Skip to content
Independent perspectives. Global stories.
BREAKING

ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਮਲਸੀਆਂ ਨੇ ਈਕੋ ਫਰੈਂਡਲੀ ਤੇ ਗਰੀਨ ਦਿਵਾਲੀ ਦੇ ਸੰਦੇਸ਼ ਫੈਲਾਉਣ ਲਈ ਰੈਲੀ

Share this story

ਸ਼ਾਹਕੋਟ, 31 ਅਕਤੂਬਰ (ਸੁਰਿੰਦਰ ਸਿੰਘ ਖਾਲਸਾ)-ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਮਲਸੀਆਂ ਵੱਲੋਂ ਅਜ ਇਕੋ ਫਰੈਂਡਲੀ ਅਤੇ ਗਰੀਨ ਦਿਵਾਲੀ ਦੇ ਸੰਦੇਸ਼ ਨੂੰ ਲੈ ਕੇ ਰੈਲੀ ਕੱਢੀ ਗਈ ।ਉਕਤ ਰੈਲੀ ਦਾ ਉਦੇਸ਼ ਆਮ ਨਾਗਰਿਕਾ ਨੂੰ ਪ੍ਰਦੂਸ਼ਿਤ ਰਹਿਤ ਦੀਵਾਲੀ ਮਨਾਉਣ ਦਾ ਸੰਦੇਸ਼ ਦੇਣ ਲਈ ਕੱਢੀ ਗਈ । ਇਹ ਰੈਲੀ ਸਕੂਲ ਦੇ ਟਰਸਟੀ ਸ਼੍ਰੀ ਰਾਮ ਮੂਰਤੀ, ਪਿੰ੍ਰਸੀਪਲ ਸ਼੍ਰੀਮਤੀ ਵੰਦਨਾ ਧਵਨ, ਸਕੂਲ ਦੇ ਜਨਰਲ ਮੈਨੇਜਰ ਇਜੈ ਦਤ ਅਤੇ ਥਾਣਾ ਸ਼ਾਹਕੋਟ ਦੇ ਡੀ. ਐਸ. ਪੀ. ਦਿਲਬਾਗ ਸਿੰਘ ਦੀ ਅਗਵਾਈ ਹੇਠ ਰੈਲੀ ਕੱਢੀ ਗਈ। ਜਿਸ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਵੱਡੀ ਪੱਧਰ ‘ਤੇ ਸਮੂਲੀਅਤ ਕੀਤੀ। ਪ੍ਰਿੰਸੀਪਲ ਸ੍ਰੀਮਤੀ ਵੰਧਨਾ ਧਵਨ ਨੇ ਦੱਸਿਆ ਕਿ ਰੈਲੀ ਦਾ ਮੁਖ ਉਦੇਸ਼ ਆਮ ਨਾਗਰਿਕਾ ਨੂੰ ਦਿਵਾਲੀ ਤੇ ਪਟਾਕਿਆ ਤੋ ਪੈਦਾ ਹੋਣ ਵਾਲੇ ਪ੍ਰਦੂਸ਼ਨ ਤੋ ਅਤੇ ਵਾਤਾਵਰਣ ਨੂੰ ਬਚਾਉਣ ਲਈ ਜਾਗਰੂਕ ਕਰਨਾ ਸੀ। ਉਕਤ ਰੈਲੀ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦਿਆ ਦੇ ਸਹਿਯੋਗ ਨਾਲ ਪੁਰੇ ਸ਼ਾਹਕੋਟ ਵਿਚ ਇਕੋ ਫਰੈਂਡਲੀ ਅਤੇ ਗਰੀਨ ਦਿਵਾਲੀ ਦੀ ਇਹ ਰੈਲੀ ਸਫਲਤਾਪੁਰਵਕ ਕੱਢੀ ਗਈ ।ਇਸ ਰੈਲੀ ਵਿਚ ਸਕੁਲ ਦੇ ਵਿਦਿਆਰਥੀਆ ਨੇ ਪਟਾਕੇ ਅਤੇ ਪ੍ਰਦੁਸ਼ਣ ਦੇ ਖਿਲਾਫ ਨਾਰੇ ਲਗਾਏ ਜਿਵੇ ‘ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਇਕੋ ਫਰੈਂਡਲੀ ਦਿਵਾਲੀ‘, ‘ਪਟਾਕੇ ਚਲਾਨਾ ਮਨਾ ਹੈ ਧੂਆ ਉਡਾਨਾ ਮਨ੍ਹਾ ਹੈ‘, ‘ ਸੇਵ ਅਰਥ ਸੇਵ ਮਦਰ‘ ‘ਪ੍ਰਦੂਸ਼ਣ ਮਿਟਾਓ, ‘ਜਿੰਦਗੀ ਵਚਾੳਓ‘ ਆਦਿ ।ਸਾਰੇ ਵਿਦਿਆਰਥਿਆ ਨੇ ਬਹੁਤ ਉਤਸਾਹ ਨਾਲ ਇਸ ਰੈਲੀ ਵਿਚ ਭਾਗ ਲਿਆ ।ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਮਲਸੀਆ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਗਰੀਨ ਦਿਵਾਲੀ ਮਨਾਉਣ ਦਾ ਐਲਾਨ ਕੀਤਾ ਅਤੇ ਉਥੇ ਮੌਜੂਦ ਸਭ ਲੋਕਾ ਨੂੰ ਸਕੂਲ ਦੇ ਪਿੰ੍ਰਸੀਪਲ ਸ਼੍ਰੀ ਮਤੀ ਵੰਦਨਾ ਧਵਨ ਵੱਲੋਂ ਬੂਟੇ ਵੰਡੇ ਗਏ । ਅੰਤ ਵਿਚ ਸਕੂਲ ਦੇ ਪਿੰ੍ਰਸੀਪਲ ਸ਼੍ਰੀ ਮਤੀ ਵੰਦਨਾ ਧਵਨ ਅਤੇ ਸਕੂਲ ਦੇ ਜਨਰਲ ਮੈਨੇਜਰ ਇਜੈ ਦਤ ਜੀ ਨੇ ਮੌਜੂਦ ਸਾਰੇ ਲੋਕ ਅਤੇ ਸ਼ਾਹਕੋਟ ਦੇ ਡੀ. ਐਸ. ਪੀ. ਦਿਲਬਾਗ ਸਿੰਘ ਅਤੇ ਵਾਤਾਵਰਣ ਸੰਭਾਲ ਸੁਸਾਇਟੀ ਸ਼ਾਹਕੋਟ (ਰਜਿ) ਦੇ ਪ੍ਰਧਾਨ ਸੁਰਿੰਦਰਪਾਲ ਸਿੰਘ ਦਾ ਧੰਨਵਾਦ ਕੀਤਾ ਅਤੇ ਇਕੋ ਫਰੈਂਡਲੀ ਅਤੇ ਗਰੀਨ ਦਿਵਾਲੀ ਦੀ ਵਧਾਈ ਦਿਤੀ । ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਪੰਚਾਇਤ ਸ਼ਾਹਕੋਟ ਦੇ ਉੱਪ ਪ੍ਰਧਾਨ ਸ੍ਰੀਮਤੀ ਪਰਮਜੀਤ ਕੌਰ ਬਜਾਜ,ਬਖਸੀਸ਼ ਸਿੰਘ ਮਠਾੜੂ,ਬਿਕਰਮਜੀਤ ਸਿੰਘ ਬਜਾਜ,ਗੁਲਸ਼ਨ ਸ਼ਰਮਾ, ਸਾਂਝ ਕੇਂਦਰ ਸ਼ਾਹਕੋਟ ਦਾ ਪੂਰਾ ਸਟਾਫ,ਏ.ਐਸ.ਆਈ ਗੁਰਮੀਤ ਸਿੰਘ ,ਸਮਾਜ ਸੇਵਕ ਅਮਨ ਮਲਹੋਤਰਾ, ਮਨਜੀਤ ਸਿੰਘ ਦੇਂਦ,ਰਜਤ ਉੱਪਲ, ਡਾ ਜ਼ਗਦੀਸ਼ ਗੋਇਲ ਆਦਿ ਹਾਜ਼ਰ ਸਨ।

WRITTEN BY