Skip to content
Independent perspectives. Global stories.
BREAKING

ਇਸਰੋ ਨੇ ਪੁਲਾੜ ’ਚ ਭੇਜੇ 31 ਉਪਗ੍ਰਹਿ

Share this story

ਸ਼੍ਰੀਹਰੀਕੋਟਾ (ਆਂਧਰਾ ਪ੍ਰਦੇਸ਼), 29 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਭਾਰਤੀ ਪੁਲਾੜ ਏਜੰਸੀ (ਇਸਰੋ) ਨੇ ਵੀਰਵਾਰ ਨੂੰ ਭਾਰਤ ਦੇ ਇੱਕ ਉਪਗ੍ਰਹਿ ਸਮੇਤ 8 ਹੋਰ ਦੇਸ਼ਾਂ ਦੇ 30 ਸੈਟੇਲਾਈਟ ਲਾਂਚ ਕੀਤੇ ਹਨ, ਜਿਸ ਵਿਚ ਇਕਲਿਆਂ ਅਮਰੀਕਾ ਦੇ 23 ਉਪਗ੍ਰਹਿ ਸ਼ਾਮਿਲ ਹਨ। ਇਸ ’ਚ ਭਾਰਤ ਦਾ ਹਾਈਪਰ ਸਪੈਕਟ੍ਰਲ ਇਮੇਜਿੰਗ ਸੈਟੇਲਾਈਟ ਸ਼ਾਮਿਲ ਹੈ। ਇਸ ਨੂੰ ਪੋਲਰ ਸੈਟੇਲਾਈਟ ਲਾਂਚ ਵਾਹਨ (ਪੀਐਸਐਲਵੀ) ਰਾਹੀਂ ਸ਼੍ਰੀਹਰੀਕੋਟਾ ਤੋਂ ਲਾਂਚ ਕੀਤਾ ਗਿਆ ਹੈ। 44.4 ਮੀਟਰ ਲੰਬਾ ਤੇ 230 ਟਨ ਵਜ਼ਨੀ ਪੀਐਸਐਲਵੀ-ਸੀਏ (ਕੋਰ ਅਲੋਨ) ਨੇ ਅਜ ਸਵੇਰੇ 9.58 ’ਤੇ ਨਿਰੀਖਣ ਵਾਲੀ ਥਾਂ ਤੋਂ ਉਡਾਣ ਭਰੀ। ਭਾਰਤੀ ਪੁਲਾੜ ਏਜੰਸੀ (ਇਸਰੋ) ਮੁਤਾਬਿਕ, ਰਾਕੇਟ ਦੇ ਲਾਂਚ ਤੋਂ ਬਾਅਦ ਇਸ ਮਿਸ਼ਨ ਨੂੰ ਪੂਰਾ ਹੋਣ ’ਚ ਸਿਰਫ 112 ਮਿੰਟ ਲਗੇ। ਰਾਕੇਟ 23 ਅਮਰੀਕੀ ਸੈਟੇਲਾਈਟ ਲੈ ਕੇ ਗਿਆ ਤੇ ਬਾਕੀ ਸੈਟੇਲਾਈਟ ਆਸਟ੍ਰੈਲਿਆ, ਕੈਨੇਡਾ, ਫਿਨਲੈਂਡ, ਮਲੇਸ਼ੀਆ, ਨੀਦਰਲੈਂਡ ਤੇ ਸਪੇਨ ਦੇ ਹਨ।

WRITTEN BY