ਦਿੜ੍ਹਬਾ, 28 ਨਵੰਬਰ (ਕੁਲਸੀਰ ਔਜਲਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿਧੂਪੁਰ ਵਲੋਂ ਅਜ ਜਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਫਤਿਹਗੜ੍ਹ ਭਾਦਸੋਂ ਅਤੇ ਜਿਲ੍ਹਾ ਮੀਤ ਪ੍ਰਧਾਨ ਰਣ ਸਿੰਘ ਚਠਾ ਦੀ ਪ੍ਰਧਾਨਗੀ ਹੇਠ ਬਲਾਕ ਸੁਨਾਮ ਦੇ ਦੋ ਦਰਜਨ ਪਿੰਡਾਂ ਵਿਚ ਨੁਕੜ ਮੀਟਿੰਗਾਂ ਅਤੇ ਜਾਗਰੂਕ ਰੈਲੀਆਂ ਕੀਤੀਆਂ ਗਈਆਂ।ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਫਤਿਹਗੜ੍ਹ ਭਾਦਸੋਂ ਨੇ ਕਿਹਾ ਕਿ ਪਿਛਲੇ ਦਿਨੀ ਬਠਿੰਡਾ ਦੇ ਡਿਪਟੀ ਕਮਿਸ਼ਨਰ ਦੇ ਦਫਤਰ ਅਗੇ ਬੀ,ਕੇ, ਯੂ ਏਕਤਾ ਸਿਧੂਪੁਰ ਦੇ ਝੁਜਾਰੂ ਆਗੂਆਂ ਨੇ ਮਰਨ ਵਰਤ ਤੇ ਬੈਠ ਕੇ ਕਿਸਾਨਾਂ ਦੀ ਝੋਨਾ ਤੋਲਣ ਅਤੇ ਖਰੀਦਣ ਵਿਚ ਹੋ ਰਹੀ ਵਡੀ ਲੁਟ ਨੂੰ ਰੋਕਿਆ ਅਤੇ ਝੋਨਾ ਪਕਣ ਵਿਚ ਹੋਈ ਦੇਰੀ ਨੂੰ ਝੋਨਾ ਲੇਟ ਲਗਣ ਦਾ ਕਾਰਨ ਦਸਿਆ ਅਤੇ ਅਗਲੇ ਵਰੇ ਝੋਨਾ ਲਾਉਣ ਦੀ 1ਜੂਨ ਤੋ ਮੰਗ ਕੀਤੀ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿਧੂਪੁਰ ਦੇ ਤਿਖੇ ਸਘੰਰਸ਼ ਅਗੇ ਝੁਕਦਿਆਂ ਪੰਜਾਬ ਸਰਕਾਰ ਨੇ ਅਗਲੇ ਵਰੇ ਝੋਨਾ ਲਾਉਣ ਦੀ 5 ਜੂਨ ਤੈਅ ਕਰ ਦਿਤੀ ਹੈ,ਜਿਸ ਨਾਲ ਕਿਸਾਨਾਂ ਦੀ ਅਤੇ ਜਥੇਬੰਦੀ ਦੀ ਵਡੀ ਜਿਤ ਹੋਈ।ਜਿਲ੍ਹਾ ਮੀਤ ਪ੍ਰਧਾਨ ਰਣ ਸਿੰਘ ਚਠਾ ਨੇ ਕਿਹਾ ਕਿ ਕਿਸਾਨਾਂ ਨੇ ਕਣਕ ਨੂੰ ਪਹਿਲਾਂ ਪਾਣੀ ਦੇਣਾ ਸੁਰੂ ਕਰ ਦਿਤਾ ਹੈ,ਪ੍ਰੰਤੂ ਬਿਜਲੀ ਮਹਿਕਮੇ ਵਲੋਂ ਨਾ ਮਾਤਰ ਬਿਜਲੀ ਸਪਲਾਈ ਦਿਤੀ ਜਾ ਰਹੀ ਜਿਸ ਕਾਰਨ ਬਿਜਲੀ ਮਹਿਕਮੇ ਅਤੇ ਪੰਜਾਬ ਸਰਕਾਰ ਪ੍ਰਤੀ ਕਿਸਾਨਾਂ ਵਿਚ ਭਾਰੀ ਰੋਸ ਹੈ,ਚਠਾ ਨੇ ਪੰਜਾਬ ਸਰਕਾਰ ਅਤੇ ਬਿਜਲੀ ਮਹਿਕਮੇ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਕਣਕ ਭਰਨ ਲਈ ਨਿਰਵਿਘਨ ਰੋਜਾਨਾ 10 ਘੰਟੇ ਬਿਜਲੀ ਸਪਲਾਈ ਦਿਤੀ ਜਾਵੇ।ਚਠਾ ਨੇ ਕਿਹਾ ਕਿ ਜੇਕਰ ਬਿਜਲੀ ਮਹਿਕਮੇ ਅਤੇ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਇਹ ਆਹਿਮ ਮੰਗ ਵਲ ਜਲਦ ਤੋਂ ਜਲਦ ਧਿਆਨ ਨਾ ਦਿਤਾ ਗਿਆ ਤਾਂ ਮਜਬੂਰਨ ਵਸ ਕਿਸਾਨਾਂ ਨੂੰ ਸੜਕਾਂ ਤੇ ਉਤਰਨਾ ਪਵੇਗਾ।ਇਸ ਮੌਕੇ ਬਲਾਕ ਜਨਰਲ ਸਕਤਰ ਹਰੀ ਸਿੰਘ ਚਠਾ,ਬਲਾਕ ਮੀਤ ਪ੍ਰਧਾਨ ਪਿਆਰਾ ਸਿੰਘ ਭੰਗੂ,ਭਵਾਨੀਗੜ੍ਹ ਬਲਾਕ ਦੇ ਆਗੂ ਕਰਮ ਚੰਦ ਪੰਨਵਾਂ,ਗੋਬਿੰਦ ਸਿੰਘ ਵੈਰੋਂਕੇ,ਜਵਾਲਾ ਸਿੰਘ, ਬਗੈਰਾ ਸਿੰਘ, ਸੋਹਣੂ ਸਿੰਘ ਮਲਕ,ਜੰਟਾ ਸਿੰਘ, ਮਿਠੂ ਸਿੰਘ,ਜਰਨੈਲ ਸਿੰਘ,ਜੀਵਨ ਸਿੰਘ ਚਠਾ ਆਦਿ ਹਾਜ਼ਰ ਸਨ।
ਬੀ ਕੇ ਯੂ ਏਕਤਾ ਸਿੱਧੂਪੁਰ ਵੱਲੋਂ ਪਿੰਡਾਂ ’ਚ ਨੁੱਕੜ ਮੀਟਿੰਗਾਂ



