ਬਠਿੰਡਾ, 25 ਮਾਰਚ (ਅਵਤਾਰ ਸਿੰਘ ਕੈਂਥ)-ਬਾਦਲ ਸਰਕਾਰ ਵੱਲੋ ਪ੍ਰਚਾਰੇ ਜਾ ਰਹੇ ਪੰਜਾਬ ਦੇ ਪੈਰਿਸ ਬਠਿੰਡਾ ਨੂੰ ਦੁਨੀਆਂ ਨਸ਼ਿਆਂ ਅਤੇ ਕੈਸਰ ਦੇ ਤੋਰ ਤੇ ਜਾਨਣ ਲੱਗੀ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਮੌੜ ਮੰਡੀ ਵਿਖੇ ਆਪਣੇ ਦਫਤਰ ਦਾ ਉਦਘਾਟਨ ਕਰਨ ਮੌਕੇ ਵੱਡੀ ਤਾਦਾਦ ਵਿਚ ਵਿਚ ਇੱਕਤਰ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ । ਇਸ ਮੌਕੇ ਹਾਜਰ ਲੋਕਾ ਦੇ ਭਾਰੀ ਇਕੱਠ ਤੋ ਉਤਸ਼ਾਹਿਤ ਹੁੰਦਿਆ ਉਹਨ੍ਹਾ ਅੱਗੇ ਕਿਹਾ ਕਿ ਬਾਦਲ ਪ੍ਰੀਵਾਰ ਦੀ ਬਦੌਲਤ ਸਮੁੱਚਾ ਪੰਜਾਬ ਫਾਸੀ ਦੇ ਘਾਟ ਤੇ ਖੜਾ ਹੈ। ਪੰਜਾਬੀਆਂ ਨੂੰ ਪੰਜਾਬ ਵਿਚਲੇ ਜੁਲਮ ਦੇ ਰਾਜ ਦਾ ਖਤਮਾ ਕਰਨ ਲਈ ਆਪਣੇ ਨਿਜੀ ਮੁਫਾਦਾ ਨੂੰ ਪਾਸੇ ਰੱਖ ਕਿ ਯਤਨ ਕਰਨੇ ਚਾਹੀਦੇ ਹਨ ਤਾ ਜੋ ਪੰਜਾਬੀਆਂ ਦੀਆ ਆਉਣ
ਵਾਲੀਆਂ ਨਸਲਾਂ ਦੇ ਭਵਿੱਖ ਨੂੰ ਤਬਾਹ ਹੋਣ ਤੋ ਬਚਾਇਆ ਜਾ ਸਕੇ ਬਾਦਲ ਪ੍ਰੀਵਾਰ ਦੇ ਭਰਿਸ਼ਟਾਚਾਰ ਤੇ ਦੋਸ਼ ਲਗਾਉਦੇ ਹੋਏ ਉਨ੍ਹਾ ਕਿਹਾ ਕਿ ਪੇਟ ਦਾ ਭੁੱਖਾ ਵਿਅਕਤੀ ਤਾ ਰੱਜ ਜਾਦਾ ਹੈ ਪ੍ਰੰਤੂ ਨੀਅਤ ਦਾ ਭੁੱਖਾ ਵਿਅਕਤੀ ਕਦੇ ਵੀ ਨਹੀ ਰੱਜਦਾ ਪੰਜਾਬੀਆਂ ਨੂੰ ਇਸ ਬਾਦਲ ਪ੍ਰੀਵਾਰ ਨੂੰ ਸੱਤਾ ਤੋ ਲਾਭੇ ਕਰਨ ਲਈ ਸਿਰ ਧੜ ਦੀ ਬਾਜੀ ਲਗਾਉਣ ਲਈ ਤਿਆਰ ਰਹਿਣਾ ਚਾਹੀਦਾ ਹੈ। ਇਸ ਮੌਕੇ ਵੀਨੂੰ ਬਾਦਲ, ਗੁਰਪ੍ਰੀਤ ਭੱਟੀ, ਰਮੇਸ਼ਵਰ ਦਾਸ, ਲਾਲਾ ਨਿੱਕੂ ਰਾਮ, ਗੁਰਨਾਮ ਸਿੰਘ, ਸਤਪਾਲ ਜੋਧਪੁਰੀਆ, ਰਜਿੰਦਰ ਸਿੰਘ ਲਾਭ ਆਦਿ ਹਾਜ਼ਰ ਸਨ।