ਕੀਰਤਪੁਰ ਸਾਹਿਬ, 27 ਨਵੰਬਰ (ਅਮਰਾਨ ਖ਼ਾਨ)- 39ਵੀਆਂ ਚੰਡੀਗੜ੍ਹ ਮਾਸਟਰ ਅਥਲੈਟਿਕ ਮੀਟ ਖੇਡਾਂ ਜੋ ਬੀਤੀ 25 ਨਵੰਬਰ ਨੂੰ ਚੰਡੀਗੜ੍ਹ ਦੇ 46 ਬੀ ਦੇ ਸਪੋਰਟਸ ਸਟੇਡੀਅਮ ਵਿਚ ਕਰਵਾਈਆਂ ਗਈਆਂ,ਜਿਸ ਵਿਚ ਸੂਬੇ ਤੋਂ ਇਲਾਵਾ ਹੋਰਨਾਂ ਸੂਬਿਆਂ ਦੇ ਅਥਲੀਟਾਂ ਨੇ ਵੀ ਭਾਗ ਲਿਆ।ਇਸ ਅਥਲੈਟਿਕ ਮੀਟ ਖੇਡਾਂ ਵਿਚ ਜ਼ਿਲ੍ਹਾ ਰੂਪਨਗਰ ਦੇ ਡੀ.ਪੀ.ਈ. ਭੁਪਿੰਦਰ ਸਿੰਘ ਨੇ 100 ਮੀਟਰ ਰੇਸ ਵਿਚ ਸਿਲਵਰ ਮੈਡਲ ਜਿਤ ਕੇ ਜਿਥੇ ਆਪਣੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਉਥੇ ਆਪਣੇ ਸੂਬੇ ਦਾ ਨਾਮ ਰੋਸ਼ਨ ਕੀਤਾ।ਇਸ ਲਈ ਉਨ੍ਹਾਂ ਦਾ ਉਤਰੀ ਭਾਰਤ ਦੀ ਪ੍ਰਸਿਧ ਦਰਗਾਹ ਹਜਰਤ ਸਾਈਂ ਪੀਰ ਬਾਬਾ ਬੁਢਣ ਸ਼ਾਹ ਜ਼ੀ ਵਿਖੇ ਪੁਜਾਰੀਆਂ ਵਲੋਂ ਵਿਸੇਸ਼ ਤੌਰ ਤੇ ਸਨਮਾਨ ਕੀਤਾ ਗਿਆ ਇਸ ਮੌਕੇ ਨਾਜ਼ਰ ਨਿੰਦੀ, ਅਮਿਤਾਜ ਬਿਟੂ ਸ਼ਾਹ, ਇਮਦਾਦ ਦਾਰੀ, ਮੁਮਤਾਜ਼ ਖਾਨ, ਰਮਜ਼ਾਨ ਖ਼ਾਨ ਆਦਿ ਹਾਜ਼ਰ ਸਨ।
ਡੀ.ਪੀ.ਈ. ਭੁਪਿੰਦਰ ਸਿੰਘ ਦਾ ਪ੍ਰਸਿਧ ਦਰਗਾਹ ਬਾਬਾ ਬੁਢਣ ਸ਼ਾਹ ਜੀ ਵਿਖੇ ਵਿਸ਼ੇਸ਼ ਸਨਮਾਨ



