Skip to content
Independent perspectives. Global stories.
BREAKING

ਬਰਗਾੜੀ ਮੋਰਚੇ ਵਾਲੇ ਸਥਾਨ ’ਤੇ 25 ਨਵੰਬਰ ਨੂੰ ਮਨਾਇਆ ਜਾਵੇਗਾ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਆਗਮਨ ਪੁਰਬ : ਸਿੰਘ ਸਾਹਿਬਾਨ

Share this story

ਕੋਟਕਪੂਰਾ, 31 ਅਕਤੂਬਰ (ਅਮਨ ਸ਼ਰਮਾ, ਡਾ. ਅਵਤਾਰ ਸਿੰਘ ਮੱਲ੍ਹਾ)-ਬੀਤੇ ਦਿਨ ਬਰਗਾੜੀ ਦਾਣਾ ਮੰਡੀ ਇਨਸਾਫ ਮੋਰਚੇ ਦੇ 152ਵੇਂ ਦਿਨ ਸਿੰਘ ਸਹਿਬਾਨਾਂ ਅਤੇ ਸੰਤ ਮਹਾਂਪੁਰਸ਼ਾਂ ਨੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਾਰਾ ਸਾਲ ਚੱਲਣ ਵਾਲੇ ਸਮਾਗਮਾਂ ਦੀ ਸ਼ੁਰੂਆਤ ਵਜੋਂ 549 ਸਾਲਾ ਪ੍ਰਕਾਸ਼ ਗੁਰਪੁਰਬ 25 ਨਵੰਬਰ 2018 ਨੂੰ ਬਰਗਾੜੀ ਦੀ ਦਾਣਾ ਮੰਡੀ ਜਿੱਥੇ ਤਿੰਨ ਕੌਮੀ ਮੰਗਾਂ ਨੂੰ ਲੈਕੇ ਸਰਬੱਤ ਖਾਲਸਾ ਵੱਲੋਂ ਥਾਪੇ ਸਿੰਘ ਸਹਿਬਾਨਾਂ ਨੇ ਇਨਸਾਫ ਮੋਰਚਾ ਲਗਾਇਆ ਹੈ ਉਸ ਥਾਂ ’ਤੇ ਪੂਰੇ ਉਤਸ਼ਾਹ ਨਾਲ ਮਨਾਉਣ ਦਾ ਐਲਾਨ ਕੀਤਾ ਅਤੇ ਇਸ ਦੀ ਤਿਆਰੀ ਵਜੋਂ 6 ਨਵੰਬਰ ਨੂੰ ਸਵੇਰੇ 11 ਵਜੇ ਸਮੂਹ ਸੰਪਰਦਾਵਾਂ ਦੇ ਸੰਤ, ਮਹਾਂਪੁਰਸ਼ਾਂ ਅਤੇ ਪ੍ਰਚਾਰਕਾਂ ਦੀ ਇੱਕ ਜ਼ਰੂਰੀ ਮੀਟਿੰਗ ਸੱਦੀ ਹੈ ਜਿਸ ਵਿੱਚ ਆਗਮਨ ਪੁਰਬ ਨੂੰ ਪੂਰੇ ਜੋਸ਼ੋ ਖਰੋਸ਼ ਨਾਲ ਮਨਾਉਣ ਅਤੇ ਮੋਰਚੇ ਨੂੰ ਹੋਰ ਪ੍ਰਚੰਡ ਕਰਨ ਲਈ ਸਭ ਦੇ ਕੀਮਤੀ ਸੁਝਾਅ ਲਏ ਜਾਣਗੇ। ਸਿੰਘ ਸਹਿਬਾਨਾਂ ਅਤੇ ਸੰਤ ਮਹਾਂਪੁਰਸ਼ਾਂ ਨੇ ਸਮੂਹ ਸੰਤ, ਮਹਾਂਪੁਰਸ਼ਾਂ, ਉਦਾਸੀ ਨਿਰਮਲੇ ਨਿਹੰਗ ਸਿੰਘ, ਦਮਦਮੀ ਟਕਸਾਲ ਨਾਨਕਸਰ ਰਾੜਾ ਸਾਹਿਬ, ਸੇਵਾ ਪੰਥੀ ਕਾਰ ਸੇਵਾ, ਹਰਖੋਵਾਲ ਸੰਪਰਦਾਵਾਂ, ਸਾਧੂ ਸਮਾਜ ਰਾਗੀ ਢਾਡੀ ਕਥਾਵਾਚਕ ਪ੍ਰਚਾਰਕਾਂ ਨੂੰ ਮੀਟਿੰਗ ਵਿੱਚ ਸਮੇਂ ਸਿਰ ਪੁੱਜਕੇ ਆਪਣੇ ਕੀਮਤੀ ਸੁਝਾਅ ਦੇਣ ਦੀ ਅਪੀਲ ਕੀਤੀ।
ਇਸ ਮੌਕੇ ਜੱਥੇਦਾਰ ਭਾਈ ਧਿਆਨ ਸਿੰਘ ਮੰਡ, ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ, ਗੁਰੂ ਨਾਨਕ ਸਾਹਿਬ ਜੀ ਦੀ ਅੰਸ਼ ਬੰਸ ਬਾਬਾ ਸਰਬਜੋਤ ਸਿੰਘ ਬੇਦੀ, ਬਾਬਾ ਸੇਵਾ ਸਿੰਘ ਰਾਮਪੁਰ ਖੇੜਾ, ਬਾਬਾ ਰਾਮ ਸਿੰਘ ਮੁਖੀ ਦਮਦਮੀ ਟਕਸਾਲ ਸੰਗਰਾਵਾਂ, ਬਾਬਾ ਕਸ਼ਮੀਰਾ ਸਿੰਘ ਅਲਹੌਰਾਂ ਵਾਲੇ, ਸੰਪਰਦਾਇ ਰਾੜਾ ਸਾਹਿਬ ਬਾਬਾ ਗੁਰਪ੍ਰੀਤ ਸਿੰਘ ਰੰਧਾਵਾ ਮੈਂਬਰ ਸ਼੍ਰੋਮਣੀ ਕਮੇਟੀ, ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ, ਬਾਬਾ ਛਿੰਦਰ ਸਿੰਘ ਕਾਰ ਸੇਵਾ ਸਭਰਾਵਾਂ, ਬਾਬਾ ਫੌਜਾ ਸਿੰਘ ਸੁਭਾਨੇ ਵਾਲੇ, ਬਾਬਾ ਨਛੱਤਰ ਸਿੰਘ ਕੱਲਰਭੈਣੀ, ਬਾਬਾ ਪ੍ਰਦੀਪ ਸਿੰਘ ਚਾਂਦਪੁਰਾ, ਬਾਬਾ ਬੂਟਾ ਸਿੰਘ ਜੋਧਪੁਰੀ, ਬਾਬਾ ਚਮਕੌਰ ਸਿੰਘ ਭਾਈਰੂਪਾ, ਬਾਬਾ ਰਾਜਾਰਾਜ ਸਿੰਘ ਨਿਹੰਗ ਸਿੰਘ, ਬਾਬਾ ਗੁਰਸੇਵਕ ਸਿੰਘ ਮਾਲਵਾ ਤਰਨਾ ਦਲ, ਬਾਬਾ ਬੋਹੜ ਸਿੰਘ ਤੂਤਾਂ ਵਾਲੇ, ਬਾਬਾ ਸੁੰਦਰ ਦਾਸ ਪੰਜਗਰਾਂਈਂ, ਬਾਬਾ ਰਾਮਾਨੰਦ ਭਗਤਾ ਭਾਈ, ਬਾਬਾ ਜਗਦੇਵ ਮੁਨੀ ਖਾਈ, ਅਨਭੋਲ ਸਿੰਘ ਦੀਵਾਨਾ, ਗਿਆਨੀ ਕੰਵਲਜੀਤ ਸਿੰਘ ਰਾਮਪੁਰ ਖੇੜਾ ਅਤੇ ਸਿੱਖ ਜਥੇਬੰਦੀਆਂ ਵੱਲੋਂ ਭਾਈ ਗੁਰਦੀਪ ਸਿੰਘ ਬਠਿੰਡਾ ਜਨਰਲ ਸਕੱਤਰ ਯੂਨਾਇਟਡ ਅਕਾਲੀ ਦਲ, ਭਾਈ ਰਣਜੀਤ ਸਿੰਘ ਸੰਘੇੜਾ ਅਕਾਲੀ ਦਲ ਅੰਮ੍ਰਿਤਸਰ, ਭਾਈ ਪਰਮਜੀਤ ਸਿੰਘ ਸਹੌਲੀ ਪ੍ਰਧਾਨ ਸੁਤੰਤਰ ਅਕਾਲੀ ਦਲ, ਭਾਈ ਬੂਟਾ ਸਿੰਘ ਰਣਸੀਂਹ ਜਨਰਲ ਸਕੱਤਰ ਅਕਾਲੀ ਦਲ 1920, ਭਾਈ ਜਗਜੀਤ ਸਿੰਘ ਖੋਸਾ ਦਲ ਖਾਲਸਾ ਸਮੇਤ ਹੋਰ ਵੀ ਜੱਥੇਬੰਦੀਆਂ ਦੇ ਆਗੂ ਹਾਜ਼ਰ ਸਨ।

WRITTEN BY