ਅਲਵਰ, 17 ਜੁਲਾਈ (ਪੀ. ਟੀ.)- ਕੇਂਦਰੀ ਗ੍ਰਹਿਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਕਿਹਾ ਹੈ ਕਿ ਬੋਧਗਯਾ ਧਮਾਕਿਆਂ ਦੇ ਮਾਮਲੇ ‘ਚ ਕਈ ਅਹਿਮ ਸੁਰਾਗ ਹੱਥ ਲੱਗੇ ਹਨ। ਸ਼ਿੰਦੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੁਰਾਗਾਂ ਬਾਰੇ ਅਜੇ ਖੁਲਾਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਸ ਨਾਲ ਜਾਂਚ ਪ੍ਰਭਾਵਿਤ ਹੋ ਸਕਦੀ ਹੈ। ਇਸ ਤੋਂ ਪਹਿਲਾਂ ਸ਼ਿੰਦੇ ਨੇ ਮਹਿਲਾਂ ਬਟਾਲੀਅਨ ਦੇ ਦਫਤਰ ਦਾ ਨੀਂਹ ਪੱਥਰ ਰੱਖਣ ਦੇ ਬਾਅਦ ਕਿਹਾ ਕਿ ਮਹਿਲਾਂ ਬਟਾਲੀਅਨ ਦਫਤਰ ਦੀ ਸਥਾਪਨਾ ‘ਤੇ 450 ਕਰੋੜ ਰੁਪਏ ਖਰਚ ਹੋਣਗੇ।



