ਫਰੀਦਕੋਟ, 31 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)-ਲੋਹਪੁਰਸ਼ ਸ. ਵੱਲਭ ਭਾਈ ਪਟੇਲ ਦੇ ਜਨਮ ਦਿਨ ਨੂੰ ਸਮਰਪਿਤ ਏਕਤਾ ਦਿਵਸ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਵਿਖੇ ਰਾਸ਼ਟਰੀ ਏਕਤਾ ਦਿਵਸ ਮਨਾਇਆ ਗਿਆ।ਜਿਸ ਤਹਿਤ ਮੈਡਮ ਪਰਮਜੀਤ ਕੌਰ ਦੁਆਰਾ ਸ. ਪਟੇਲ ਦੇ ਜੀਵਨ ਸੰਬੰਧੀ ਵਿਸਥਾਰਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਹਮੇਸ਼ਾ ਦੇਸ਼ ਅਤੇ ਸਮਾਜ ਭਲਾਈ ਦੇ ਕੰਮਾਂ ਲਈ ਤੱਤਪਰ ਰਹਿੰਦੇ ਸਨ ਅਤੇ ਬੱਚਿਆਂ ਨੂੰ ਇੱਕ ਮਿੱਕ ਹੋ ਕੇ ਰਹਿਣ ਦੀ ਪ੍ਰੇਰਨਾ ਦਿੰਦੇ ਸਨ। ਵਾਈਸ ਪ੍ਰਿੰ. ਤੇਜਿੰਦਰ ਕੌਰ ਬਰਾੜ ਨੇ ਕਿਹਾ ਕਿ ਕਿਸੇ ਵੀ ਘਰ, ਸਮਾਜ ਜਾਂ ਰਾਸ਼ਟਰ ਦੀ ਤਰੱਕੀ ਆਪਸੀ ਏਕਤਾ ਨਾਲ ਹੀ ਸੰਭਵ ਹੈ ਸੋ ਵਿਦਿਆਰਥੀ ਜੀਵਨ ਤੋਂ ਹੀ ਇਸ ਨੈਤਿਕ ਮੁੱਲ ਦਾ ਵਿਕਾਸ ਹੋਣਾ ਬੇਹੱਦ ਲਾਜਮੀ ਹੈ। ਡਾ. ਐੱਸ. ਐੱਸ. ਬਰਾੜ ਪਿੰ੍ਰ./ਡਾਇ. ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਅਜਿਹੀਆਂ ਮਹਾਨ ਸ਼ਖਸੀਅਤਾਂ ਦੇ ਨਕਸ਼ੇ ਕਦਮਾਂ ਛੇ ਚੱਲ ਕੇ ਹੀ ਅਸੀਂ ਅੰਤਰਾਸ਼ਟਰੀ ਭਾਈਚਾਰਕ ਸਹਿਹੋਂਦ ਕਾਇਮ ਕਰਨ ਲਈ ਯੋਗਦਾਨ ਪਾ ਸਕਦੇ ਹਾਂ।
ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਵਿਖੇ ਏਕਤਾ ਦਿਵਸ ਮਨਾਇਆ



