Skip to content
Independent perspectives. Global stories.
BREAKING

ਪਿਤਾ ਦੀ ਦੂਸਰੀ ਬਰਸੀ ’ਤੇ ਸਟੇਸ਼ਨਰੀ ਵੰਡੀ

Share this story

ਸਰਦੂਲਗੜ੍ਹ, 31 ਅਕਤੂਬਰ (ਬਲਜੀਤ ਪਾਲ)-ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੌੜਕੀਆਂ ਦੇ ਪ੍ਰਿੰਸੀਪਲ ਜਸਵਿੰਦਰ ਸਿੰਘ ਨੇ ਆਪਣੇ ਸਵ:ਪਿਤਾ ਸ੍ਰ.ਬਿਹਾਰਾ ਸਿੰਘ ਦੀ ਦੂਸਰੀ ਬਰਸੀ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੌੜਕੀਆਂ ਦੇ ਛੇਵੀਂ ਤੋਂ ਬਾਂਰਵੀਂ ਕਲਾਸ ਦੇ ਬੱਚਿਆਂ ਨੂੰ ਰਜਿਸਟਰ ਵੰਡੇ।ਇਸ ਮੌਕੇ ਬੋਲਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੌੜਕੀਆਂ ਦੇ ਪ੍ਰਿੰਸੀਪਲ ਮੈਡਮ ਕੰਵਲਜੀਤ ਕੌਰ ਨੇ ਕਿਹਾ ਕਿ ਇਹ ਇੱਕ ਚੰਗੀ ਪਿਰਤ ਹੈ ਕਿਉਂਕਿ ਸਕੂਲ ਦੇ ਜਿਆਦਾਤਰ ਬੱਚੇ ਆਪਣੇ ਲਈ ਲੋੜੀਂਦੀ ਸਟੇਸਨਰੀ ਲੈਣ ਤੋਂ ਵੀ ਅਸਮੱਰਥ ਹੁੰਦੇ ਹਨ,ਸੂਬੇਦਾਰ ਮੇਜਰ ਗੁਰਮੇਲ ਸਿੰਘ ਨੇ ਕਿਹਾ ਕਿ ਬੱਚਿਆਂ ਨੂੰ ਸਟੇਸਨਰੀ ਦੀ ਵੰਡ ਕਰਨੀ ਬਹੁਤ ਪੁੰਨ ਦਾ ਕੰਮ ਹੈ ਸਾਨੂੰ ਸਭ ਨੂੰ ਚਾਹੀਦਾ ਕਿ ਅਸੀਂ ਗਰੀਬ ਬੱਚਿਆਂ ਦੀਆਂ ਪੜਾਈ ਸੰਬੰਧੀ ਲੋੜਾਂ ਪੂਰੀਆਂ ਕਰਨ ਲਈ ਸਮੇਂ-ਸਮੇਂ ਤੇ ਕੋਸਿਸਾਂ ਕਰਦੇ ਰਹੀਏ। ਇਸ ਮੌਕੇ ਤੇ ਸ੍ਰ.ਬਿਹਾਰਾ ਸਿੰਘ ਦੇ ਵੱਡੇ ਭਰਾ ਬੂਟਾ ਸਿੰਘ ਸਿੱਧੂ, ਸੁਖਵੰਤ ਸਿੰਘ ਨੰਬਰਦਾਰ, ਤਰਸੇਮ ਸਿੰਘ ਮੈਂਬਰ, ਹਰਜੀਵਨ ਸਿੰਘ, ਹਰਜਿੰਦਰ ਸਿੰਘ, ਲੈਕਚਰਾਰ ਮੈਡਮ ਅਮਰਪਾਲ ਕੌਰ ਆਦਿ ਹਾਜਰ ਸਨ।

WRITTEN BY