Skip to content
Independent perspectives. Global stories.
BREAKING

ਮਾਤਾ ਗੁਜਰੀ ਕਾਲਜ ਵਿਖੇ ਪਹੁੰਚਣ ’ਤੇ ਨਵਜੋਤ ਕੌਰ ਯੂ ਕੇ ਦਾ ਵਿਸ਼ੇਸ ਸਨਾਮਨ

Share this story

ਅਮਲੋਹ, 25 ਨਵੰਬਰ (ਰਣਜੀਤ ਸਿੰਘ ਘੁੰਮਣ)- ਐਨ ਆਰ ਆਈਜ ਨੇ ਹਮੇਸ਼ਾ ਲੋੜਵੰਦ ਵਿਦਿਆਰਥੀਆਂ ਦੀ ਮਦਦ ਕਰਦੇ ਹੋਏ ਆਪਣੇ ਦੇਸ਼ ਲਈ ਹਮੇਸ਼ਾ ਵੱਧ ਛੜਕੇ ਕਾਰਜਾਂ ਵਿਚ ਸਮੂਲੀਅਤ ਕੀਤੀ ਹੈ ਇਸੇ ਲਈ ਇੰਨਾ ਦਾ ਵਿਸ਼ੇਸ ਸਨਮਾਨ ਕੀਤਾ ਗਿਆ ਹੈ ਇੰਨਾ ਵਿਚਾਰਾਂ ਦਾ ਪ੍ਰਗਟਾਵਾ ਅਮਰਜੀਤ ਸਿੰਘ ਚੀਮਾਂ ਵਲੋ ਨਵਜੌਤ ਕੌਰ ਯੂ ਕੇ ਦੇ ਸਨਮਾਨ ਸਬੰਧੀ ਜਾਣਕਾਰੀ ਦਿੰਦਿਆ ਕਿਹਾ ਕਿ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਦਾ ਸਾਬਕਾ ਵਿਦਿਆਰਥੀ ਐਸੋਸੀਏਸ਼ਨ ਵਲੋ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਵਿਖੇ ਪਹੁੰਚਣ ਤੇ ਪ੍ਰਿੰਸੀਪਲ ਕਮ ਡਾਇਰੈਕਟਰ ਡਾ: ਕਸ਼ਮੀਰ ਸਿੰਘ ਅਤੇ ਸਾਬਕਾ ਵਿਦਿਆਰਥੀ ਐਸੋਸੀਏਸ਼ਨ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ। ਉਨਾ ਕਿਹਾ ਕਿ ਐਨ ਆਰ ਆਈਜ਼ ਹਮੇਸ਼ਾਂ ਕਾਲਜ ਦੇ ਲੋੜਵੰਦ ਵਿਦਿਆਰਥੀਆਂ ਦੀ ਮਦਦ ਲਈ ਆਪਣਾ ਫਰਜ਼ ਨਿਭਾਉਂਦੇ ਆ ਰਹੇ ਹਨ ਅਤੇ ਹੁਣ ਅਸੀ ਸਾਬਕਾ ਵਿਦਿਆਰਥੀ ਐਸੋਸੀਏਸ਼ਨ ਦੇ ਬੈਨਰ ਹੇਠ ਜਨਵਰੀ ’ਚ ਹੋਣ ਵਾਲੇ ਸਮਾਗਮ ’ਚ ਲੋੜਵੰਦ ਵਿਦਿਆਰਥੀਆਂ ਦੀ ਹਰ ਪ੍ਰਕਾਰ ਦੀ ਮਦਦ ਕਰਾਂਗੇ ਤਾਂ ਜੋ ਵਿਦਿਆਰਥੀਆਂ ਆਪਣੀ ਪੜਾਈ ਪੂਰੀ ਕਰਕੇ ਆਪਣੇ ਟੀਚੇ ਨੂੰ ਪ੍ਰਾਪਤ ਕਰ ਸਕਣ।
ਨਵਜੋਤ ਕੌਰ ਯੂ ਕੇ ਨੇ ਕਾਲਜ ਦੀ ਬਦਲਦੀ ਨੁਹਾਰ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਆਪਣੀਆਂ 32 ਸਾਲ ਪੁਰਾਣੀਆਂ ਯਾਦਾਂ ਨੂੰ ਵੀ ਤਾਜਾ ਕੀਤਾ ਅਤੇ ਦੱਸਿਆ ਕਿ ਸਲਾਨਾ ਫੰਕਸ਼ਨ ‘ਚ ਦਰਜ਼ਨ ਦੇ ਕਰੀਬ ਐਨ ਆਰ ਆਈਜ਼ ਪਹੁੰਚਣਗੇ। ਇਸ ਮੌਕੇ ਪ੍ਰਿੰਸੀਪਲ ਕਮ ਡਾਇਰੈਕਟਰ ਡਾ: ਕਸ਼ਮੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੁਰਾਣੇ ਵਿਦਿਆਰਥੀਆਂ ਦੀ ਜਥੇਬੰਦੀ ਨੂੰ ਪੂਰਾ ਮਾਣ ਸਨਮਾਣ ਦਿੱਤਾ ਜਾਂਦਾ ਰਿਹਾ ਹੈ ਜੋ ਕਿ ਅੱਗੋ ਵੀ ਜਾਰੀ ਰਹੇਗਾ। ਉਨ੍ਹਾ ਕਿਹਾ ਕਿ ਐਲੂਮਨੀ ਦੇ ਸਾਰੇ ਪ੍ਰੋਗ੍ਰਾਮ ਕਾਲਜ ਦੇ ਵਿੱਚ ਹੀ ਕਰਵਾਏ ਜਾਇਆ ਕਰਨਗੇ ਅਤੇ ਕਾਲਜ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਐਡਵੋਕੇ ਅਮਰਜੀਤ ਸਿੰਘ ਚੀਮਾ, ਪ੍ਰੋ: ਜੁਪਿੰਦਰ ਸਿੰਘ, ਸਤਬੀਰ ਸਿੰਘ ਗਡਹੇੜਾ, ਸੁਖਦੇਵ ਸਿੰਘ ਢੀਡਸਾ, ਜਸਵੰਤ ਸਿੰਘ ਰੈਲੀ, ਸਰਬਜੀਤ ਸਿੰਘ ਸੁਹਾਗਹੇੜੀ, ਜਸਵਿੰਦਰ ਸਿੰਘ ਜੱਸੀ, ਰਣਦੀਪ ਸਿੰਘ ਲਾਡੀ, ਸੁਰਜੀਤ ਸਿੰਘ ਚੰਡੀਗੜ੍ਹ, ਡਾ: ਪਰਮਜੀਤ ਸਿੰਘ ਕੁਰਾਲੀ, ਐਡਵੋਕੇਟ ਸੰਦੀਪ ਬਰਾੜ, ਐਡਵੋਕੇਟ ਰਾਜਵਿੰਦਰ ਸਿੰਘ ਰਾਣਾ, ਅਰਸ਼ਦੀਪ ਸਿੰਘ, ਪ੍ਰੀਤ ਮਾਨੂੰਪੁਰ, ਜਸਵੰਤ ਸਿੰਘ, ਐਡਵੋਕੇਟ ਮਨੋਜ ਗਰਗ ਆਦਿ ਨੇ ਵੀ ਵਿਚਾਰ ਰੱਖੇ ਅਤੇ ਮਹਾਦੀਆਂ ਵਿਖੇ ਲੋੜਵੰਦ ਵਿਧਵਾ ਦਾ ਮਕਾਨ ਬਣਾ ਕੇ ਦੇਣਾ, ਮੋਹਾਲੀ ਦੇ ਇਕ ਅਪਾਹਜ ਨੌਜਵਾਨ ਨੂੰ ਟਰਾਈ ਸਾਇਕਲ, ਵਾਤਾਵਰਣ ਨੂੰ ਸੁੱਧ ਰੱਖਣ ਲਈ ਰੁੱਖ ਲਾਉਣ, ਸਕੂਲਾਂ ’ਚ ਵਿਦਿਅਕ ਸੈਮੀਨਾਰ ਲਗਾਉਣ ਬਾਰੇ ਸਹਿਮਤੀ ਜਿਤਾਈ ਅਤੇ ਸਲਾਨਾ ਫੰਕਸ਼ਨ 15 ਤੋਂ 21 ਜਨਵਰੀ ਦੇ ਵਿਚਕਾਰ ਕਰਨ ਦਾ ਫੈਸਲਾ ਲਿਆ ਗਿਆ।

WRITTEN BY