June 19, 2026 10:35 pm

ਸ਼੍ਰੋਮਣੀ ਕਮੇਟੀ ਵੱਲੋਂ 9 ਅਰਬ 5 ਕਰੋੜ 6 ਲੱਖ 52 ਹਜ਼ਾਰ 300 ਰੁਪਏ ਦਾ ਸਾਲਾਨਾ ਬਜਟ ਮਨਜ਼ੂਰ

ਕੈਂਸਰ ਪੀੜਤ ਮਰੀਜ਼ਾਂ ਅਤੇ ਗਰੀਬ ਪਰਿਵਾਰਾਂ ਦੇ ਸਿੱਖ ਬੱਚਿਆਂ ਦੀ ਪੜ੍ਹਾਈ ਸਹਾਇਤਾ ਜਾਰੀ ਰਹੇਗੀ :  ਜਥੇ. ਅਵਤਾਰ ਸਿੰਘ

image ਅੰਮ੍ਰਿਤਸਰ, 27 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਅੱਜ ਅੰਤ੍ਰਿੰਗ ਕਮੇਟੀ ਦੀ ਅਹਿਮ ਬੈਠਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਨਵੇਂ ਇਕੱਤਰਤਾ ਹਾਲ ਵਿਖੇ ਹੋਈ ਜਿਸ ਵਿੱਚ ਸ.ਰਘੂਜੀਤ ਸਿੰਘ ਕਰਨਾਲ ਸੀਨੀਅਰ ਮੀਤ ਪ੍ਰਧਾਨ, ਸ.ਕੇਵਲ ਸਿੰਘ ਜੂਨੀਅਰ ਮੀਤ ਪ੍ਰਧਾਨ, ਸ.ਰਜਿੰਦਰ ਸਿੰਘ ਮਹਿਤਾ, ਸ.ਕਰਨੈਲ ਸਿੰਘ ਪੰਜੋਲੀ, ਸ.ਗੁਰਬਚਨ ਸਿੰਘ ਕਰਮੂੰਵਾਲ, ਸ.ਰਾਮਪਾਲ ਸਿੰਘ ਬਹਿਣੀਵਾਲ, ਸ.ਨਿਰਮੈਲ ਸਿੰਘ ਜੌਲਾਂ, ਸ.ਮੋਹਨ ਸਿੰਘ ਬੰਗੀ, ਸ.ਭਜਨ ਸਿੰਘ ਸ਼ੇਰਗਿੱਲ ਤੇ ਸ.ਮੰਗਲ ਸਿੰਘ ਅੰਤ੍ਰਿੰਗ ਮੈਂਬਰ ਸ਼ਾਮਲ ਹੋਏ। ਮੀਟਿੰਗ ਦੌਰਾਨ ਸ.ਸੁਖਦੇਵ ਸਿੰਘ ਭੌਰ ਜਨਰਲ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ

ਸਾਲ 2014-15 ਦਾ ਸਾਲਾਨਾ ਬਜ਼ਟ ਪੇਸ਼ ਕੀਤਾ। ਜਿਸ ਤੇ ਅਹਿਮ ਵਿਚਾਰ ਚਰਚਾ ਕੀਤੀ ਗਈ ਤੇ ਸਰਬ-ਸੰਮਤੀ ਨਾਲ ਸ਼੍ਰੋਮਣੀ ਕਮੇਟੀ ਦਾ 1 ਅਪ੍ਰੈਲ 2014 ਤੋਂ 31 ਮਾਰਚ 2015 ਤੀਕ ਸਾਲਾਨਾ ਬਜ਼ਟ ਨੌ ਅਰਬ ਪੰਜ ਕਰੋੜ ਛੇ ਲੱਖ ਬਵੰਜਾ ਹਜ਼ਾਰ ਤਿੰਨ ਸੌ ਰੁਪਏ ਪਾਸ ਕੀਤਾ ਗਿਆ ਤੇ ਹੋਣ ਵਾਲੇ ਖਰਚਿਆਂ ਨੂੰ ਪ੍ਰਵਾਨਗੀ ਦਿੱਤੀ ਗਈ।
ਦਫਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਪ੍ਰੈ¤ਸ ਨੋਟ ’ਚ ਜਾਣਕਾਰੀ ਦਿੰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਹੈ ਕਿ ਸ਼੍ਰੋਮਣੀ ਕਮੇਟੀ ਦਾ ਸਾਲ 2014-15 ਦਾ ਸਾਲਾਨਾ ਬਜ਼ਟ
ਜਨਰਲ ਬੋਰਡ ਫੰਡ ਲਈ 54 ਕਰੋੜ ਰੁਪਏ, ਟਰੱਸਟ ਫੰਡਜ਼ ਲਈ 37 ਕਰੋੜ 80 ਲੱਖ 6 ਹਜ਼ਾਰ 3 ਸੌ ਰੁਪਏ, ਵਿਦਿਆ ਫੰਡ ਲਈ 29 ਕਰੋੜ 25 ਲੱਖ 70 ਹਜ਼ਾਰ ਰੁਪਏ ਕੇਵਲ,  ਧਰਮ ਪ੍ਰਚਾਰ ਕਮੇਟੀ ਲਈ 63 ਕਰੋੜ ਰੁਪਏ ਕੇਵਲ, ਪ੍ਰਿੰਟਿੰਗ ਪ੍ਰੈਸਾਂਸ ਲਈ 6 ਕਰੋੜ 40 ਲੱਖ 95 ਹਜ਼ਾਰ ਰੁਪਏ ਕੇਵਲ, ਗੁਰਦੁਆਰਾ ਸਾਹਿਬਾਨ ਦਫਾ-85 ਲਈ 5 ਅਰਬ 60 ਕਰੋੜ 51 ਲੱਖ 81 ਹਜ਼ਾਰ ਰੁਪਏ ਕੇਵਲ, ਵਿਦਿਅਕ ਅਦਾਰੇ ਲਈ 1 ਅਰਬ 54 ਕਰੋੜ 8 ਲੱਖ ਰੁਪਏ ਕੇਵਲ ਮੰਜੂਰ ਕੀਤਾ ਗਿਆ ਹੈ।
ਕੁੱਲ 9 ਅਰਬ 5 ਕਰੋੜ 6 ਲੱਖ 52 ਹਜ਼ਾਰ 3 ਸੌ ਰੁਪਏ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਜੋ ਪਿਛਲੇ ਸਾਲ ਨਾਲੋਂ 99 ਕਰੋੜ 80 ਹਜ਼ਾਰ 200 ਸੌ  ਰੁਪਏ ( 12.283 %) ਵੱਧ ਹੈ।
ਬਜ਼ਟ ਦੀ ਪ੍ਰਸੰਸਾ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਤੋਂ ਇਲਾਵਾ ਬਹੁਤ ਸਾਰੀਆਂ ਵਿਦਿਅਕ ਸੰਸਥਾਵਾਂ ਚਲਾ ਰਹੀ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਵੱਲੋਂ ਨਵੇਂ 13 ਸਕੂਲ/ਕਾਲਜਾਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ, ਪਿਛਲੇ ਸਾਲ ਤੋਂ ਸਕੂਲਾਂ/ਕਾਲਜਾਂ ਦੀਆਂ ਆਰੰਭ ਹੋਈਆਂ ਇਮਾਰਤਾਂ ਨੂੰ ਮੁਕੰਮਲ ਕਰਨ ਲਈ ਹੋਣ ਵਾਲੇ ਖਰਚਾਂ ਲਈ ਹੋਣ ਵਾਲੇ ਖਰਚਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਨਾ-ਮੁਰਾਦ ਬਿਮਾਰੀ ਕੈਂਸਰ ਲਈ ਪਿਛਲੇ ਸਾਲ ਤੋਂ ਕੈਂਸਰ ਪੀੜ•ਤ ਫੰਡ ਬਣਾਇਆ ਗਿਆ ਹੈ। ਇਸੇ ਤਰ•ਾਂ ਗਰੀਬ, ਪਛੜੇ ਹੋਣਹਾਰ ਸਿੱਖ ਬੱਚਿਆਂ ਦੀ ਪੜ•ਾਈ ਲਈ ਪਹਿਲਾਂ ਦੀ ਤਰ•ਾਂ ਮਦਦ ਫੰਡ ਵੀ ਰੱਖਿਆ ਗਿਆ ਹੈ। ਇਤਿਹਾਸਕ ਪੁਰਾਤਨ ਇਮਾਰਤਾਂ ਦੀ ਸਾਂਭ ਸੰਭਾਲ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਮਾਛੀਵਾੜੇ ਦਾ ਜੰਗਲ, ਗੁਰਦੁਆਰਾ ਗੁਰੂ ਕੇ ਬਾਗ ਦਾ ਪੁਰਾਤਨ ਬਾਗ, ਚਮਕੌਰ ਸਾਹਿਬ ਦੀ ਕੱਚੀਗੜ•ੀ, ਫਤਹਿਗੜ• ਸਾਹਿਬ ਦਾ ਠੰਡਾ ਬੁਰਜ, ਸ੍ਰੀ ਅਨੰਦਪੁਰ ਸਾਹਿਬ ਦੇ ਇਤਿਹਾਸਕ ਪੰਜ ਕਿਲਿਆਂ ਨੂੰ ਪੁਰਾਤਨ ਦਿੱਖ ਦੇਣ ਵੱਲ ਵਿਸ਼ੇਸ਼ ਰੁਚੀ ਦਿਖਾਈ ਗਈ ਹੈ। ਇਸ ਤੋਂ ਇਲਾਵਾ ਨਵੀਆਂ ਸਰਾਵਾਂ ਬਣ ਰਹੀਆਂ ਹਨ। ਸੋ ਉਕਤ ਸਾਰਿਆਂ ਕਾਰਜਾਂ ਨੂੰ ਮੱਦੇ ਨਜ਼ਰ ਰੱਖਦਿਆਂ ਖਰਚਿਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ।
ਅੱਜ ਦੀ ਇਕੱਤਰਤਾ ਵਿੱਚ ਸ.ਦਲਮੇਘ ਸਿੰਘ ਖੱਟੜਾ, ਸ. ਰੂਪ ਸਿੰਘ, ਸ.ਮਨਜੀਤ ਸਿੰਘ ਤੇ ਸ.ਸਤਬੀਰ ਸਿੰਘ ਸਕੱਤਰ, ਸ.ਮਹਿੰਦਰ ਸਿੰਘ ਆਹਲੀ, ਸ.ਦਿਲਜੀਤ ਸਿੰਘ ‘ਬੇਦੀ’, ਸ.ਬਲਵਿੰਦਰ ਸਿੰਘ ਜੌੜਾਸਿੰਘਾ ਤੇ ਸ.ਪਰਮਜੀਤ ਸਿੰਘ ਸਰੋਆ ਵਧੀਕ ਸਕੱਤਰ, ਸ.ਸੁਖਦੇਵ ਸਿੰਘ ਭੂਰਾਕੋਹਨਾ, ਸ.ਭੁਪਿੰਦਰਪਾਲ ਸਿੰਘ ਤੇ ਸ.ਬਿਜੈ ਸਿੰਘ ਮੀਤ ਸਕੱਤਰ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ.ਪ੍ਰਤਾਪ ਸਿੰਘ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ.ਕੁਲਵਿੰਦਰ ਸਿੰਘ ਰਾਮਦਾਸ, ਸ.ਮਲਕੀਤ ਸਿੰਘ ਬਹਿੜਵਾਲ ਸ/ਸੁਪ੍ਰਿੰਟੈਂਡੈਂਟ, ਸ.ਗੁਰਦਿਆਲ ਸਿੰਘ ਇੰਚਾਰਜ ਟ੍ਰਸਟ, ਸ.ਹਰਿੰਦਰਪਾਲ ਸਿੰਘ ਚੀਫ ਅਕਾਊਟੈਂਟ, ਸ.ਗੋਪਾਲ ਸਿੰਘ ਅਕਾਊਂਟੈਂਟ, ਸ.ਮਿਲਖਾ ਸਿੰਘ ਤੇ ਸ.ਮਨਿੰਦਰਮੋਹਣ ਸਿੰਘ ਇੰਟਰਨਲ ਆਡੀਟਰ ਆਦਿ ਹਾਜ਼ਰ ਸਨ।

Send this to a friend