Skip to content
Independent perspectives. Global stories.
BREAKING

ਬੋਹਾ ਵਿਖੇ ਕਿੱਕਰ ਨਾਲ ਫੰਦਾ ਲਗਾ ਕੇ ਮਜ਼ਦੂਰ ਵੱਲੋਂ ਖੁਦਕੁਸ਼ੀ

Share this story

ਬੋਹਾ, 20 ਨਵੰਬਰ (ਸੰਤੋਖ ਸਾਗਰ)- ਸਥਾਨਕ ਏ.ਆਰ. ਪੈਲਸ ਦੇ ਸਾਹਮਣੇ ਬਣੀ ਸੁੰਦਰ ਨਗਰ ਬਸਤੀ ਵਿੱਚ ਇੱਕ 49 ਸਾਲਾ ਮਜਦੂਰ ਨੇ ਕਿੱਕਰ ਨੂੰ ਰੱਸਾ ਬੰਨਕੇ ਖੁਦ ਨੂੰ ਫਾਂਸੀ ਲਗਾਕੇ ਖੁਦਕੁਸ਼ੀ ਕਰ ਲਈ ਹੈ। ਬੋਹਾ ਥਾਨਾ ਮੁਖੀ ਇੰਨਸਪੈਕਟਰ ਗੁਰਦੀਪ ਸਿੰਘ ਅਤੇ ਸਹਾਇਕ ਥਾਣੁਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਜਮਲਾ ਸਿੰਘ ਪੁੱਤਰ ਸੂਰਜ ਸਿੰਘ ਵਾਸੀ ਸਰਦਾਰੇ ਵਾਲਾ (ਹਰਿਆਣਾ) ਬੋਹਾ ਭੱਠੇ ਤੇ ਇੱਟਾਂ ਦੀ ਭਰਾਈ ਦਾ ਕੰਮ ਕਰਦਾ ਸੀ। ਸੁੰਦਰ ਨਗਰ ਬਸਤੀ ਵਿੱਚ ਇਸ ਵਿਅਕਤੀ ਨੇ ਇੱਕ ਜੁੱਗੀ ਬਣਾਈ ਹੋਈ ਸੀ।ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਮੇਰਾ ਪਤੀ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿੰਦਾ ਸੀ ਜਿਸ ਕਾਰਨ ਉਸਨੇ ਖੁਦਕੁਸ਼ੀ ਕੀਤੀ ਹੈ। ਜਿਕਰਯੋਗ ਹੈ ਜਮਲਾ ਸ਼ਰਾਬ ਪੀਣ ਦਾ ਆਦੀ ਸੀ ਅਤੇ ਬੋਹਾ ਖੇਤਰ ਦੇ ਪਿਛਲੇ ਚਾਰ ਦਿਨਾਂ ਤੋਂ ਠੇਕੇ ਬੰਦ ਹੋਣ ਕਾਰਨ ਇਸ ਨੂੰ ਸ਼ਰਾਬ ਨਾ ਮਿਲਣ ਕਰਕੇ ਜਮਲਾ ਸਿੰਘ ਨੇ ਖੁਦ ਨੂੰ ਫੰਦਾ ਲਗਾਕੇ ਖੁਦਕੁਸ਼ੀ ਕਰ ਲਈ ਹੈ। ਮੁੱਖ ਮੁਨਸ਼ੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਬੋਹਾ ਥਾਨਾ ਵੱਲੋਂ 174 ਦੀ ਕਾਰਵਾਈ ਦਰਜ ਕਰਕੇ ਜਮਲਾ ਸਿੰਘ ਦਾ ਸਰਕਾਰੀ ਹਸਪਤਾਲ ਬੁਢਲਾਡਾ ਤੋਂ ਪੋਸ਼ਟਮਾਰਟਮ ਕਰਵਾਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।

WRITTEN BY