ਤਲਵੰਡੀ ਸਾਬੋ, 13 ਨਵੰਬਰ (ਰਾਮ ਰੇਸ਼ਮ ਨਥੇਹਾ)- ਪਿੰਡ ਨਥੇਹਾ ਦੇ ਇਕ ਨੌਜਵਾਨ ਨੇ ਕਰਜੇ ਦੇ ਬੋਝ ਨੂੰ ਲੈ ਕੇ ਮਾਨਸਿਕ ਪ੍ਰੇਸ਼ਾਨੀ ਤੇ ਚਲਦਿਆਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਮਿਰਤਕ ਦੇ ਵਾਰਸਾਂ ਨੇ ਦਸਿਆ ਕਿ ਬਬੂ ਸਿੰਘ ਪੁਤਰ ਰੂਪ ਸਿੰਘ ਜੋ ਕਿ ਮਜਦੂਰੀ ਦਾ ਕੰਮ ਕਰਦਾ ਸੀ, ਨੇ ਘਰ ਬਣਾਉਣ ਲਈ ਪਿੰਡ ਦੇ ਲੋਕਾਂ ਤੋਂ ਡੇਢ ਲਖ ਰੁਪਏ ਫੜੇ ਸਨ ਜਿਸਨੂੰ ਵਾਪਸ ਕਰਨ ਲਈ ਉਹ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿਦਾ ਸੀ ਅਤੇ ਇਸੇ ਪ੍ਰੇਸ਼ਾਨੀ ਦੇ ਚਲਦਿਆਂ ਉਸਨੇ ਘਰ ਲਾਗੇ ਹੀ ਇਕ ਦਰਖਤ ਨਾਲ ਚੁੰਨੀ ਬੰਨ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਜਿਸਦਾ ਪਤਾ ਢਾਣੀ ਵਾਸੀਆਂ ਨੂੰ ਲਗਾ ਤਾਂ ਉਹਨਾਂ ਪਰਿਵਾਰ ਨੂੰ ਸੂਚਿਤ ਕੀਤਾ ਜਿਨ੍ਹਾਂ ਨੇ ਉਸਦਾ ਸੰਸਕਾਰ ਕਰ ਦਿਤਾ ਹੈ। ਮਿਰਤਕ ਆਪਣੇ ਪਿਛੇ ਪਤਨੀ ਸਮੇਤ ਦੋ ਲੜਕੀਆਂ ਤੇ ਇਕ ਲੜਕਾ ਛਡ ਗਿਆ ਹੈ। ਪਿੰਡ ਦੇ ਮੋਹਤਬਰ ਆਗੂਆਂ ਨੇ ਪੰਜਾਬ ਸਰਕਾਰ ਤੋਂ ਗਰੀਬ ਪਰਵਾਰ ਦੀ ਆਰਥਿਕ ਸਹਾਇਤਾ ਦੇਣ ਦੀ ਮੰਗ ਕੀਤੀ ਹੈ।
ਮਾਨਸਿਕ ਪ੍ਰੇਸ਼ਾਨੀ ਤੇ ਚਲਦਿਆਂ ਮਜਦੂਰ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ



