Skip to content
Independent perspectives. Global stories.
BREAKING

ਮਾਰੂਤੀ ਦੀ ਅਣਪਛਾਤੇ ਟਰੱਕ ਨਾਲ ਟੱਕਰ ਹੋਣ ਕਾਰਨ ਨੌਜਵਾਨ ਦੀ ਮੌਤ-ਟਰੱਕ ਚਾਲਕ ਫਰਾਰ

Share this story

ਸਰਦੂਲਗੜ੍ਹ, 15 ਨਵੰਬਰ (ਵਿਪਨ ਗੋਇਲ)- ਇਥੋ 10 ਕਿਲੋਮੀਟਰ ਦੀ ਦੂਰੀ ਤੇ ਪਿੰਡ ਫੱਤਾ ਮਾਲੋਕਾ ਵਿਖੇ ਮਿਕਚਰ ਪਲਾਂਟ ਦੇ ਕੋਲ ਮਾਰੂਤੀ ਕਾਰ ਟਰੱਕ ਵਿੱਚ ਵੱਜਣ ਕਾਰਨ ਕਾਰ ਸਵਾਰ ਦੀ ਮੋਕੇ ਤੇ ਹੀ ਮੋਤ ਹੋ ਗਈ। ਥਾਣਾ ਝੁਨੀਰ ਦੇ ਐਸ ਐਚ ਓ ਅਜੈ ਪਰੋਚਾ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਬਸੰਤ ਸਿੰਘ ਉਰਫ ਜਿਉਣਾ ੳਮਰ 25 ਸਾਲ ਪੁੱਤਰ ਚਰਨ ਸਿੰਘ ਵਾਸੀ ਰੋੜੀ ਆਪਣੀ ਮਾਰੂਤੀ ਕਾਰ ਵਿੱਚ ਸਵਾਰ ਹੋਕੇ ਰੋੜੀ ਤੋ ਮਾਨਸਾ ਵੱਲ ਜਾ ਰਿਹਾ ਸੀ ਕਿ ਕਾਰ ਅਣਪਛਾਂਤੇ ਵਾਹਨ ਵਿੱਚ ਮਗਰੋ ਵੱਜੀ ਜਿਸ ਕਾਰਨ ਮਾਰੂਤੀ ਸਵਾਰ ਬਸੰਤ ਸਿੰਘ ਦੀ ਮੋਕੇ ਤੇ ਮੋਤ ਹੋ ਗਈ।ਥਾਣਾ ਮੁੱਖੀ ਅਜੈ ਪਰੋਚਾ ਨੇ ਦੱਸਿਆਂ ਕਿ ਮ੍ਰਿਤਕ ਦੇ ਭਰਾ ਮਨਪ੍ਰੀਤ ਸਿੰਘ ਦੇ ਬਿਆਨਾ ਦੇ ਅਧਾਰ ਤੇ ਅਣਪਛਾਤੇ ਵਿਆਕਤੀਆ ਤੇ ਧਾਰਾ 304 ਦੇ ਅਧੀਨ ਮਾਮਲਾ ਦਰਜ ਕਰ ਲਿਆਂ ਗਿਆਂ ਹੈ।

WRITTEN BY