June 24, 2026 1:35 pm

ਦੇਸ਼ ਦੀ ਭਲਾਈ ਕਿਸ ਵਿੱਚ?

ਪੰਜਾਬ ਟਾਇਮਜ਼ ਲਈ ਵਿਸ਼ੇਸ਼
ਸਰਦਾਰ ਚਰਨਜੀਤ ਸਿੰਘ ਚੰਨੀ
ਚੇਅਰਮੈਨ ਸੀ.ਟੀ. ਗਰੁੱਪ ਆੱਫ ਇੰਸਟੀਟਿਊਸ਼ਨਜ਼
ਸੰਪਰਕ : 98140-60007

image ਮੈਂ ਹਮੇਸ਼ਾ ਭਾਰਤਵਰਸ਼ ਦੀ ਭਲਾਈ ਅਤੇ ਬੇਹਤਰੀ ਲਈ ਸੋਚਦਾ ਰਹਿੰਦਾ ਹਾਂ ਜਦਕਿ ਹਰ ਇਨਸਾਨ ਸਮਝਦਾ ਹੈ ਕਿ ਜਦ ਵੀ ਦੇਸ਼ ਲਈ ਕੁੱਝ ਕੀਤਾ ਜਾਵੇ ਉਹ ਜ਼ਮੀਨ ਉ¤ਪਰ ਨਜ਼ਰ ਧਰੇ। ਰਾਜਨੀਤਿਕ ਪਾਰਟੀਆਂ ਕਾਂਗਰਸ, ਭਾਜਪਾ ਤੇ ਹੋਰ ਦਲ ਸਭ ਖੋਖਲਿਆਂ ਦੀ ਗੇਮ ਦਿਖਾ ਕੇ ਦੇਸ਼ ਨੂੰ ਤਰਸਾਉਂਦੇ ਰਹਿੰਦੇ ਹਨ ਜਦਕਿ ਆਮ ਆਦਮੀ ਨੂੰ ਝੂਠੇ ਵਾਅਦਿਆਂ ਦੀ ਨਹੀਂ ਰੋਜ਼ੀ, ਰੋਟੀ ਅਤੇ ਮਕਾਨ ਦੀ ਜ਼ਰੂਰਤ ਵਧੇਰੇ ਹੈ। ਇਹ ਸਭ ਕੁਝ ਤਾਂ ਹੀ ਹੋ ਸਕਦਾ ਹੈ ਜਦ ਦੇਸ਼ ਵਿੱਚ ਭ੍ਰਿਸ਼ਟਾਚਾਰ ਅਤੇ ਅਨੈਤਿਕਤਾ ਦੂਰ ਹੋਵੇ ਅਤੇ ਪਾਰਲੀਮੈਂਟ ਤੇ ਅੰਸੈਂਬਲੀ ਵਿੱਚ ਜੋ ਵੀ ਫੈਸਲੇ ਹੋਣ ਉਹ ਦੇਸ਼ ਤੇ ਸਮਾਜ ਦੇ ਹੱਕ ਵਿੱਚ ਪੂਰੇ ਧੜੱਲੇ ਨਾਲ ਅਤੇ ਇਮਾਨਦਾਰੀ ਨਾਲ ਪੂਰੇ ਕੀਤੇ ਜਾਣ। ਇਸ ਵਕਤ ਦੇਸ਼ ਵਿੱਚ ਬਹੁਤ ਹੀ ਔਖਾ ਮਾਹੌਲ ਚੱਲ ਰਿਹਾ ਹੈ। ਇਸ ਵੇਲੇ ਕੋਈ ਵੀ ਜੋ ਠੀਕ ਕੰਮ ਕਰਨਾ ਚਾਹੁੰਦਾ ਵੀ ਹੋਵੇ ਤਾਂ ਉਹ ਵੀ ਨਹੀਂ ਕਰ ਸਕਦਾ ਕਿਉਂਕਿ ਠੀਕ ਹੋਵੇ ਜਾਂ ਗਲਤ ਕਿਸੇ ਨਾ ਕਿਸੇ ਨੂੰ ਫ਼ਾਇਦਾ ਹੋਣਾ ਲਾਜ਼ਮੀ ਹੈ। ਇਸ ਲਈ ਕਈ ਕੰਮ ਇਸ ਲਈ ਹੀ ਅਧੂਰੇ ਰਹਿ ਜਾਂਦੇ ਹਨ।ਸ਼ਾਸਨ ਦਰ ਨਹੀਂ ਸਰਕਾਰ ਤੇ ਅਫ਼ਸਰ ਇਸ ਲਈ ਕੰਮ ਕਰਨ ਦੀ ਕੋਸ਼ਿਸ਼ ਵੀ ਨਹੀਂ

ਕਰਦੇ ਹਨ ਕਿ ਉਨ੍ਹਾਂ ਨੂੰ ਨਾਮੋਸ਼ੀ ਦਾ ਸਾਹਮਣਾ ਨਾ ਕਰਨਾ ਪਵੇ। ਵੱਡੀਆਂ ਪਾਰਟੀਆਂ ਕਾਂਗਰਸ ਅਤੇ ਭਾਜਪਾ ਵੱਡੇ ਸਮੇਂ ਤੋਂ ਰਾਜ ਕਰਦੀਆਂ ਰਹੀਆਂ ਹਨ। ਕੁਝ ਇਮਾਨਦਾਰ ਨੇਤਾਵਾਂ ਨੂੰ ਛੱਡ ਕੇ ਜ਼ਿਆਦਾਤਰ ਰਾਜਨੇਤਾ ਬਗੈਰ ਪੈਸੇ ਤੋਂ ਚੋਣ ਲੜ੍ਹਣਾ ਵੀ ਚਾਹੁਣ ਤਾਂ ਵੀ ਨਹੀਂ ਲੜ ਸਕਦੇ ਕਿਉਂਕਿ ਪਿੱਛਲੇ 67 ਸਾਲਾਂ ਤੋਂ ਜੋ ਰਾਜਨੀਤੀ ਦੀ ਪ੍ਰਣਾਲੀ ਭਾਵ ਜੋ ਸਿਸਟਮ ਬਣਿਆ ਹੈ। ਉਹ ਤੁਸੀਂ ਬਦਲਣਾ ਵੀ ਚਾਹੋ ਤਾਂ ਵੀ ਨਹੀਂ ਬਦਲ ਸਕਦੇ ਕਿਉਂਕਿ ਤੁਹਾਡੇ ਪਾਰਟੀ ਮੈਂਬਰ ਅਤੇ ਉ¤ਪਰ ਬੈਠੇ ਆਕਾ ਤੁਹਾਡੀ ਸੋਚ ਨੂੰ ਨਹੀਂ ਚਲਣ ਦੇਣਗੇ।
ਇਸ ਦਾ ਕਾਰਨ ਹੈ ਕਿ ਰਿਸ਼ਵਤ ਤੇ ਭ੍ਰਿਸ਼ਟਾਚਾਰ ਸਾਡੇ ਰਾਜਨੇਤਾਵਾਂ ਦੀਆਂ ਜੜ੍ਹਾਂ ਵਿੱਚ ਰਚ ਗਿਆ ਹੈ ਜਿਸ ਨੂੰ ਕੱਢਣਾ ਮੁਸ਼ਕਿਲ ਹੀ ਨਹੀਂ ਨਾਮੁੰਮਕਿੰਨ ਹੈ। ਮੈਂ ਦਿੱਲੀ ਦੀ ਇੱਕ ਨਵੀਂ ਪਾਰਟੀ ‘ਆਪ’ ਪਾਰਟੀ ਜਿਸ ਦੇ ਮੁੱਖੀ ਸ਼੍ਰੀ ਅਰਵਿੰਦ ਕੇਜਰੀਵਾਲ ਹਨ ਨੂੰ ਦੇਸ਼ ਦੀ ਕਮਾਨ ਦੇਣ ਦਾ ਚਾਹਵਾਨ ਹਾਂ। ਭਾਵੇਂ ਇਸ ਪਾਰਟੀ ਨੇ ਪਾਵਰ ਵਿੱਚ ਰਹਿੰਦਿਆਂ ਜਾਂ ਪਹਿਲਾਂ ਜਿੰਨੀਆਂ ਵੀ ਗਲਤੀਆਂ ਕੀਤੀਆਂ ਹਨ, ਉਨ੍ਹਾਂ ਨੂੰ ਸਾਫ਼ ਕੀਤਾ ਜਾ ਸਕਦਾ ਹੈ ਕਿਉਂਕਿ ਅੱਜ ਦੇਸ਼ ਤੇ ਸਮਾਜ ਲਈ ਭ੍ਰਿਸ਼ਟਾਚਾਰ ਤੇ ਪੈਸਾ ਕਮਾਉਣਾ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਹਰ ਕੋਈ ਆਪਣਾ ਧਰਮ ਸਮਝਦਾ ਹੈ ਕਿਉਂਕਿ ਉਸਦੀ ਸੋਚ ਵਿੱਚ ਪੈਸਾ ਹੀ, ਇੱਕ ਅਜਿਹੀ ਚੀਜ਼ ਹੈ ਜਿਸ ਵਿੱਚ ਉਸ ਦਾ ਤੇ ਉਸ ਦੇ ਬਚਿੱਆਂ ਦੇ ਭਵਿੱਖ ਨੂੰ ਸੁਰੱਖਿਅਤ ਕੀਤਾ ਜਾ ਸਕਦਾ ਹੈ ਅਤੇ ਜ਼ਿਆਦਾ ਪੈਸਾ ਕਮਾਉਣ ਦੀ ਹੋੜ ਵਿੱਚ ਉਹ ਸਭ ਕੁੱਝ ਕਰਦਾ ਹੈ ਜੋ ਉਸ ਨੂੰ ਨਹੀਂ ਕਰਨਾ ਚਾਹੀਦਾ।
ਮੈਂ ‘‘ਆਪ’ ਪਾਰਟੀ ਦੇ ਐ¤ਮ.ਪੀ. ਜਾਂ ਐ¤ਮ.ਐ¤ਲ.ਏ. ਖੜ੍ਹੇ ਕਰਨ ਬਾਰੇ ਇਹ ਗੱਲ ਸਾਂਝੀ ਕਰਦਾ ਹਾਂ ਕਿ ਅਜੇ ਇਸ ਤਰ੍ਹਾਂ ਦੇ ਕੰਮ ਲਈ ਢਾਂਚਾ ਇੱਕ ਰਾਤ ਵਿੱਚ ਤਿਆਰ ਨਹੀਂ ਹੋ ਸਕਦਾ। ਏਨੀ ਜਲਦੀ ਲੋਕਾਂ ਦੀ ਭਲਾਈ ਦੇ ਕੰਮ ਕਰਨ ਅਤੇ ਦੇਸ਼ ਦੀ 67 ਸਾਲਾਂ ਦੀ ਬਿਗੜੀ ਵਿਵਸਥਾ ਨੂੰ ਠੀਕ ਕਰਨ ਲਈ ਕਾਫੀ ਸਮਾਂ ਚਾਹੀਦਾ ਹੈ। ਅਜੇ ਕੇਜਰੀਵਾਲ ਕੋਲ ਪਾਵਰ ਵੀ ਚਾਹੀਦੀ ਹੈ ਤੇ ਸਮਾਂ ਵੀ। ਅੱਜ ਦੇ ਦਿਨਾ ਵਿੱਚ ਕੇਜਰੀਵਾਲ ਜੋ ਕਿ ਦੋਵੇਂ ਮੁੱਖ ਪਾਰਟੀਆਂ ਤੇ ਦੇਸ਼ ਦੇ ਸਭ ਤੋਂ ਅਮੀਰ ਆਦਮੀ ਮੁਕੇਸ਼ ਅੰਬਾਨੀ ਅਤੇ ਹੋਰਨਾਂ ਪਾਰਟੀਆਂ ਦੇ ਭ੍ਰਿਸ਼ਟ ਨੇਤਾਵਾਂ ਦੇ ਖਿਲਾਫ਼ ਆਵਾਜ਼ ਉਠਾ ਰਹੇ ਹਨ ਉਨ੍ਹਾਂ ਨੇ ਦੋ ਕੈਬੀਨਟ ਮੰਤਰੀਆਂ ਤੇ ਮੁਕੇਸ਼ ਅੰਬਾਨੀ ਉ¤ਪਰ ਬਿਨਾ ਕਿਸੇ ਤੋਂ ਡਰਿਆਂ ਮੁੱਖ ਮੰਤਰੀ ਹੁੰਦਿਆਂ ਐ¤ਫ.ਆਈ.ਆਰ. ਲਿਖਵਾਈ ਜੋ ਕਿ ਬਹੁਤ ਹਿੰਮਤ ਵਾਲਾ ਕਦਮ ਹੈ।
ਸ਼੍ਰੀ ਕੇਜਰੀਵਾਲ ਬਹੁਤ ਚੰਗੀ ਨੌਕਰੀ ਛੱਡ ਕੇ ਰਾਜਨੀਤੀ ਵਿੱਚ ਆਏ ਹਨ। ਉਨ੍ਹਾਂ ਦਾ ਮਕਸਦ ਲੋਕਾਂ ਦੀ ਭਲਾਈ ਅਤੇ ਛੋਟੇ-ਵੱਡੇ ਨੂੰ ਇਨਸਾਫ ਦਵਾਉਣਾ ਹੈ। ਸੀ.ਆਈ.ਆਈ. ਜੋ ਕਿ ਬਿਜ਼ਨਸਮੈਨ ਅਤੇ ਕਾਰਪੋਰੇਟ ਨਾਲ ਸੰਬੰਧ ਰਖਦੀ ਹੈ ਦੇ ਭਾਸ਼ਣ ਵਿੱਚ ਉਨ੍ਹਾਂ ਕਿਹਾ ਸੀ ਕਿ ਬਿਜ਼ਨਸਮੈਨ ਦੇ ਖਿਲਾਫ ਨਹੀਂ ਹਾਂ ਬਲਕਿ ਭ੍ਰਿਸ਼ਟ ਬਿਜ਼ਨਸਮੈਨ ਦੇ ਖਿਲਾਫ ਹਾਂ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਧੰਦਾ ਨਹੀਂ ਕਰਨਾ ਚਾਹੀਦਾ, ਧੰਦਾ ਕੇਵਲ ਬਿਜ਼ਨਸਮੈਨ ਹੀ ਕਰਦੇ ਹਨ। ਉਨ੍ਹਾਂ ਰਾਜਨੇਤਾਵਾਂ ਉ¤ਪਰ ਹਮਲਾ ਕਰਦਿਆਂ ਕਿਹਾ ਕਿ ਸਭ ਤੋਂ ਭ੍ਰਿਸ਼ਟ ਕੇਵਲ ਰਾਜਨੇਤਾ ਹੀ ਹਨ। ਕਾਂਗਰਸ ਤੇ ਭਾਜਪਾ ਉ¤ਪਰ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਕਈ ਵਾਰ ਆਪਣੀ ਰਾਜਨੀਤੀ ਨੂੰ ਚਲਾਉਂਦੇ ਹੋਏ ਲੜ੍ਹਦੇ ਹਨ ਤੇ ਕਦੇ ਫਰੈਂਡਲੀ ਮੈਚ ਖੇਡਦੇ ਹਨ ਤੇ ਕਦੇ ਇਕੱਠੇ ਹੋ ਜਾਂਦੇ ਹਨ।
ਇਸ ਤਰ੍ਹਾਂ ‘ਆਪ’ ਪਾਰਟੀ ਨੂੰ ਡਰਾਉਣ ਵਿੱਚ ਇਹ ਪਾਰਟੀਆਂ ਇਕੱਠੀਆਂ ਹੋ ਗਈਆਂ ਹਨ। ਇਸ ਤੋਂ ਮੈਂ ਸਮਝਦਾਂ ਹਾਂ ਕਿ ਇੱਕ ਇਮਾਨਦਾਰ ਆਦਮੀ ਹੀ ਅੱਜ ਦੀ ਤਾਰੀਖ ਵਿੱਚ ਸਭ ਨਾਲ ਲੜ੍ਹ ਸਕਦਾ ਹੈ ਕਿਉਂਕਿ 99% ਨੇਤਾ ਪੈਸੇ ਦੀ ਖੇਲ ਖੇਡ ਰਹੇ ਹਨ। ‘ਆਪ’ ਦੇ ਮੁੱਖੀ ਸ਼੍ਰੀ ਕੇਜਰੀਵਾਲ ਨੂੰ ਕਿਸੇ ਨੇ ਪੁੱਛਿਆ ਕਿ ਤੁਹਾਡੀ ‘ਹਿੱਟ ਐਂਡ ਰਨ’ ਦੀ ਕੀ ਨੀਤੀ ਹੈ? ਕਦੇ ਵੀ ਕਿਤੇ ਨਹੀਂ ਖਲੋਂਦੇ ਹਮੇਸ਼ਾ ਹਰ ਚੀਜ਼ ਕਾਹਲੀ ਵਿੱਚ ਕਰਦੇ ਹਨ ਤੇ ਇੱਕ ਛੱਡ ਦੂਜੀ ਚੀਜ਼ ਨੂੰ ਫੜ੍ਹ ਲੈਂਦੇ ਹਨ। ਇਸ ਦਾ ਜਵਾਬ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਹਾਂ ਮੈਂ ਹਮੇਸ਼ਾ ਕਾਹਲੀ ਵਿੱਚ ਹਾਂ ਕਿ ਦੇਸ਼ ਦਾ ਪੈਸਾ ਲੁਟੇਰੇ ਬਿਜ਼ਨਸਮੈਨ ਲੁੱਟ ਕੇ ਨਾ ਲੈ ਜਾਣ। ਇਹ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਹੈ ਜਿਸ ਨੁੂੰ ਬਚਾਉਣ ਲਈ ਮੈਂ ਕਾਹਲੀ ਕਰ ਰਿਹਾ ਹਾਂ।
ਬਹੁਤ ਹੀ ਦੇਰ ਬਾਅਦ ਦੇਸ਼ ਨੂੰ ਇਸ ਤਰ੍ਹਾਂ ਦੀ ਸ਼ਖਸੀਅਤ ਮਿਲੀ ਹੈ ਜੋ ਹੋਰ ਕੋਈ ਗਲਤੀ ਕਰ ਸਕਦਾ ਹੈ ਪਰ ਰਿਸ਼ਵਤ ਤੇ ਭ੍ਰਿਸ਼ਟਾਚਾਰ ਬਾਰੇ ਸੋਚ ਵੀ ਨਹੀਂ ਸਕਦਾ। ਇਸ ਤਰ੍ਹਾਂ ਦੇ ਲੋਕਾਂ ਕੋਲ ਦੇਸ਼ ਦੀ ਬਾਗਡੋਰ ਹੋਣੀ ਚਾਹੀਦੀ ਹੈ। ਸ੍ਰੀ ਕੇਜਰੀਵਾਲ ਨੇ ਆਪਣੀ ਜ਼ਿੰਦਗੀ ਵਿੱਚ ਕਈ ਚੰਗੀਆਂ ਨੌਕਰੀਆਂ ਕੀਤੀਆਂ ਹਨ। ਮਦਰ ਟੈਰੇਸਾ ਨਾਲ ਵੀ ਜੁੜੇ ਸਮਾਜਿਕ ਬੁਲਾਰੀਆਂ ਨਾਲ 2000 ਤੋਂ 2006 ਤੱਕ ਲੜਦੇ ਰਹੇ। ਆਰ.ਟੀ.ਆਈ. ਬਣਾਉਣ ਵਿੱਚ ਵੀ ਬਹੁਤ ਮਦਦ ਕੀਤੀ। ਅਖੀਰ 2006 ਵਿੱਚ ਆਯਕਰ ਵਿਭਾਗ ਦੀ ਸਰਕਾਰੀ ਨੌਕਰੀ ਛੱਡ ਕੇ ਅੰਨਾ ਹਜ਼ਾਰੇ ਨਾਲ ਲੋਕਪਾਲ ਬਿੱਲ ਬਣਾਉਣ ਵਿੱਚ ਪੂਰਾ ਜ਼ੋਰ ਲਗਾਉਂਦੇ ਰਹੇ। ਅਖੀਰ ਟੀਕਾ ਟਿੱਪਣੀ ਕਰਨ ਤੇ ਕੇਜਰੀਵਾਲ ਨੂੰ ‘‘ਆਪ’ ਪਾਰਟੀ ਬਣਾਉਣੀ ਪਈ ਅਤੇ ਰਾਜਨੀਤੀ ਵਿੱਚ ਆਉਣਾ ਪਿਆ ਜਿਸਦਾ ਮਕਸਦ ਸਿਰਫ ਭ੍ਰਿਸ਼ਟਾਚਾਰ ਨੂੰ ਹਟਾਉਣਾ ਹੈ। ਉਸ ਨੇ ਦਿੱਲੀ ਵਾਸਤੇ 49 ਦਿਨਾਂ ਦੀ ਸਰਕਾਰ ਨੂੰ ਚਲਾਉਂਦੇ ਹੋਏ ਉਥੇ ਦੇ ਲੋਕਾਂ ਲਈ ਬਹੁਤ ਚੰਗੇ ਕੰਮ ਕੀਤੇ ਪਰ ਦੂਸਰੀਆਂ ਪਾਰਟੀਆਂ ਨੇ ਰੋਲ ਕੇ ਉਸ ਨੂੰ ਚੱਲਣ ਨਹੀਂ ਦਿਤਾ। ਅਖੀਰ ਉਸ ਨੇ ਮੁੱਖ ਮੰਤਰੀ ਦੀ ਗੱਦੀ ਵੀ ਛੱਡ ਦਿੱਤੀ।
ਹੁਣ ਵੀ ਪਾਰਟੀਆਂ ਉਨ੍ਹਾਂ ਦੇ ਵਜੂਦ ਨੂੰ ਖਤਮ ਕਰਨਾ ਚਾਹੁੰਦੀਆਂ ਹਨ ਅਤੇ ਉਸ ਨੂੰ ਅਤੇ ਉਸ ਦੀ ਪਾਰਟੀ ਦੇ ਲੋਕਾਂ ਨੂੰ ਮੁਕਦਮਿਆਂ ਵਿੱਚ ਉਲਝਾਉਣ ਦੀ ਕੋਸ਼ਿਸ਼ ਵਿੱਚ ਹਨ ਪਰ ਮੈਂ ਚਾਹੁੰਦਾ ਹਾਂ ਕਿ ਦੇਸ਼ ਦੀ ਰਾਜਨੀਤੀ ਵਿੱਚ ਕੇਜਰੀਵਾਲ ਵਰਗੇ ਲੋਕ ਹਰ ਰਾਜ ਵਿੱਚ ਹੋਣੇ ਚਾਹੀਦੇ ਹਨ ਤਾਂ ਜੋ ਦੇਸ਼ ਦਾ ਢਾਂਚਾ ਜਲਦੀ ਠੀਕ ਹੋ ਸਕੇ।

Send this to a friend