ਅੰਮ੍ਰਿਤਸਰ, 26 ਮਾਰਚ (ਪੀ.ਟੀ.)-ਦਲ ਖ਼ਾਲਸਾ ਨੇ ਸੰਯੁਕਤ ਰਾਸ਼ਟਰ ਵ¤ਲੋਂ ਜੇਨੇਵਾ ਵਿਖੇ ਚਲ ਰਹੇ ਸੈਸ਼ਨ ਦੌਰਾਨ ਸ੍ਰੀ ਲੰਕਾ ਦੇ ਤਾਮਿਲਾਂ ਵਿਰੁੱਧ ਹੋਏ ਜ਼ੁਲਮਾਂ ਅਤੇ ਮਨੁ¤ਖੀ ਅਧਿਕਾਰਾਂ ਦੇ ਘਾਣ ਸਬੰਧੀ ਪੁਖਤਾ ਅਤੇ ਨਿਰਪੱਖ ਜਾਂਚ ਕਰਵਾਉਣ ਲਈ ਲਿਆਂਦੇ ਮਤੇ ਦੀ ਪ੍ਰੋੜਤਾ ਕਰਦਿਆਂ ਕਿਹਾ ਕਿ ਦਰਬਾਰ ਸਾਹਿਬ ਦੀ ਪਵਿ¤ਤਰ ਪਰਿਕਰਮਾ ਅਤੇ ਦਿ¤ਲੀ ਦੀਆਂ ਸੜਕਾਂ ਉਤੇ ਜੂਨ ਅਤੇ ਨਵੰਬਰ 1984 ਨੂੰ ਡੁ¤ਲੇ ਬੇਗੁਨਾਹਾਂ ਸਿੱਖਾਂ ਦਾ ਖੂਨ ਵੀ ਚੀਖ-ਚੀਖ ਕੇ ਇਨਸਾਫ ਅਤੇ ਅੰਤਰਰਾਸ਼ਟਰੀ ਭਾਈਚਾਰੇ ਦਾ ਧਿਆਨ ਮੰਗ ਰਿਹਾ ਹੈ।ਦਲ ਖ਼ਾਲਸਾ ਦੇ ਸਿਆਸੀ ਸਕ¤ਤਰ ਕੰਵਰਪਾਲ ਸਿੰਘ ਨੇ ਸੰਯੁਕਤ ਰਾਸ਼ਟਰ ਦੇ ਮਨੁ¤ਖੀ ਅੀਧਕਾਰਾਂ ਦੇ ਹਾਈ ਕਮਿਸ਼ਨਰ ਸ੍ਰੀਮਤੀ ਨਵੀ ਪਿਲੇ ਨੂੰ ਖਤ ਲਿਖਕੇ ਕਿਹਾ ਹੈ ਕਿ ਭਾਰਤ ਅੰਦਰ ਸਿੱਖਾਂ ਅਤੇ
ਕਸ਼ਮੀਰੀਆਂ ਦੀ ਦਸ਼ਾ ਓਵੇਂ ਹੀ ਹੈ ਜਿਵੇਂ ਸ੍ਰੀ ਲੰਕਾ ਅੰਦਰ ਤਾਮਿਲਾਂ ਦੀ। ਉਨ੍ਹਾਂ ਯੂ.ਐ¤ਨ.ਓ. ਪਾਸੋਂ ਮੰਗ ਕੀਤੀ ਕਿ ਉਹ ਭਾਰਤ ਅੰਦਰ ਘੱਟ ਗਿਣਤੀਆਂ ਨਾਲ ਹੋਏ ਜ਼ੁਲਮਾਂ ਅਤੇ ਮਨੁ¤ਖੀ ਅੀਧਕਾਰਾਂ ਦੇ ਘਾਣ ਦੇ ਮੁ¤ਦੇ ਉ¤ਤੇ ਦਖਲ਼ਅੰਦਾਜ਼ੀ ਕਰਕੇ ਸਿ¤ਖਾਂ ਅਤੇ ਕਸ਼ਮੀਰੀਆਂ ਨੂੰ ਇਨਸਾਫ ਦੇ ਨਾਲ-ਨਾਲ ਉਹਨਾਂ ਦੇ ਹ¤ਕ ਸੁਰ¤ਖਿਅਤ ਕਰਵਾਏ। ਜਥੇਬੰਦੀ ਵੱਲੋਂ ਲਿਖਿਆ ਇਹ ਖਤ ਅ¤ਜ ਜੇਨੇਵਾ ਵਿਖੇ ਸੰਯੁਕਤ ਰਾਸ਼ਟਰ ਦੇ ਦਫਤਰ ਵਿ¤ਚ ਜਥੇਬੰਦੀ ਮਨੁ¤ਖੀ ਅਧਿਕਾਰਾਂ ਦੇ ਸਕ¤ਤਰ ਪ੍ਰਿਤਪਾਲ ਸਿੰਘ ਨੇ ਦ¤ਖਣ ਏਸ਼ੀਆ ਦੇ ਇੰਚਾਰਜ ਅਤੇ ਸੀਨੀਅਰ ਅਧਿਕਾਰੀ ਸ੍ਰੀਮਤੀ ਸਬੀਨਾ ਲੌਬਰ ਨੂੰ ਮਿਲ ਕੇ ਸੌਂਪਿਆ।ਸ. ਪ੍ਰਿਤਪਾਲ ਸਿੰਘ ਨੇ ਯੂ. ਐਨ, ਅਧਿਕਾਰੀ ਨਾਲ ਅ¤ਧਾ ਘੰਟਾ ਮੁਲਾਕਾਤ ਕੀਤੀ ਅਤੇ ਉਸਨੂੰ 1984 ਤੋਂ ਲੈ ਕੇ ਅੱਜ ਤੱਕ ਦੇ ਪੰਜਾਬ ਅਤੇ ਸਿ¤ਖਾਂ ਦੇ ਹਾਲਾਤਾਂ ਨਾਲ ਤਫਸੀਲ ਸਹਿਤ ਜਾਣੂ ਕਰਵਾਇਆ। ਸ੍ਰੀਮਤੀ ਸਬੀਨਾ ਲੌਬਰ ਨੇ ਦਲ ਖ਼ਾਲਸਾ ਸਕ¤ਤਰ ਨੂੰ ਯਕੀਨ ਦਿਵਾਇਆ ਕਿ ਉਹਨਾਂ ਦੀਆਂ ਚਿੰਤਾਵਾਂ ਅਤੇ ਵਿਚਾਰ ਉਹ ਆਲਾ ਅਫਸਰਾਂ ਤ¤ਕ ਪਹੁੰਚਦੇ ਕਰਨਗੇ। ਮੁਲਾਕਾਤ ਉਪਰੰਤ ਸ. ਪ੍ਰਿਤਪਾਲ ਸਿੰਘ ਨੇ ਯੁਰਪ ਦੇ ਤਾਮਿਲਾਂ ਵ¤ਲੋਂ ਸੰਯੁਕਤ ਰਾਸ਼ਟਰ ਦੇ ਦਫਤਰ ਬਾਹਰ ਕੀਤੇ ਜਾ ਰਹੇ ਭਰਵੇਂ ਪ੍ਰਦਰਸ਼ਨ ਵਿ¤ਚ ਸ਼ਮੂਲੀਅਤ ਕੀਤੀ ਅਤੇ ਉਹਨਾਂ ਦੇ ਮਕਸਦ ਪ੍ਰਤੀ ਇਕਜੁਟਤਾ ਦਿਖਾਈ। ਪੰਜਾਬ ਵਿੱਚ ਪ੍ਰੈਸ ਨੂੰ ਇਸ ਸਬੰਧੀ ਜਾਣਕਾਰੀ ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਦਿੱਤੀ।
ਦਲ ਖ਼ਾਲਸਾ ਵ¤ਲੋਂ ਲਿਖੇ ਖਤ ਵਿ¤ਚ ਕਿਹਾ ਗਿਆ ਹੈ ਕਿ ਪਿਛਲੇ ਕਈ ਦਹਾਕਿਆਂ ਤੋਂ ਸਿ¤ਖ ਅਤੇ ਕਸ਼ਮੀਰੀ ਦੁਹਾਈ ਪਾ ਰਹੇ ਹਨ ਕਿ ਭਾਰਤ ਯੂ ਐਨ ਦੀਆਂ ਸੰਧੀਆਂ ਅਤੇ ਕਾਨੂੰਨੀ ਮਾਪਦੰਡੀਆਂ ਨੂੰ ਰੌਂਦ ਕੇ ਉਹਨਾਂ ਉ¤ਤੇ ਜ਼ੁਲਮ ਕਰ ਰਿਹਾ ਹੈ ਪਰ ਅ¤ਜ ਤ¤ਕ ਉਹਨਾਂ ਦੀ ਆਵਾਜ਼ ਕਿਸੇ ਨੇ ਨਹੀਂ ਸੁਣੀ। ਖਤ ਵਿ¤ਚ ਅ¤ਗੇ ਲਿਖਿਆਂ ਹੈ ਕਿ ਤਾਮਿਲ ਭਾਈਚਾਰਾ ਆਪਣੀ ਆਵਾਜ਼ ਸੰਯੁਕਤ ਰਾਸ਼ਟਰ ਤ¤ਕ ਪਹੁੰਚਾਉਣ ਵਿ¤ਚ ਸਫਲ ਹੋਇਆ ਹੈ ਜਦਕਿ ਸਿ¤ਖਾਂ ਨੂੰ ਤਾਮਾਮ ਕੋਸ਼ਿਸ਼ਾਂ ਦੇ ਬਾਵਜੂਦ ਸਫਲਤਾ ਨਹੀਂ ਮਿਲੀ। ਉਹਨਾਂ ਸੰਯੁਕਤ ਰਾਸ਼ਟਰ ਤੋਂ ਮੰਗ ਕੀਤੀ ਕਿ ਸੰਘਰਸ਼ੀਲ ਕੌਮਾਂ ਨੂੰ ਸਵੈ-ਨਿਰਣੈ ਦਾ ਹ¤ਕ ਦਿ¤ਤਾ ਜਾਵੇ।
ਕੰਵਰਪਾਲ ਸਿੰਘ ਨੇ ਸੰਯੁਕਤ ਰਾਸ਼ਟਰ ਵ¤ਲੋਂ ਸ਼੍ਰੀ ਲੰਕਾ ਵਿਰੁੱਧ ਲਿਆਂਦੇ ਮਤੇ ਦਾ ਹਵਾਲਾ ਦਿੰਦਿਆਂ ਲਿਖਿਆ ਹੈ ਕਿ ਤਾਮਿਲਾਂ ਉ¤ਤੇ ਕੀਤੇ ਗਏ ਜ਼ੁਲਮਾਂ ਦੇ ਦੋਸ਼ੀਆਂ ਨੂੰ ਸਾਜ਼ਾਵਾਂ ਦੇਣੀਆਂ ਜ਼ਰੂਰੀ ਹਨ ਪਰ ਇਸ ਤੋਂ ਵੀ ਵ¤ਧ ਜਰੂਰੀ ਹੈ ਕਿ ਤਾਮਿਲ ਇਲਮ ਮਸਲੇ ਦਾ ਰਾਜਨੀਤਕ ਹ¤ਲ ਕ¤ਢਿਆ ਜਾਵੇ। ਉਹਨਾਂ ਕਿਹਾ ਕਿ ਸ੍ਰੀ ਲੰਕਾ ਦੇ ਤਾਮਿਲਾਂ ਨੂੰ ਰਿਫਰੈਂਡਮ ਦਾ ਹ¤ਕ ਦਿ¤ਤਾ ਜਾਣਾ ਚਾਹੀਦਾ ਹੈ।