ਸੰਗਰੂਰ, 19 ਅਕਤੂਬਰ (ਭਗਵੰਤ ਸਿੰਘ ਚੰਦੜ)- ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਅਸਤੀਫੇ ਤੋਂ ਬਾਅਦ ਪੈਦਾ ਹੋਏ ਪੰਥਕ ਹਲਾਤਾ ਬਾਰੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ (ਅਮ੍ਰਿੰਤਸਰ) ਦੇ ਪ੍ਰਧਾਨ ਸ੍ਰ. ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਸਰਬਤ ਖਾਲਸਾ ਵੱਲੋਂ ਥਾਪੇ ਗਏ ਜੱਥੇਦਾਰ ਭਾਈ ਧਿਆਨ ਸਿੰਘ ਮੰਡ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਜੱਥੇਦਾਰ ਨਿਯੁਕਤ ਕਰ ਦੇਣਾ ਚਾਹੀਦਾ ਹੈ, ਇਸ ਸਬੰਧੀ ਸ੍ਰ. ਮਾਨ ਨੇ ‘ਪੰਜਾਬ ਟਾਈਮਜ਼’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਯਾਦਾ ਨੂੰ ਬਹਾਲ ਰੱਖਣ ਵਿੱਚ ਅਸਫਲ ਸਿੱਧ ਹੋਏ ਹਨ, ਇਸ ਲਈ ਸਰਬ ਪਰਿਵਾਨਤ ਜੱਥੇਦਾਰ ਭਾਈ ਧਿਆਨ ਸਿੰਘ ਮੰਡ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੋਪ ਦੇਣੀ ਚਾਹੀਦੀ ਹੈ, ਇਸ ਨਾਲ ਪੰਥਕ ਏਕਤਾ ਹੋਣ ਦੇ ਵੱਡੇ ਅਸਾਰ ਬਣ ਸਕਦੇ ਹਨ। ਸ੍ਰ. ਮਾਨ ਨੇ ਕਿਹਾ ਕਿ ਭਾਈ ਮੰਡ ਸਮੇਤ ਬਾਕੀ ਜੱਥੇਦਾਰਾਂ ਵੱਲੋਂ ਬਰਗਾੜੀ ਵਿਖੇ ਲਗਾਏ ਇਨਸਾਫ ਮੋਰਚੇ ਵਿੱਚ ਪੰਜਾਬ ਅਤੇ ਇਸ ਦੇ ਨਾਲ ਲੱਗਦੇ ਕਈ ਰਾਜਾਂ ਦੀ ਸੰਗਤ ਇੱਕਠੀ ਹੋ ਕੇ ਇਨ੍ਹ੍ਹਾ ਦੀ ਅਗਵਾਈ ਨੂੰ ਪ੍ਰਵਾਨਗੀ ਦੇ ਰਹੀ ਹੈ, ਇਸ ਲਈ ਬਿਨਾਂ ਦੇਰੀ ਕੀਤਿਆਂ ਭਾਈ ਧਿਆਨ ਸਿੰਘ ਮੰਡ ਵਰਗੇ ਬੇ-ਦਾਗ ਸਖਸ਼ੀਅਤ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੋਪ ਦਿੱਤੀ ਜਾਵੇ, ਇਸਨੂੰ ਸਮੁੱਚਾ ਪੰਥ ਨਿਰਵਿਰੋਧ ਤਰੀਕੇ ਨਾਲ ਸਹਿਮਤੀ ਪ੍ਰਗਟ ਕਰੇਗਾ ਤੇ ਸ੍ਰ. ਮਾਨ ਨੇ ਕਿਹਾ ਕਿ ਸਤਾਧਾਰੀ ਕਾਂਗਰਸ ਅਤੇ ਅਕਾਲੀ ਦਲ ਬਾਂਦਲ ਵੱਲੋਂ ਕੀਤੀਆਂ ਰੈਲੀਆਂ ਨਾਲੋਂ ਬਰਗਾੜੀ ਵਿਖੇ ਲੱਖਾਂ ਦੇ ਇੱਕਠ ਨੇ ਵੀ ਸਾਬਤ ਕਰ ਦਿੱਤਾ ਹੈ ਕਿ ਸਰਬਤ ਖਾਲਸਾ ਵਲੋਂ ਥਾਪੇ ਗਏ ਜੱਥੇਦਾਰਾਂ ਨੂੰ ਹੀ ਸੰਗਤ ਪਰਵਾਨਗੀ ਮੰਨਜੂਰ ਹੈ, ਉਨ੍ਹਾਂ ਇਹ ਵੀ ਕਿਹਾ ਕਿ ਲੱਖਾਂ ਦੀ ਗਿਣਤੀ ਵਿੱਚ ਇੱਕਠੀ ਹੋਈ ਸੰਗਤ ਵਿੱਚ ਕਦੇ ਵੀ ਕਿਸੇ ਤਰ੍ਹਾਂ ਦੀ ਕੋਈ ਗੈਰ-ਕਾਨੂੰਨੀ ਘਟਨਾ ਨਹੀਂ ਵਾਪਰੀ। ਉਨ੍ਹਾਂ ਨੇ ਕੇਂਦਰ ਸਰਕਾਰ ਤੇ ਦੋਸ਼ ਲਗਾਉਦੇ ਹੋਏ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਮਿਆਦ 2 ਸਾਲ ਤੋਂ ਉਪਰ ਵੱਧ ਚੁੱਕੀ ਹੈ, ਇਸ ਲਈ ਸ਼੍ਰੋਮਣੀ ਕਮੇਟੀ ਦੀ ਚੋਣ ਕਰਵਾਉਣ ਵਿੱਚ ਕਿਉ ਦੇਰੀ ਕੀਤੀ ਜਾਂ ਰਹੀ ਹੈ। ਇਹ ਸਿੱਖਾਂ ਦਾ ਇਹ ਸੰਵਿਧਾਨਕ ਹੱਕ ਹੈ, ਜਿਸਦੀ ਉਹ ਚੋਣ ਕਰਕੇ ਸੰਗਤ ਦੀ ਮਰਜੀ ਮੁਤਾਬਕ ਆਪਣੇ ਨੁਮਾਇਦੇ ਚੁਣ ਸਕਦੀ ਹੈ।
ਸਰਬਤ ਖਾਲਸਾ ਵੱਲੋਂ ਥਾਪੇ ਗਏ ਭਾਈ ਮੰਡ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਜੱਥੇਦਾਰ ਨਿਯੁਕਤ ਕੀਤਾ ਜਾਵੇ : ਸ. ਸਿਮਰਨਜੀਤ ਸਿੰਘ ਮਾਨ



