ਰਾਮਪੁਰਾ ਫੂਲ, 28 ਨਵੰਬਰ – ਸਥਾਨਕ ਭਗਤ ਸਿੰਘ ਕਾਲੌਨੀ ਦੇ ਵਸਨੀਕ ਖੁਸ਼ਾਂਤ ਉਰਫ ਅਨਮੋਲ ਗਰਗ ਪੁੱਤਰ ਵਿਵੇਕ ਗਰਗ ਦੇ ਅਗਵਾ ਕਤਲ ਕਾਂਡ ਦੇ ਕਥਿੱਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਨੇ ਇੱਕ ਦਿਨ ਦਾ ਪੁਲਸ ਰਿਮਾਂਡ ਹੋਰ ਦੇ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਕਥਿੱਤ ਦੋਸ਼ੀ ਜਸਪ੍ਰੀਤ ਸਿੰਘ ਵਾਸੀ ਕਰਾੜਵਾਲਾ ਤੇ ਹਰਸ਼ ਗਾਂਧੀ ਵਾਸੀ ਲੁਧਿਆਣਾ ਨੂੰ ਅੱਜ ਥਾਣਾ ਸਿਟੀ ਦੀ ਪੁਲਿਸ ਨੇ ਮਾਨਯੋਗ ਜੱਜ ਸੁਖਵਿੰਦਰ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ। ਜਿੱਥੇ ਪੁਲਸ ਨੇ ਇੱਕ ਦਿਨ ਦੇ ਹੋਰ ਰਿਮਾਂਡ ਦੀ ਮੰਗ ਕੀਤੀ। 21 ਨਵੰਬਰ ਤੋ ਗ੍ਰਿਫਤਾਰ ਕੀਤੇ ਗਏ ਅਨਮੋਲ ਦੇ ਫੇਸਬੁੱਕ ਦੋਸਤ ਜਸਪ੍ਰੀਤ ਸਿੰਘ ਤੇ ਹਰਸ਼ ਗਾਂਧੀ ਨੇ ਬੇਸ਼ੱਕ ਆਪਣਾ ਜੁਰਮ ਕਬੂਲ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਉੱਕਤ ਕਥਿੱਤ ਦੋਸ਼ੀਆਂ ਨੂੰ ਪਹਿਲਾਂ ਪੰਜ ਦਿਨਾਂ ਦੇ ਪੁਲਸ ਰਿਮਾਂਡ ਤੇ ਰੱਖਿਆ ਗਿਆ ਸੀ ਅਤੇ ਫਿਰ ਪੁਲਸ ਨੂੰ 26 ਨਵੰਬਰ ਨੂੰ ਮਾਣਯੋਗ ਅਦਾਲਤ ਵੱਲੋਂ ਰਿਮਾਡ ਵਿਚ ਦੋ ਦਿਨਾਂ ਦਾ ਵਾਧਾ ਕੀਤਾ ਗਿਆ। ਜਦਕਿ ਅੱਜ ਫਿਰ ਪੁਲਸ ਨੂੰ ਉੱਕਤਾਨ ਦਾ ਇੱਕ ਦਿਨਾਂ ਰਿਮਾਂਡ ਹੋਰ ਮਿਲ ਗਿਆ ਹੈ।
ਜਿਕਰਯੋਗ ਹੈ ਕਿ 15 ਸਾਲ ਦੇ ਅਨਮੋਲ ਗਰਗ ਦੇ ਨਾਂਅ ਦੇ ਬੱਚੇ ਨੂੰ ਉਸ ਦੇ ਹੀ ਫੇਸਬੁੱਕ ਮਿੱਤਰਾ ਵੱਲੋ ਅਗਵਾਂ ਕਰਕੇ 2 ਕਰੋੜ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ ਪਰ 20 ਨਵੰਬਰ ਦੀ ਰਾਤ ਨੂੰ ਅਨਮੋਲ ਗਰਗ ਨੂੰ ਅਗਵਾਕਾਰਾਂ ਨੇ ਦਰਿੰਦਗੀ ਨਾਲ ਉਸ ਦਾ ਕਤਲ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਅਤੇ ਲਾਸ਼ ਨੂੰ ਝਾੜੀਆਂ ਵਿਚ ਸੁੱਟ ਦਿੱਤਾ ਗਿਆ ਸੀ।
ਅਨਮੋਲ ਦੇ ਕਾਤਲਾਂ ਤੋਂ ਪੁੱਛਗਿੱਛ ਲਈ ਇੱਕ ਦਿਨਾ ਪੁਲਿਸ ਰਿਮਾਂਡ ਹੋਰ ਲਿਆ



