Skip to content
Independent perspectives. Global stories.
BREAKING

ਅੰਮ੍ਰਿਤਸਰ ’ਚ ਫਿਰ ਵੱਡੀ ਵਾਰਦਾਤ, ਖਹਿਰਾ ਧੜੇ ਦੇ ਆਗੂ ਸੁਰੇਸ਼ ਸ਼ਰਮਾ ਨੂੰ ਮਾਰੀਆਂ ਗੋਲੀਆਂ

Share this story

ਅੰਮ੍ਰਿਤਸਰ, 20 ਨਵੰਬਰ (ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ)- ਅੰਮ੍ਰਿਤਸਰ ‘ਚ ਨਿਰੰਕਾਰੀ ਭਵਨ ’ਤੇ ਹੋਏ ਗ੍ਰਨੇਡ ਹਮਲੇ ਦੀ ਘਟਨਾ ਅਜੇ ਠੰਡੀ ਨਹੀ ਪਈ ਕਿ ਅੱਜ ਦਿਨ ਦਿਹਾੜੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੁਰੇਸ਼ ਸ਼ਰਮਾਂ ਨੂੰ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਅੰਮ੍ਰਿਤਸਰ ਦੇ ਛੇਹਰਟਾ ਬਜ਼ਾਰ ‘ਚ ਵਾਪਰੀ ਹੈ। ਸ੍ਰੀ ਸੁਰੇਸ਼ ਸ਼ਰਮਾਂ ਸ਼ਾਮ ਨੂੰ ਆਪਣੀ ਦੁਕਾਨ ’ਚ ਮੌਜੂਦ ਸਨ, ਇਸ ਦੌਰਾਨ ਦੋ ਵਿਅਕਤੀ ਆਏ, ਜਿਨ੍ਹਾਂ ’ਚੋਂ ਇਕ ਨੇ ਸ੍ਰੀ ਸੁਰੇਸ਼ ਸ਼ਰਮਾਂ ’ਤੇ ਫਾਈਰਿੰਗ ਕਰ ਦਿੱਤੀ। ਜਿਸ ਕਾਰਨ 4 ਦੇ ਕਰੀਬ ਗੋਲੀਆਂ ਸੁਰੇਸ਼ ਸ਼ਰਮਾਂ ਨੂੰ ਲੱਗੀਆਂ ਹਨ। ਇਹ ਸਾਰੀਆਂ ਗੋਲੀਆਂ ਸੁਰੇਸ਼ ਸ਼ਰਮਾਂ ਦੀਆਂ ਲੱਤਾਂ ’ਚ ਲੱਗਣ ਕਾਰਨ ਉਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ਸਨ। ਜਿਨ੍ਹਾਂ ਨੂੰ ਬਾਅਦ ’ਚ ਅੰਮ੍ਰਿਤਸਰ ਦੇ ਇਕ ਨਿੱਜ਼ੀ ਹਸਪਤਾਲ ’ਚ ਇਲਾਜ ਲਈ ਦਾਖਲ ਕਰਵਾਇਆ ਗਿਆ। ਇੱਥੇ ਜ਼ਿਕਰਯੋਗ ਹੈ ਕਿ ਸ੍ਰੀ ਸੁਰੇਸ਼ ਸ਼ਰਮਾਂ ਆਮ ਆਦਮੀ ਪਾਰਟੀ ਤੋਂ ਨਾਰਾਜ਼ ਚੱਲ ਰਹੇ ਸਨ ਅਤੇ ਅੱਜਕਲ ਉਹ ਸੁਖਪਾਲ ਸਿੰਘ ਖਹਿਰਾ ਧੜੇ ਨਾਲ ਜੁੜੇ ਹੋਏ ਸਨ। ਭਾਂਵੇ ਕਿ ਜ਼ਿਲ੍ਹਾਂ ਪੁਲਸ ਵੱਲੋਂ ਨਰੰਕਾਰੀ ਭਵਨ ’ਤੇ ਹੋਏ ਗ੍ਰਨੇਡ ਹਮਲੇ ਕਾਰਨ ਪੂਰੇ ਸ਼ਹਿਰ ‘ਚ ਹਾਈ ਅਲਰਟ ਜਾਰੀ ਕੀਤਾ ਹੋਇਆ ਸੀ, ਪਰ ਛੇਹਰਟਾ ਪੁਲਸ ਦੀ ਨਾਕਾਮੀ ਕਾਰਨ ਇਹ ਮੰਦਭਾਗੀ ਘਟਨਾ ਦੁਬਾਰਾ ਵਾਪਰਨ ਕਾਰਨ ਛੇਹਰਟਾ ਖੇਤਰ ‘ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।

WRITTEN BY