ਸਰਦੂਲਗੜ੍ਹ, 28 ਨਵੰਬਰ (ਬਲਜੀਤ ਪਾਲ, ਨਾਰਾਇਣ ਗਰਗ)- ਸਥਾਨਕ ਸ਼ਹਿਰ ਤੋਂ ਕੁਝ ਕੁ ਕਿਲੋਮੀਟਰ ਦੂਰ ਪਿੰਡ ਆਹਲੂਪੁਰ ਨੇੜੇ ਮੋਟਰਸਾਈਕਲ ਅਤੇ ਕਾਰ ਵਿਚ ਟਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਮਿਲੀ ਜਾਣਕਾਰੀ ਅਨੁਸਾਰ ਆਈ ਟਵੰਟੀ ਕਾਰ ਅਤੇ ਮੋਟਰਸਾਈਕਲ ਵਿਚ ਟਕਰ ਹੋਣ ਕਾਰਨ ਦੋ ਵਿਅਕਤੀ ਜ਼ਖ਼ਮੀ ਅਤੇ ਇਕ ਲਗਪਗ ਗਿਆਰਾਂ ਸਾਲਾਂ ਬਚੇ ਦੀ ਮੌਤ ਹੋ ਗਈ ਹੈ ਜ਼ਖ਼ਮੀਆਂ ਦੇ ਕਰੀਬੀ ਨੇ ਦਸਿਆ ਕਿ ਜਗਦੀਸ਼ ਰਾਮ ਅਤੇ ਉਨ੍ਹਾਂ ਦੀ ਪਤਨੀ ਸਵਰਨੋ ਦੇਵੀ ਅਪਣੇ ਛੋਟੇ ਬਚੇ ਨਾਲ ਸਰਦੂਲਗੜ੍ਹ ਤੋਂ ਆਪਣੇ ਪਿੰਡ ਰਸੂਲਪੁਰ ਜ਼ਿਲ੍ਹਾ ਫਤਿਆਬਾਦ ਵਲ ਜਾ ਰਹੇ ਸਨ ਅਤੇ ਰਤੀਆ ਤੋਂ ਹੁੰਦੀ ਇਕ ਆਈ ਟਵੰਟੀ ਕਾਰ ਨੰਬਰ ਫ2 03 1ਲ਼ 7509 ਨੇ ਉਨ੍ਹਾਂ ਨੂੰ ਟਕਰ ਮਾਰ ਦਿਤੀ ਜਿਸ
ਨਾਲ ਉਨ੍ਹਾਂ ਦੇ ਛੋਟੇ ਬਚੇ ਵਿਜੇ ਕੁਮਾਰ ਦੀ ਮੌਕੇ ਤੇ ਮੌਤ ਹੋ ਗਈ ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਤੇ ਬਣਦੀ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਜਦੋਂ ਥਾਣਾ ਮੁਖੀ ਸਰਦੂਲਗੜ੍ਹ ਨਾਲ ਗਲ ਕੀਤੀ ਗਈ ਤਾਂ ਉਨ੍ਹਾਂ ਦਸਿਆ ਕਿ ਪਿੰਡ ਆਹਲੂਪੁਰ ਕੋਲ ਮੋਟਰਸਾਈਕਲ ਅਤੇ ਆਈ ਟਵੰਟੀ ਗਡੀ ਦਾ ਐਕਸੀਡੈਂਟ ਹੋ ਗਿਆ ਹੈ ਜਿਸ ਚ ਮੋਟਰਸਾਈਕਲ ਸਵਾਰ ਪਤੀ ਪਤਨੀ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਦਾ ਇਕ ਬਚਾ ਜਿਸ ਦੀ ਮੌਤ ਹੋ ਗਈ ਹੈ ਮ੍ਰਿਤਕ ਬਚੇ ਦੀ ਡੈਡ ਬਾਡੀ ਕਬਜ਼ੇ ਚ ਲੈ ਕੇ ਹਸਪਤਾਲ ਵਿਚ ਦੇ ਦਿਤੀ ਗਈ ਹੈ ਅਤੇ ਜ਼ਖਮੀਆਂ ਰੈਫਰ ਕੀਤਾ ਗਿਆ ਹੈ ਸਾਡਾ ਤਫਤੀਸ਼ੀ ਅਫਸਰ ਪੜਤਾਲ ਕਰ ਰਿਹਾ ਹੈ ਅਤੇ ਮੁਦਈ ਦੇ ਬਿਆਨਾਂ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।
ਮੋਟਰਸਾਈਕਲ ਅਤੇ ਕਾਰ ਦੀ ਟੱਕਰ ’ਚ ਬੱਚੇ ਦੀ ਮੌਤ- ਦੋ ਜ਼ਖ਼ਮੀ



