1 ਰਾਇਫਲ, 1 32 ਬੋਰ ਪਿਸਟਲ, 2 ਪਿਸਟਲ 315 ਬੋਰ ਤੇ 32 ਬੋਰ ਦੇ 5 ਰਾਉਂਦ, 315 ਬੋਰ ਦੇ 5 ਰਾਉਂਦ ਬ੍ਰਾਮਦ
ਪਟਿਆਲਾ, 23 ਅਕਤੂਬਰ (ਦਇਆ ਸਿੰਘ)- ਇਥੋਂ ਦੇ ਐਸ ਐਸ ਪੀ ਪਟਿਆਲਾ ਸ੍ਰ ਮਨਦੀਪ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਤਲ ਕਰਨ ਦੀ ਸਾਜਿਸ਼ ਰਚਨ ਵਾਲੇ ਜਰਮਨ ਸਿੰਘ ਦੇ ਪੁਲਿਸ ਰਿਮਾਂਡ ਦੌਰਾਨ ਅਹਿਮ ਖੁਲਾਸੇ ਹੋਏ ਕੀਤੇ ਗਏ ਹਨ।ਐਸ ਐਸ ਪੀ ਸਿੱਧੁ ਨੇ ਦੱਸਿਆ ਕਿ ਪੁੱਛ ਗਿੱਛ ਦੌਰਾਨ ਜਰਮਨ ਸਿੰਘ ਦੇ ਦੱਸੇ ਅਨੁਸਾਰ ਉਸ ਦੇ ਟਿਕਾਣਿਆਂ ਤੇ ਪੁਲਸ ਵਲੋਂ ਛਾਪੇਮਾਰੀ ਕੀਤੀ ਗਈ ਜਿਸ ਦੌਰਾਨ ਭਾਰੀ ਮਾਤਰਾ ਵਿਚ ਅਸਲਾ ਬਰਾਮਦ ਹੋਇਆ ਹੈ।ਉਨ੍ਹਾਂ ਕਿਹਾ ਕਿ ਸਮਾਣਾ ਪਟਿਆਲਾ ਰੋਡ ਤੇ ਬਿਜਲਪੁਰ ਬੱਸ ਸਟੈਂਡ ਕੋਲ ਭਾਖੜਾ ਨਹਿਰ ਨੇੜੇ ਇੱਕ ਰਾਇਫਲ, ਇਕ 32 ਬੋਰ ਪਿਸਟਲ, 2 ਪਿਸਟਲ 315 ਬੋਰ ਅਤੇ 32 ਬੋਰ ਦੇ 5 ਰਾਉਂਡ, 315 ਬੋਰ ਦੇ 5 ਰਾਉਂਡ ਬਰਾਮਦ ਕੀਤੇ ਗਏ।ਐਸ ਐਸ ਪੀ ਨੇ ਦਸਿਆ ਕਿ ਸ਼ਾਮਲੀ ਤੋਂ ਯੂ ਪੀ ਪੁਲਿਸ ਦਾ ਦਬਾਅ ਵੱਧਣ ਤੇ ਪੰਜਾਬ ਸ਼ਿਫਟ ਕੀਤਾ ਇਥੋਂ ਇਹ ਬੀਕਾਨੇਰ ਵਿਖੇ ਚਲਾ ਗਿਆ ਤੇ ਜਰਮਨ ਦੇ ਇੱਕ ਸਾਥੀ ਈਸ਼ਵਰ ਸਿੰਘ ਵਾਸੀ ਬਲੌਂਗੀ ਮੋਹਾਲੀ ਨੂੰ ਵੀ ਬੀਤੇ ਦਿਨ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਈਸ਼ਵਰ ਸਿੰਘ ਪਾਸੋਂ 2 ਪਿਸਟਲ 32 ਬੋਰ, 2 ਪਿਸਤੌਲ 315 ਬੋਰ, 1 ਰਾਇਫਲ 315 ਬੋਰ ਅਤੇ 15 ਰਾਉਂਡ ਬਰਾਮਦ ਕੀਤੇ ਹਨ। ਪੁਲਿਸ ਬਾਰੇ ਬੋਲਦਿਆ ਮਨਦੀਪ ਸਿੰਘ ਨੇ ਕਿਹਾ ਕਿ ਯੂ ਪੀ ਪੁਲਿਸ ਬਾਦਲਾਂ ਖ਼ਿਲਾਫ਼ ਸਾਜ਼ਿਸ਼ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਤੇ ਇਸ ਬਾਰੇ ਅੱਜੇ ਉਹ ਕੁੱਝ ਨਹੀਂ ਕਿਹਾ ਜਾ ਸਕਦਾ ਹੈ ਇਸ ਮੋਕੇ ਐਸ ਪੀ ਮਨਜੀਤ ਸਿੰਘ ਬਰਾੜ, ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ ਆਈ ਏ ਪਟਿਆਲਾ ਸਮੇਤ ਹੋਰ ਪੁਲਿਸ ਮੁਲਾਜਮ ਹਾਜਰ ਸਨ।



