ਪੁਤ ਤੇ ਪਿਓ ਦੀ ਮੌਤ, ਧੀ ਜੇਰੇ ਇਲਾਜ, ਮ੍ਰਿਤਕ ਦਾ 2 ਮਹੀਨੇ ਪਹਿਲਾਂ ਹੋਇਆ ਸੀ ਦੂਜਾ ਵਿਆਹ

ਰਾਜਪੁਰਾ, 26 ਅਕਤੂਬਰ (ਦਇਆ ਸਿੰਘ)- ਇਥੌ ਦੇ ਪਿੰਡ ਮੋਟੇਮਾਜਰਾ ਵਿਖੇ ਮਾਸਿਕ ਤੋਰ ਤੇ ਪ੍ਰੇਸ਼ਾਨ ਨੋਜਵਾਨ ਨੇ ਛੋਟੇ ਛੋਟੇ ਬਚੇ ਧੀ ਤੇ ਪੁਤ ਨੂੰ ਜਹਿਰੀਲੀ ਵਸਤੂ ਖੁਆਣ ਤੋਂ ਬਾਅਦ ਖੁਦ ਵੀ ਜਹਿਰੀਲੀ ਵਸਤੂ ਖਾ ਲਈ ਜਦਕਿ ਹਸਪਤਾਲ ਵਿਚ ਇਲਾਜ ਲਈ ਲਿਜਾਂਦਿਆਂ ਨੋਜਵਾਨ ਦੀ ਤੇ ਉਸ ਦੇ ਪੁਤਰ ਦੀ ਮੋਤ ਹੋ ਗਈ ਤੇ ਧੀ ਨੂੰ ਉਲਟੀ ਆਉਣ ਕਰਕੇ ਉਸ ਦੇ ਬਚ ਜਾਣ ਦੀ ਸੁਚਨਾ ਮਿਲੀ ਹੈ।
ਮਿਲੀ ਜਾਕਣਕਾਰੀ ਅਨੁਸਾਰ ਪਿੰਡ ਮੋਟੇ ਮਾਜਰਾ ਦੇ ਰਹਿਣ ਵਾਲਾ ਦਰਬਾਰਾ ਸਿੰਘ ਜੋ ਕਿ ਪਿਛਲੇ 2 ਸਾਲ ਪਹਿਲਾਂ ਉਸ ਦਾ ਐਕਸੀਡੈਂਟ ਹੋ ਗਿਆ ਸੀ ਜਿਸ ਕਰਕੇ ਉਹ ਮਾਸਿਕ ਤੌਰ ’ਤੇ ਪ੍ਰੈਸ਼ਾਨ ਰਹਿਣ ਲਗ ਪਿਆ ਸੀ।ਜਦਕਿ 2 ਸਾਲ ਪਹਿਲਾਂ ਹੀ ਉਸ ਦੀ ਪਤਨੀ ਦੀ ਵੀ ਮੋਤ ਹੋ ਗਈ ਸੀ ਜਿਸ ਦੀ ਕੁਖੋ 1 ਲੜਕਾ ਤੇ 1 ਲੜਕੀ ਨੇ ਵੀ ਜਨਮ ਲਿਆ ਸੀ।ਇਸੇ ਦੋਰਾਨ ਉਹ ਪਤਨੀ ਦੀ ਮੋਤ ਤੋਂ ਬਾਅਦ ਹੋਰ ਵੀ ਪ੍ਰੇਸ਼ਾਨ ਰਹਿਣ ਲਗ ਪਿਆ।ਇਸੇ ਦੋਰਾਨ ਪਿਛਲੇ 2 ਮਹੀਨੇ ਪਹਿਲਾਂ ਹੀ ਪਰਿਵਾਰ ਵਾਲਿਆ ਨੇ ਉਸ ਦਾ ਦੁਜਾ ਵਿਆਹ ਕਰ ਦਿਤਾ।ਪਰਿਵਾਰਕ ਮੈਬਰਾਂ ਨੇ ਦਸਿਆ ਕਿ ਬੀਤੇ ਕਲ ਉਹ ਆਪਣੇ ਘਰ ਵਿਚ ਬਚਿਆ ਖੇਡ ਰਿਹਾ ਸੀ ਉਸਨੇ ਆਪਣੇ 2 ਸਾਲਾਂ ਲੜਕੇ ਤੇ 4 ਸਾਲਾਂ ਲੜਕੀ ਨੂੰ ਕੋਈ ਜਹਿਰੀਲੀ ਵਸਤੂ ਖੁਆ ਕੇ ਖੁਦ ਵੀ ਖਾ ਲਈ ਜਦੋਂ ਉਨ੍ਹਾਂ ਦੀ ਤਬੀਅਤ ਖਰਾਬ ਹੋਣ ਲਗੀ ਤਾਂ ਪਰਿਵਾਰ ਵਾਲ਼ਿਆਂ ਨੇ ਤੁਰੰਤ ਇਲਾਜ ਲਈ ਚੰਡੀਗੜ੍ਹ 32 ਦੇ ਹਸਪਤਾਲ ਵਿਖੇ ਲਿਆਦਾਂ ਜਿਥੇ ਨੋਜਵਾਨ ਦਰਬਾਰਾ ਸਿੰਘ ਤੇ ਉਸਦੇ 2 ਸਾਲਾਂ ਲੜਕੇ ਕਰਨਵੀਰ ਸਿੰਘ ਦੀ ਮੋਤ ਹੋ ਗਈ ਜਦਕਿ ਉਸ ਦੀ 4 ਸਾਲਾਂ ਲੜਕੀ ਆਸ਼ੂ ਦੀ ਉਲਟੀ ਆਉਣ ਕਰਕੇ ਬਚ ਗਈ।ਇਸ ਦੀ ਖਬਰ ਪਿੰਡ ਵਿਚ ਫੈਲਦਿਆਂ ਸਾਰ ਲੋਕਾਂ ਵਿਚ ਮਾਤਮ ਛਾ ਗਿਆ ਤੇ ਥਾਣਾ ਸੁਹਾਣਾ ਦੀ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਦਾਰ ਤੇ 174 ਦੀ ਕਾਰਵਾਈ ਕਰਦਿਆ ਲਾਸ਼ਾ ਦਾ ਪੋਸ਼ਟਮਾਟ ਕਰਵਾ ਕੇ ਲਾਂਸ਼ਾ ਨੂੰ ਸੰਸਕਾਰ ਲਈ ਪਰਿਵਾਰ ਹਵਾਲੇ ਕਰ ਦਿਤਾ ਹੈ।



