ਕਲਰਕ ’ਤੇ ਲਗਾਏ ਨਿਯਮਾਂ ਦੀ ਅਣਦੇਖੀ ਕਰਕੇ ਅਲਾਟਮੈਂਟ ਕਰਨ ਦੇ ਦੋਸ਼
ਮੌੜ ਮੰਡੀ, 19 ਅਕਤੂਬਰ (ਹਰਮਿੰਦਰ ਸਿੰਘ ਅਵਿਨਾਸ਼)- ਮੌੜ ਮੰਡੀ ਦੀ ਨਵੀਂ ਤਹਿਸੀਲ ਵਿਚ ਚੈਂਬਰਾਂ ਦੀ ਹੋਈ ਅਲਾਟਮੈਂਟ ਨੂੰ ਗਲਤ ਦਸਦਿਆਂ ਇੱਥੋਂ ਦੇ ਵਸੀਕਾ ਨਵੀਸਾਂ, ਟਾਇਪਿਸਟਾਂ ਅਤੇ ਅਸ਼ਟਾਮਫਰੋਸਾਂ ਨੇ ਮੌੜ ਐਸ.ਡੀ.ਐਮ ਦੇ ਦਫਤਰ ਅੱਗੇ ਜ਼ੋਰਦਾਰ ਧਰਨਾ ਦਿੱਤਾ ਅਤੇ ਵਿਭਾਗ ਦੇ ਖਿਲਾਫ ਜ਼ੋਰਦਾਰ ਨਾਅਰੇਬਾਜੀ ਕੀਤੀ। ਧਰਨਾ ਦੇਣ ਵਾਲੇ ਇੰਨ੍ਹਾਂ ਵਸੀਕਾਂ ਨਵੀਸਾਂ,ਟਾਇਪਿਸਟਾਂ ਅਤੇ ਅਸ਼ਟਾਮਫਰੋਸਾਂ ਦੇ ਦੋਸ਼ ਲਗਾਇਆ ਹੈ ਕਿ ਇਸ ਪੁਰਾਣੀ ਤਹਿਸੀਲ ਵਿਚ ਲੱਗਭੱਗ 40 ਦੇ ਕਰੀਬ ਵਸੀਕਾ ਨਵੀਸ,ਟਾਇਪਿਸਟ ਅਤੇ ਅਸ਼ਟਾਮ ਫਰੋਸ਼ ਕੰਮ ਕਰ ਰਹੇ ਹਨ ਪਰ ਦਫਤਰ ਕਲਰਕ ਵੱਲੋਂ ਸਿਰਫ 18 ਚੈਂਬਰਾਂ ਦੀ ਹੀ ਅਲਾਟਮੈਂਟ ਕੀਤੀ ਗਈ ਹੈ। ਜੋ ਕਿ ਬਾਕੀ ਦਰਖਾਸਤ ਦੇਣ ਵਾਲਿਆਂ ਨਾਲ ਸਰਾਸਰ ਧੱਕਾ ਹੈ। ਕਿਉਂਕਿ ਆਉਣ ਵਾਲੇ ਸਮੇਂ ਵਿਚ ਤਾਂ ਗਿਣਤੀ ਹੋਰ ਵੀ ਵਧ ਸਕਦੀ ਹੈ ਪਰ ਇੰਨ੍ਹੀ ਘੱਟ ਅਲਾਟਮੈਂਟ ਨਾਲ ਸਾਰਿਆਂ ਨੂੰ ਚੈਂਬਰ ਨਹੀ ਮਿਲਣ ਸਕਣਗੇ।ਉਨ੍ਹਾਂ ਇਹ ਵੀ ਕਿਹਾ ਕਿ ਅਲਾਟਮੈਂਟ ਦੇ ਸਮੈਂ ਵੀ ਤਹਿਸੀਲ ਦੇ ਅਸ਼ਟਾਮਫਰੋਸ਼,ਜਾਂ ਵਸੀਕਾ ਨਵੀਸਾਂ ਵਿਚੋਂ ਕਿਸੇ ਵੀ ਨੁੰਾਇੰਦੇ ਨੂੰ ਭਰੋਸੇ ਵਿਚ ਨਹੀ ਲਿਆ ਗਿਆ।ਉਨ੍ਹਾਂ ਇਹ ਵੀ ਕਿਹਾ ਕਿ ਪੁਰਾਣੀ ਤਹਿਸੀਲ ਵਿਚ ਚੈਂਬਰਾਂ ਦਾ ਸਾਇਜ਼ 8 ਵਾਏ 15 ਸੀ ਜਦਕਿ ਹੁਣ ਸਾਇਜ਼ ਵੀ ਘਟਾ ਕੇ 6 ਵਾਏ 10 ਹੀ ਰੱਖਿਆ ਗਿਆ ਹੈ ਜਿਸ ਨਾਲ ਇੰਨ੍ਹਾਂ ਚੈੰਬਰਾਂ ਵਿਚ ਕੰਮ ਕਰਨ ਸਮੇਂ ਬਹੁਤ ਜਿਆਦਾ ਦਿੱਕਤ ਆਵੇਗੀ ਕਿਉਂਕਿ ਇੰਨ੍ਹੀ ਜਗ੍ਹਾ ਵਿਚ ਸਿਰਫ ਮੇਜ਼ ਕੁਰਸੀ ਹੀ ਡਹਿ ਸਕਦੇ ਹਨ। ਆਦਮੀਆਂ ਦੇ ਕੰਮ ਕਰਨ ਵਿਚ ਬਹੁਤ ਜਿਆਦਾ ਦਿੱਕਤ ਆਵੇਗੀ। ਇੰਨ੍ਹਾਂ ਧਰਨਾਕਾਰੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹ ਜੋ ਮਨਮਰਜੀ ਨਾਲ ਅਲਾਟਮੈਂਟ ਕੀਤੀ ਗਈ ਹੈ ਇਸ ਨੂੰ ਰੱਦ ਕੀਤਾ ਜਾਵੇਗ ਅਤੇ ਪੀ.ਡਬਲਿਓ ਡੀ ਤੋਂ 75 ਤੋਂ 80 ਬੂਥਾਂ ਦੀ ਪ੍ਰਵੀਜਨ ਰੱਖ ਕੇ ਨਕਸ਼ੇ ਬਣਾ ਕੇ ਹੀ ਅਲਾਟਮੈਂਟ ਕੀਤੀ ਜਾਵੇ। ਅਖੀਰ ਵਿਚ ਸ਼ਾਮ ਸਮੇਂ ਐਸ.ਡੀ.ਐਮ ਮੌੜ ਨੇ ਧਰਨਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਹਰ ਇਕ ਨਾਲ ਇਨਸਾਫ ਕੀਤਾ ਜਾਵੇਗਾ।ਅੱਜ ਦੇ ਇਸ ਧਰਨੇ ਵਿਚ ਅੰਮ੍ਰਿਤਪਾਲ ਵਸੀਕਾ ਨਵੀਸ, ਮੰਗਤ ਰਾਏ ਵਸੀਕਾ ਨਵੀਸ, ਗੋਪਾਲ ਦਾਸ ਵਸੀਕਾ ਨਵੀਸ, ਓਮ ਪ੍ਰਕਾਸ਼ ਅਸ਼ਟਾਮ ਫਰੋਸ਼, ਤਰਸੇਮ ਚੰਦ ਅਸ਼ਟਾਮ ਫਰੋਸ਼, ਵਿਜੇ ਕੁਮਾਰ ਅਸ਼ਟਾਮ ਫਰੋਸ਼,ਮਨਪ੍ਰੀਤ ਸਿੰਘ ਅਸ਼ਟਾਮ ਫਰੋਸ਼, ਕ੍ਰਿਸ਼ਨ ਟੂਨਿਨ ਅਸ਼ਟਾਮ ਫਰੋਸ਼, ਜਗਸੀਰ ਸ਼ਰਮਾ ਟਾਇਪਿਸਟ, ਜਗਤਾਰ ਸਿੰਘ ਟਾਇਪਿਸਟ, ਬੂਟਾ ਸਿੰਘ ਟਾਇਪਿਸਟ, ਜਸਕਰਨ ਸਿੰਘ ਟਾਇਪਿਸਟ, ਸੇਵਕ ਸਿੰਘ ਟਾਇਪਿਸਟ, ਵਰੇਸ਼ ਕੁਮਾਰ, ਰਾਜਾ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਹੋਰ ਵੀ ਹਾਜ਼ਰ ਸਨ।



