਾਰੇ ਦੱਸਦੀਆਂ ਹੋਈਆਂ (ਨਾਲ ਦੀ ‘ਚ) ਥਾਣੇਦਾਰ ਦੀ ਪ੍ਰਾਈਵੇਟ ਕਾਰ।
ਟਾਂਡਾ/ਮਿਆਣੀ, 17 ਜੁਲਾਈ (ਚਰਨਜੀਤ ਸੋਨੂੰ/ਮਨਪ੍ਰੀਤ ਸਿੰਘ)- ਪੰਜਾਬ ਸਰਕਾਰ ਜਿੰਨੇ ਮਰਜ਼ੀ ਪੁਲਿਸ ਵੱਲੋਂ ਸੁਹਿਰਦ ਹੋਣ ਦੇ ਦਾਅਵੇ ਕਰੀ ਜਾਵੇ ਪਰ ਪੁਲਿਸ ਦੀ ਅਸਲ ਤਸਵੀਰ ਇੰਨੀ ਘਿਣਾਉਣੀ ਹੈ ਕਿ ਆਮ ਲੋਕਾਂ ਦੇ ਇਸ ਨੂੰ ਦੇਖ ਕੇ ਰੌਗਟੇ ਖੜੇ ਹੋ ਜਾਂਦੇ ਹਨ ਕਿ ਪੰਜਾਬ ਦੇ ਉਘੇ ਗਾਇਕ ਦਿਲਜੀਤ ਦੀ ਫ਼ਿਲਮ ਦੇ ਪੁਲਿਸ ਵਾਰੇ ਗੀਤ ‘ਜੋ ਧੱਕੇ ਚੜ ਗਿਆ ਯਾਰਾ ਦੇ, ਪੰਜਾਬ ਪੁਲਿਸ ਸਰਦਾਰਾਂ ਦੇ’ ਹੱਥ ਜੋੜ ਮਾਫ਼ੀਆਂ ਮੰਗਦਾ ਏ, ਇਹ ਰੁਤਬੇ ਨੇ ਸਰਕਾਰਾਂ ਦੇ, ਇਸ ਤਰ੍ਹਾਂ ਦਾ ਵਾਕਿਆਂ ਉਸ ਵਕਤ ਟਾਂਡਾ ਨਜ਼ਦੀਕੀ ਪਿੰਡ ਵਾਪਰਿਆਂ ਜਿਸ ਨੇ ਪੰਜਾਬ ਪੁਲਿਸ ਦੀਆਂ ਕਾਲੀਆਂ ਕਰਤੂਤਾਂ ਦਾ ਚਿੱਠਾ ਖੋਲ੍ਹ ਕੇ ਲੋਕਾਂ ਸਾਹਮਣੇ ਲੈ ਆਂਦਾ, ਪ੍ਰਾਪਤ ਕੀਤੀ ਗਈ ਜਾਣਕਾਰੀ ਮੁਤਾਬਕ ਥਾਣੇਦਾਰ ਬਲਜਿੰਦਰ ਸਿੰਘ ਥਾਣਾ ਕਰਤਾਰਪੁਰ ਵਿੱਚ ਡਿਉਟੀ ਨਿਭਾਅ ਰਿਹਾ ਹੈ।

ਬੀਤੀ ਕੱਲ੍ਹ ਆਪਣੀ ਪ੍ਰਾਈਵੇਟ ਗੱਡੀ ਤੇ ਸਿਵਲ ਕੱਪੜਿਆਂ ‘ਚ ਦੋ ਮੁਲਾਜ਼ਮਾਂ ਨਾਲ ਭਗੌੜੇ ਨੂੰ ਫੜਨ ਆਇਆ, ਜਿਸ ਨੇ ਘਰ ‘ਚ ਸਾਨ ਪਤਨੀ ਮੁਤਾਬਕ ਮਸੀਹ, ਰੂਥ ਨਈਅਰ ਪੁੱਤਰੀ ਮੁਸ਼ਤਾਕ ਮਸੀਹ ਜੋ ਘਰ ਵਿੱਚ ਇਕੱਲੀਆਂ ਸਨ ਦੀ ਕਾਫ਼ੀ ਖਿੱਚ ਧੂਹ ਕੀਤੀ ਤੇ ਕੱਪੜੇ ਪਾੜੇ ਔਰਤਾਂ ਦਾ ਰੋਲਾ ਸੁਣ ਕੇ ਪੂਰੇ ਪਿੰਡ ਵਾਸੀ ਇਕੱਠੇ ਹੋ ਗਏ ਪਰ ਥਾਣੇਦਾਰ ਦੀ ਭੱਦੀ ਸ਼ਬਦਾਵਲੀ ਜ਼ਾਰੀ ਰਹੀ ਪਿੰਡ ਵਾਸੀਆਂ ਦੇ ਵੱਧਦੇ ਜ਼ੋਰ ਨੂੰ ਦੇਖਦੇ ਹੋਏ ਥਾਣੇਦਾਰ ਨੇ ਭੋਗਪੁਰ ਤੋਂ ਪੁਲਿਸ ਮੁਲਾਜ਼ਮਾਂ ਨੂੰ ਬੁਲਾਇਆਂ ਪਰ ਪੁਲਿਸ ਬੇਵੱਸ ਨਜ਼ਰ ਆ ਰਹੀ ਸੀ। ਇੰਨੇ ਨੂੰ ਥਾਣਾ ਟਾਂਡਾ ਦੀ ਪੁਲਿਸ ਨੂੰ ਬੁਲਾਇਆ ਗਿਆ। ਸਥਿਤੀ ਨੂੰ ਸਾਂਭਣ ਵਾਸਤੇ ਨਵ ਨਿਯੁਕਤ ਸਰਪੰਚ ਡਾ. ਹਰਿੰਦਰ ਪਾਲ ਨੇ ਉਕਤ ਥਾਣੇਦਾਰ ਨੂੰ ਬਾਹਰ ਜਾਣ ਲਈ ਕਿਹਾ ਲੋਕਾਂ ਦੀ ਮੰਗ ਹੈ ਕਿ ਪੁਲਿਸ ਮੁਲਾਜ਼ਮਾਂ ਵਲੋਂ ਘਰਾਂ ‘ਚ ਆਉਣ ਵਾਸਤੇ ਪਿੰਡ ਦੇ ਸਰਪੰਚ, ਚੌਕੀਦਾਰ, ਸਬੰਧਿਤ ਥਾਣੇ ਨੂੰ ਸੂਚਿਤ ਕੀਤਾ ਜਾਵੇ ਇਸ ਸਬੰਧੀ ਜਦੋਂ ਪੱਤਰਕਾਰਾਂ ਨੇ ਥਾਣੇਦਾਰ ਬਲਜਿੰਦਰ ਸਿੰਘ ਨੂੰ ਪੁੱਛਿਆਂ ਤਾਂ ਉਨ੍ਹਾਂ ਕਿਹਾ ਕਿ ਅਸੀਂ ਕਿਸੇ ਸਰਪੰਚ ਨੂੰ ਨਹੀ ਪੁੱਛੀ ਦਾ, ਕਿਸੇ ਥਾਣੇ ਨੂੰ ਸੂਚਿਤ ਨਹੀਂ ਕਰੀ ਦਾ ਉੱਧਰ ਦੂਸਰੇ ਮਾਮਲੇ ਸਬੰਧੀ ਥਾਣਾ ਟਾਂਡਾ ਪੁਲਿਸ ਨੇ ਥਾਣੇਦਾਰ ਬਲਜਿੰਦਰ ਸਿੰਘ ਪੁੱਤਰ ਗਿਆਨ ਸਿੰਘ ਥਾਣਾ ਕਰਤਾਰਪੁਰ ਦੇ ਬਿਆਨਾਂ ਦੇ ਅਧਾਰ ‘ਤੇ ਪਿੰਡ ਬਘਿਆੜੀ ਦੇ ਭਗੌੜਾ ਹੋ ਚੁੱਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਗਈ। ਪੁਲਿਸ ਪਾਰਟੀ ਤੇ ਹਮਲਾਂ ਕਰਨ ਤੇ ਸਰਕਾਰੀ ਡਿਉਟੀ ਵਿੱਚ ਵਿਘਨ ਪਾਉਣ ਤੇ 6 ਵਿਅਕਤੀਆਂ ਖਿਲਾਫ਼ ਧਾਰਾਂ 353, 224, 186, 332, 148, 149, 225 ਮਾਮਲਾ ਦਰਜ਼ ਕੀਤਾ ਹੈ ਜਦੋਂ ਥਾਣਾ ਟਾਂਡਾ ਦੇ ਡੀ.ਐੱਸ.ਪੀ. ਸ. ਹਰਜਿੰਦਰ ਸਿੰਘ ਨੂੰ ਉਨ੍ਹਾਂ ਦੇ ਮੋਬਾਇਲ ਨੰਬਰ 98158-00852 ਤੇ ਵਾਰ ਵਾਰ ਸੰਪਰਕ ਕਰਕੇ ਇਹ ਪੁੱਛਣਾ ਚਾਹਿਆਂ ਕਿ ਜਦੋਂ ਕੋਈ ਬਾਹਰੋਂ ਪੁਲਿਸ ਪਾਰਟੀ ਕਿਸੇ ਪਿੰਡ ਵਿੱਚ ਕਿਸੇ ਨੂੰ ਫੜਣ ਆਉਂਦੀ ਹੈ ਤਾਂ ਉਹ ਪਿੰਡ ਦੇ ਸਰਪੰਚ ਜਾਂ ਚੌਕੀਦਾਰ, ਜਾਂ ਫਿਰ ਸਬੰਧਿਤ ਥਾਣੇ ਨੂੰ ਸੂਚਨਾ ਦਿੱਤੀ ਜਾਂਦੀ ਹੈ ਤਾਂ ਉਨ੍ਹਾਂ ਨੇ ਆਪਣਾ ਮੋਬਾਇਲ ਨਹੀਂ ਚੁੱਕਿਆਂ ਅਤੇ ਫਿਰ ਇਸ ਪੱਤਰਕਾਰ ਨੇ ਉਨ੍ਹਾਂ ਦੇ ਦਫ਼ਤਰ ਜਾ ਕੇ ਡੀ.ਐੱਸ.ਪੀ. ਸਾਹਿਬ ਬਾਰੇ ਪੁੱਛਿਆ ਤਾਂ ਉਥੋ ਪਤਾ ਲੱਗਾ ਕਿ ਸਾਹਿਬ ਕਿਸੇ ਕੇਸ ਦੇ ਸਬੰਧ ਵਿੱਚ ਗੜਦੀਵਾਲਾਂ ਗਏ ਹਨ। ਇਸੇ ਤਰ੍ਹਾਂ ਜਦੋਂ ਥਾਣਾ ਟਾਂਡਾ ਮੁਖੀ ਸਤਿੰਦਰ ਕੁਮਾਰ ਚੱਢਾ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਹ ਵੀ ਆਪਣੇ ਦਫ਼ਤਰ ਵਿੱਚ ਨਹੀਂ ਮਿਲ ਸਕੇ।



