ਰਾਜਪੁਰਾ, 4 ਨਵੰਬਰ (ਦਇਆ ਸਿੰਘ)- ਰਾਜਪੁਰਾ-ਪਟਿਆਲਾ ਰੋਡ ਤੇ ਮਾਰੂਤੀ ਸਜੂਕੀ ਦੇ ਸ਼ੋ ਰੂਮ ਨੇੜੇ ਸੜਕ ਹਾਦਸੇ ਵਿਚ ਇਕ ਤੇਜ਼ ਰਫਤਾਰ ਟਰੱਕ ਨੇ 2 ਕਾਰਾਂ ਵਿਚ ਟੱਕਰ ਮਾਰ ਦਿੱਤੀ।ਇਸ ਦੋਰਾਨ ਕਾਰ ਸਵਾਰ ਗੰਭੀਰ ਰੂਪ ਵਿਚ ਜਖਮੀ ਹੋ ਗਿਆ ਜਿਸ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਹੈ। ਜਾਣਕਾਰੀ ਅਨੁਸਾਰ ਸਵੇਰੇ ਕਰੀਬ 11 ਵਜੇ ਰਾਜਪੁਰਾ ਤੋਂ ਪਟਿਆਲਾ ਟਰੱਕ ਜਾ ਰਿਹਾ ਸੀ ਜਦੋਂ ਉਹ ਮਾਰੂਤੀ ਸ਼ਜੂਕੀ ਸ਼ੋ ਰੂਮ ਨੇੜੇ ਪਹੁੰਚਿਆ ਤਾਂ ਡਰਾਇਵਰ ਨੂੰ ਨੀਂਦ ਆ ਗਈ। ਇਸੇ ਦੋਰਾਨ ਟਰੱਕ ਦੇ ਡਰਾਇਵਰ ਟਰੱਕ ਬੇਕਾਬੂ ਹੋ ਸੜਕ ਦੇ ਦੁਜੇ ਪਾਸੇ 2 ਕਾਰਾਂ ਵਿਚ ਟੱਕਰ ਮਾਰ ਦਿੱਤੀ ਅਤੇ ਇਟੀਓਜ ਕਾਰਨ ਨੂੰ ਖੇਤਾ ਵਿਚ ਕੜੀਸਦਾ ਲੈ ਗਿਆ। ਇਟੀਓਜ ਕਾਰ ਵਿਚ ਸਵਾਰ ਇਕ ਵਿਅਕਤੀ ਅੰਗਦਪੂਰੀ ਪਟਿਆਲਾ ਤੋਂ ਚੰਡੀਗੜ ਜਾ ਰਿਹਾ ਸੀ ਤਾਂ ਉਸ ਨੂੰ ਗੰਭੀਰ ਸੱਟਾਂ ਲੱਗੀਆਂ।ਜਦਕਿ ਆਲਟੋ ਕਾਰ ਵਿਚ ਸਵਾਰੀਆਂ ਦਾ ਬਚਾਅ ਹੋਈ ਗਿਆ ਅਤੇ ਕਾਰ ਦਾ ਕਾਫੀ ਨੁਕਸਾਨ ਹੋ ਗਿਆ ਹੈ। ਇਸ ਸਬੰਧੀ ਐਸ ਐਚ ਓ ਗੰਡਾਂ ਖੇੜੀ ਇੰਚਾਰਜ ਮੈਂਡਮ ਮਨਪ੍ਰੀਤ ਕੋਰ ਨੇ ਕਿਹਾ ਕਿ ਪੁਲਿਸ ਨੇ ਜਖਮੀ ਵਿਅਕਤੀਆਂ ਨੂੰ ਸਿਵਲ ਹਸਪਤਾਲ ਇਲਾਜ ਲਈ ਦਾਖਲ ਕਰਵਾ ਦਿੱਤਾ ਹੈ ਅਤੇ ਟਰੱਕ ਡਰਾਇਵਰ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਰਾਜਪੁਰਾ-ਪਟਿਆਲਾ ਰੋਡ ਸੜਕ ਹਾਦਸੇ ’ਚ ਟਰੱਕ ਤੇ 2 ਕਾਰਾਂ ਦੀ ਭਿਆਨਕ ਟੱਕਰ



