ਨਥਾਣਾ, 29 ਨਵੰਬਰ (ਚਰਨਜੀਤ ਸਿੱਧੂ)- ਅਵਾਰਾ ਪਸ਼ੂਆਂ ਦਾ ਖ਼ੌਫ ਇੰਨ੍ਹਾ ਜਿਆਦਾ ਵੱਧ ਗਿਆ ਹੈ ਕਿ ਥਾਂ ਥਾਂ ਨਾਕੇ ਲਗਾਕੇ ਖੜ੍ਹ ਜਾਦੋਂ ਹਨ ਜਾਂ ਆਪਸ ਵਿੱਚ ਭਿੜਦੇ ਰਹਿਦੇ ਹਨ ਜੋ ਕਿ ਰਾਹਗੀਰਾਂ ਲਈ ਮੁਸੀਬਤ ਦਾ ਕਾਰਨ ਤਾਂ ਬਣਦੇ ਹੀ ਹਨ ਇਹ ਇਨਸਾਨੀ ਜਾਨਾਂ ਦਾ ਖਾਓ ਵੀ ਬਣਦੇ ਹਨ, ਅੱਜ ਮੋਟਰ ਸਾਈਕਲ ਸਵਾਰ ਜਸ਼ਨਪ੍ਰੀਤ ਸਿੰਘ ਪੁੱਤਰ ਗੁਰਪਿਆਰ ਸਿੰਘ ਨਥਾਣਾ ਅੱਗੇ ਅਵਾਰਾ ਪਸ਼ੂ ਆਉਣ ਕਾਰਨ ਮੋਟਰ ਸਾਈਕਲ ਸਵਾਰ ਅਤੇ ਨਾਲ ਦੋ ਔਰਤਾਂ ਸੜਕ ਉਪਰ ਡਿਗ ਕੇ ਮਾਮੂਲੀ ਸੱਟਾਂ ਲੱਗੀਆਂ ਪਰ ਵੱਡੇ ਹਾਦਸੇ ਤੋਂ ਬਚਾਅ ਹੋ ਗਿਆ, ਮੌਕੇ ਤੇ ਮੌਜੂਦ ਕ੍ਰਾਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਦਰਸ਼ਨ ਸਿੰਘ ਫੂਲਾ, ਮੀਤ ਪ੍ਰਧਾਨ ਦਰਸ਼ਨ ਨੀਲੂ, ਕਾਕਾ ਸਿੰਘ ਜਰਨਲ ਸਕੱਤਰ, ਬਹਾਦਰ ਸਿੰਘ ਪਾਲੋਕਾ, ਜਸਵਿੰਦਰ ਕਾਕਾ, ਨਛੱਤਰ ਛੱਤੀ ਨੇ ਇਹਨਾਂ ਨੂੰ ਚੁੱਕਕੇ ਨਗਰ ਪੰਚਾਇਤ ਈ.ਓ ਭਰਤਵੀਰ ਸਿੰਘ ਨਾਲ ਫ਼ੋਨ ਤੇ ਗੱਲ ਕੀਤੀ ਪਰ ਇਹਨਾਂ ਦੇ ਦੱਸਣ ਮੁਤਾਬਿਕ ਈ.ਓ ਨੇ ਕੋਈ ਗੱਲ ਨਾ ਸੁਣੀ, ਇਸ ਲਈ ਕਿਸਾਨ ਯੂਨੀਅਨ ਨੇ ਸਰਕਾਰ ਤੋ ਮੰਗ ਕੀਤੀ ਹੈ ਕਿ ਪਸ਼ੂਆਂ ਦਾ ਕੋਈ ਪੱਕਾ ਹੱਲ ਕੀਤਾ ਜਾਵੇ ਨਹੀ ਤਾਂ ਨਗਰ ਪੰਚਾਇਤ ਦੇ ਦਫ਼ਤਰ ਅੱਗੇ ਧਰਨਾਂ ਦਿੱਤਾ ਜਾਵੇਗਾ।
ਆਵਾਰਾ ਪਸ਼ੂਆਂ ਨਾਲ ਮੋਟਰ ਸਾਈਕਲ ਟਕਰਾਇਆ-ਜਾਨੀ ਨੁਕਸਾਨ ਤੋਂ ਬਚਾਅ



