June 24, 2026 1:29 pm

ਨੁੱਕਰਾਂ ਵਾਅਦਾ ਕੀਆ ਤੋ ਨਿਭਾਨਾ ਪੜੇਗਾ

ਗੁਰਮੀਤ ਸਿੰਘ ਪਲਾਹੀ

ਸ਼੍ਰੋਮਣੀ ਅਕਾਲੀ ਦਲ ਵੱਲੋਂ 2007 ਦੀਆਂ ਵਿਧਾਨ ਸਭਾ ਚੋਣਾਂ ’ਚ ਜਾਰੀ ਮੈਨੀਫੈਸਟੋ ਅਨੁਸਾਰ ਬਜ਼ੁਰਗਾਂ ਲਈ ਬੁਢਾਪਾ ਪੈਨਸ਼ਨ 250 ਰੁਪਏ ਤੋਂ 400 ਰੁਪਏ ਕਰਨ ਅਤੇ ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ’ਚ ਮੈਨੀਫੈਸਟੋ ਅਨੁਸਾਰ 500 ਰੁਪਏ ਕਰਨ ਦੀ ਚੋਣ ਘੋਸ਼ਨਾ ਜਾਰੀ ਕੀਤੀ ਗਈ ਸੀ। ਪਰ ਬੁੱਢੇ ‘ਬਾਬੇ’, ‘ਬੀਬੀਆਂ’ ਊਠ ਦੇ ਬੁੱਲ ਡਿੱਗਣ ਵਾਂਗਰ ਪ੍ਰਕਾਸ਼ ਸਿੰਘ ਬਾਦਲ ਸਰਕਾਰ ਦੇ ਇਸ ਵਾਅਦੇ ਨੂੰ ਵਫ਼ਾ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਸਾਲ 2012 ਦੇ ਚੋਣ ਘੋਸ਼ਨਾ ਪੱਤਰ ਦਾ ਦੋ ਲੱਖ 80 ਹਜ਼ਾਰ ਵਿਦਿਆਰਥੀਆਂ ਨੂੰ ਕੰਪਿਊਟਰ ਟੇਬਲੈਟ ਦੇਣ ਦਾ ਵਾਅਦਾ ਅਤੇ 3 ਲੱਖ 39 ਹਜ਼ਾਰ ਰਜਿਸਟਰਡ ਬੇਰੁਜ਼ਗਾਰਾਂ ਨੂੰ 1000 ਰੁਪਏ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਵੀ ਪੂਰਾ ਹੋਣ ਦੀ ਉਡੀਕ ’ਚ ਹੈ।ਹਾਥੀ ਦੇ ਦੰਦ ਖਾਣ ਦੇ ਲਈ ਹੋਰ, ਦਿਖਾਉਣ ਲਈ ਹੋਰ ਹੁੰਦੇ ਆ। ਜਦੋਂ ਲੋੜ ਸੀ ਵੋਟਾਂ ਦੀ, ਉਦੋਂ ਕਰ ਲਉ ਵਾਅਦਾ ਜਿਹੜਾ ਮਰਜ਼ੀ, ‘‘ਪੈਨਸ਼ਨਾਂ ਦੁੱਗਣੀਆਂ ਕਰ ਦਿਆਂਗੇ’’, ‘‘ਬੱਚਿਆਂ ਨੂੰ ਕੰਪਿਊਟਰ ਦੇ ਦਿਆਂਗੇ’’, ‘‘ਭੁੱਖਿਆਂ ਨੂੰ ਰੋਟੀ ਮਿਲੂ’’, ‘‘ਵਿਆਹਾਂ ਤੇ ਸ਼ਗਨ ਮਿਲੂ’’। ਜਦੋਂ ਚੋਣਾਂ ਬੰਦ, ਵਾਅਦੇ ਖਤਮ! ‘‘ਤੂੰ ਕੌਣ ਤੇ ਮੈਂ ਕੌਣ’’ ਦੀ ਨੇਤਾਵਾਂ ਦੀ ਕਹਾਣੀ ਸ਼ੁਰੂ। ਜਿਹੜਾ ਨੇਤਾ ਚੋਣ ਜਿੱਤ ਗਿਆ, ਜੀਹਨੇ ਕੁਰਸੀ ਮੱਲ ਲਈ। ਉਹ ਬਣ ਗਿਆ ਬਾਦਸ਼ਾਹ!
ਪਰ ਬਾਦਸ਼ਾਹ ਜੀ! ਜੋ ਵਾਅਦਾ ਕੀਆ ਵੋਹ ਤੋ ਨਿਭਾਣਾ ਪੜੇਗਾ। ਨਹੀਂ ਤੋਂ ਬਾਬਿਆਂ, ਬੀਬੀਆਂ, ਦੀ ਵੋਟ ਖਿਸਕ ਕੇ ਉਧਰ ਜਾਊ, ਜਿਧਰੋਂ ਕੋਈ ਵੱਡਾ ਵਾਅਦਾ ਆਊ!!

Send this to a friend