Skip to content
Independent perspectives. Global stories.
BREAKING

ਪਤਨੀ ਵੱਲੋਂ ਪ੍ਰੇਮੀ ਨਾਲ ਮਿਲਕੇ ਪਤੀ ਦਾ ਕਤਲ

Share this story

ਮਾਮਲਾ ਖ਼ੁਦਕੁਸ਼ੀ ਦਾ ਬਣਾਉਣ ਲਈ ਲਾਸ਼ ਨੂੰ ਲਮਕਾਇਆ ਪੱਖੇ ਦੀ ਹੁੱਕ ਨਾਲ

ਮਾਨਸਾ, 4 ਦਸੰਬਰ (ਜਗਦੀਸ਼ ਬਾਂਸਲ, ਰੀਤਵਾਲ) – ਇਸ਼ਕ ਵਿਚ ਅੰਨ੍ਹੀ ਹੋਈ ਇਕ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲਕੇ ਆਪਣੇ ਸਿਰ ਦੇ ਸਾਈ ਨੂੰ ਮੋਤ ਦੇ ਘਾਟ ਉਤਾਰ ਦਿਤਾ , ਅਤੇ ਕਤਲ ਮਾਮਲੇ ਨੂੰ ਖੁਦਕੁਸ਼ੀ ਦਾ ਮਾਮਲਾ ਬਣਾਉਣ ਲਈ ਲਾਸ਼ ਨੂੰ ਪਖੇ ਦੀ ਹੁਕ ਨਾਲ ਲਮਕਾ ਦਿਤਾ. ਕਲਯੁਗੀ ਪਤਨੀ ਵਲੋਂ ਆਪਣੇ ਹਥੀ ਆਪਣਾ ਸੁਹਾਗ ਉਜਾੜਨ ਦਾ ਇਹ ਮਾਮਲਾ ਮਾਨਸਾ ਜ਼ਿਲ੍ਹੇ ਦੇ ਪਿੰਡ ਦਲੇਲ ਸਿੰਘ ਵਾਲਾ ਦਾ ਹੈਂ ਪੁਲਿਸ ਨੇ ਕਤਲ ਪਤਨੀ ਤੇ ਉਸਦੇ ਪ੍ਰੇਮੀ ਖਿਲਾਫ ਮਾਮਲਾ ਦਰਜ ਕਰਕੇ ਦੋਵਾਂ ਨੂੰ ਗਿਰਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਮਾਨਸਾ ਦੇ ਪਿੰਡ ਦਲੇਲ ਸਿੰਘ ਵਾਲਾ ਸਿੰਘ ਵਾਲਾ ਦੇ ਦੋ ਬਚਿਆਂ ਦੇ ਪਿਤਾ ਬਲਵਿੰਦਰ ਸਿੰਘ 30 ਸਾਲ ਦੀ ਲਾਸ਼ ਅਜ ਸਵੇਰੇ ਪਖੇ ਦੀ ਹੁਕ ਨਾਲ ਲਮਕਦੀ ਮਿਲਣ ਤੇ ਪਰਿਵਾਰ ਵਲੋਂ ਪੁਲਿਸ ਨੂੰ ਇਤਲਾਹ ਦਿਤੀ ਗਈ ਪੁਲਿਸ ਵਲੋਂ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਵਿਖੇ ਰਖਣ ਉਪਰੰਤ ਮਾਮਲੇ ਦੀ ਤਫਤੀਸ ਸ਼ੁਰੂ ਕੀਤੀ ਗਈ ਅਤੇ ਜਦ ਮਿਰਤਕ ਦੀ ਪਤਨੀ ਤੋਂ ਪੁਛਗਿਛ ਕੀਤੀ ਤਾਂ ਉਸਨੇ ਆਪਣਾ ਗੁਨਾਹ ਕਬੂਲ ਕਰ ਲਿਆ ,ਮਾਨਸਾ ਦੇ ਡੀ ਐਸ ਪੀ,ਸਿਮਰਨਜੀਤ ਸਿੰਘ ਲੰਗ ਨੇ ਦਸਿਆ ਕਿ ਮਿਰਤਕ ਬਲਵਿੰਦਰ ਸਿੰਘ ਦੀ ਪਤਨੀ ਸਰਬਜੀਤ ਕੌਰ ਦੇ ਲਖਵਿੰਦਰ ਸਿੰਘ ਲਖਾਂ ਨਾਮੀ ਵਿਅਕਤੀ ਨਾਲ ਨਜਾਇਜ ਸਬੰਧ ਸਨ ਤੇ ਇਹ ਦੋਵੇਂ ਬਲਵਿੰਦਰ ਸਿੰਘ ਨੂੰ ਆਪਣੇ ਪ੍ਰੇਮ ਵਿਚ ਰੋੜਾ ਸਮਝਦੇ ਸਨ ਜਿਸ ਕਰਕੇ ਬੀਤੀ ਰਾਤ ਦੋਵਾਂ ਨੇ ਬਲਵਿੰਦਰ ਸਿੰਘ ਦਾ ਗਲਾ ਘੁਟ ਕੇ ਉਸਦਾ ਕਤਲ ਕਰ ਦਿਤਾ ਅਤੇ ਮਾਮਲਾ ਖ਼ੁਦਕੁਸ਼ੀ ਦਾ ਬਣਾਉਣ ਲਈ ਉਸਦੀ ਲਾਸ਼ ਪਖੇ ਦੀ ਹੁਕ ਨਾਲ ਲਮਕਾ ਦਿਤੀ,ਡੀ ਐਸ ਪੀ ਨੇ ਦਸਿਆ ਕਿ ਮਿਰਤਕ ਬਲਵਿੰਦਰ ਸਿੰਘ ਦੇ ਭਰਾ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਦੋਵਾਂ ਨੂੰ ਗਿਰਫ਼ਤਾਰ ਕਰ ਲਿਆ ਹੈ,ਅਤੇ ਅਗੇ ਦੀ ਕਾਰਵਾਈ ਜਾਰੀ ਹੈ, ਪੁਲਿਸ ਦੀ ਗ੍ਰਿਫਤ ਵਿਚ ਆਏ ਦੋਵੇ ਕਥਿਤ ਕਾਤਲ ਸਰਬਜੀਤ ਕੌਰ ਅਤੇ ਲਖਵਿੰਦਰ ਸਿੰਘ ਨੇ ਦਸਿਆ ਕਿ ਊਨਾ ਆਪਣੇ ਨਜਾਇਜ ਸਬੰਧਾਂ ਵਿਚੋਂ ਰੋੜਾ ਖਤਮ ਕਰਨ ਲਈ ਬਲਵਿੰਦਰ ਸਿੰਘ ਦਾ ਚੁੰਨੀ ਨਾਲ ਗਲਾ ਦਬਾਕੇ ਪਹਿਲਾ ਜਾਨੋ ਮਾਰਿਆ ਅਤੇ ਫਿਰ ਖ਼ੁਦਕੁਸ਼ੀ ਮਾਮਲਾ ਬਣਾਉਣ ਲਈ ਪਖੇ ਨਾਲ ਲਮਕਾ ਦਿਤਾ ਊਨਾ ਕਿਹਾ ਕਿ ਹੁਣ ਉਹ ਆਪਣੇ ਕੀਤੇ ਤੇ ਪਛਤਾ ਰਹੇ ਹਨ

WRITTEN BY