June 4, 2026 12:39 am

ਮਾਛੀਵਾੜਾ ਦੇ ਸਿਆਸੀ ਲਾਣੇ ਦੀ ਆਪਸੀ ਖਹਿਬਾਜ਼ੀ ਕਾਰਨ ਲੋਕਾਂ ’ਚ ਖੌਫ

ਸ਼ਹਿਰ ਦੀ ਸ਼ਾਤੀ ਹਰ ਹਾਲ ਬਹਾਲ ਰਖੀ ਜਾਏਗੀ : ਐਸ ਐਚ ਉ

ਸ੍ਰੀ ਮਾਛੀਵਾੜਾ ਸਾਹਿਬ, 8 ਅਕਤੂਬਰ (ਜਗਰੂਪ ਸਿੰਘ ਮਾਨ)- ਇਤਿਹਾਸਕ ਨਗਰੀ ਸ੍ਰੀ ਮਾਛੀਵਾੜਾ ਸਾਹਿਬ ਦੀ ਸ਼ਾਤ ਤੇ ਸਾਫ ਸੁਥਰੇ ਮਹੌਲ ਵਿਚ ਪਿਛਲੇ ਕੁਝ ਦਿਨਾਂ ਤੋਂ ਵਾਹਵਾ ਕੁੜਤਣ ਤੇ ਨਫਰਤ ਭਰੀਆਂ ਹਵਾਂਵਾਂ ਦਾ ਦੌਰ ਜਾਰੀ ਹੈ ।ਤਿਉਹਾਰਾਂ ਦੇ ਇਸ ਖੁਸ਼ੀਆਂ ਭਰੇ ਮਹੌਲ ਵਿਚ ਇਹ ਗਲਾਂ ਉਸ ਵਕਤ ਹੋਰ ਵੀ ਅਹਿਮੀਅਤ ਰਖਦੀਆਂ ਹਨ ਜਦੋਂ ਇਹਨਾਂ ਕੁੜਤਣ ਭਰੀਆਂ ਹਵਾਂਵਾ ਦੇ ਜਿੰਮੇਵਾਰ ਉਹ ਆਗੂ ਹੋਣ ਜਿੰਨਾਂ ਦੇ ਸਿਰ ਤੇ ਸ਼ਹਿਰ ਸਮਾਜਿਕ ਤੇ ਰਾਜਸੀ ਜਿੰਮੇਵਾਰੀ ਹੁੰਦੀ ਹੈ ।ਕੁਝ ਸਿਆਸੀ ਆਗੂਆਂ ਦੀ ਆਪਸੀ ਰੰਜਿਸ਼ ਇਸ ਕਦਰ ਵਧ ਚੁਕੀ ਹੈ ਕਿ ਹੁਣ ਉਹ ਸ਼ਰੇਆਮ ਸ਼ਹਿਰ ਦੇ ਭਰੇ ਬਜਾਰਾਂ ਵਿਚ ਹਥੋਪਾਈ ਹੋਣ ਤੋਂ ਵੀ ਨਹੀਂ ਝਿਜਕਦੇ ।ਪਹਿਲਾਂ ਵੀ ਲਿਖਿਆ ਸੀ ਕਿ ਸ਼ਹਿਰ ਦੀ ਹਰ ਸੰਸਥਾ ਨਿਜੀ ਮੁਫਾਦਾਂ ਲਈ ਦੋ -ਫਾੜ ਏ !ਲੋਕਾਂ ਦਾ ਪਹਿਲਾਂ ਈ ਕਹਿਣਾ ਸੀ ਕਿ ਆਪਸ ਵਿਚ ਨਫਰਤ ਪਾਲਣ ਵਾਲੇ ਆਗੂ ਆਮ ਆਦਮੀ ਦੀ ਸਮਸਿਆ ਕੀ ਹਲ ਕਰਨਗੇ। ਪਹਿਲੀ ਘਟਨਾਂ ਪਿਛਲੇ ਦਿਨੀਂ ਥਾਣੇ ਵਿਚ ਇਕ ਸਤਾਧਾਰੀ ਪਾਰਟੀ ਦੇ ਨਵੇਂ ਬਣੇ ਲੀਡਰ ਨੇ ਐਕਸਾਈਜ਼ ਵਿਭਾਗ ਦੇ ਨਾਲ ਤਾਇਨਾਤ ਥਾਣੇਦਾਰ ਤੇ ਹਵਾਲਦਾਰ ਦੀ ਥਾਣੇ ਅੰਦਰ ਐਸੀ ਕੀ ਤੈਸੀ ਫੇਰ ਗਿਆ ।ਪਰ ਉਹ ਮੁਲਾਜ਼ਮ ਕੁਝ ਨਹੀ ਬੋਲੇ ! ਜੇ ਇਸ ਤਰ੍ਹਾਂ ਤਾਂ ਸਤਾ ਦੇ ਨਸ਼ੇ ਵਿਚ ਹਰ ਛੋਟਾਂ ਮੋਟਾ ਲੀਡਰ ਪੁਲਿਸ ਨੂੰ ਵਧ ਚੜ ਕੇ ਬੋਲ ਕੇ ਤੁਰ ਜਾਊ ਫਿਰ ਕਨੂੰਨ ਕਿਥੇ ਆ।ਦੂਜੀ ਘਟਨਾ ਵਿਚ ਬਚੇ ਦੇੰ ਧਰਮ ਪਰਿਵਰਤਨ ਦੀ ਕੋਸ਼ਿਸ਼ ਦਾ ਦਾਅਵਾ ਕੀਤਾ ਗਿਆ ਤੇ ਸ਼ਹਿਰ ਦੇ ਮਹੌਲ ਨੂੰ ਚੰਦ ਕੁ ਲੋਕਾਂ ਵਲੋਂ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ ।ਪਰ ਸ਼ਹਿਰ ਦੇ ਪੁਲਿਸ ਮੁਖੀ ਦੀ ਸੂਝਬੂਝ ਸਦਕਾ ਤੇ ਆਪਸੀ ਭਾਈਚਾਰੇ ਦੇ ਪਿਆਰ ਸਦਕਾ ਇਹ ਮਾੜੀ ਘੜੀ ਵੀ ਟਲ ਗਈ । ਫਿਰ ਸਥਾਨਕ ਰਾਮਲੀਲ੍ਹਾ ਗਰਾਊਂਡ ਵਿਚ ਕੁਝ ਸਿਆਸੀ ਆਗੂਆਂ ਦੀ ਆਪਸੀ ਰੰਜਿਸ਼ ਨੂੰ ਬਿਨਾਂ ਮਤਲਬ ਵਧਾ ਚੜ੍ਹਾ ਕੇ ਸ਼ੋਸ਼ਲ ਮੀਡੀਏ ਤੇ ਸ਼ਰਾਰਤਾਂ ਕੀਤੀਆਂ ਗਈਆਂ ਜਦਕਿ ਏਥੇ ਵੀ ਮਾਮਲਾ ਆਪਸੀ ਦੇਣ ਲੈਣ ਦਾ ਸੁਣੀਦਾ । ਜਿਸ ਤਰਾਂ ਇਸ ਘਟਨਾਂ ਦੀਆਂ ਅਤਿ ਘਟੀਆ ਗੰਦੀਆਂ ਗਾਲਾਂ ਵਾਲੀਆਂ ਵੀਡੀਓ ਸ਼ੋਸ਼ਲ ਮੀਡੀਏ ਤੇ ਪਾਈਆਂ ਉਹ ਹੋਰ ਵੀ ਬਿਮਾਰ ਮਾਨਸਿਕਤਾ ਦੀ ਨਿਸ਼ਾਨੀ ਹੈ ।ਕਿਸੇ ਇਜਤਦਾਰ ਅਹੁਦੇ ਲਈ ਅਜਿਹੀ ਘਟੀਆ ਸ਼ਬਦਾਵਲੀ ਸਚਮੁਚ ਨਿੰਦਣਯੋਗ ਹੈ ।ਮੈਂ ਨਾ ਮਾਨੂੰ ਦੀ ਨੀਤੀ ਤੇ ਚਲਦਿਆਂ ਪਰਚਾ ਤਕ ਹੋ ਗਿਆ ਜਦਕਿ ਸ਼ਹਿਰ ਦੇ ਪਤਵੰਤਿਆਂ ਲਈ ਇਸ ਕੇਸ ਚ ਸੌਖਿਆਂ ਹੀ ਫੈਸਲਾ ਕਰਵਾਉਣਾਂ ਕੋਈ ਵਡੀ ਗਲ ਨਹੀਂ ਸੀ। ਰਾਤੀਂ ਫੇਰ ਸ਼ਹਿਰ ਦੇ ਉਪਰੋਕਤ ਘਟਨਾਂ ਵਿਚ ਸ਼ਾਮਲ ?ਸੇ ਸਿਆਸੀ ਆਗੂ ਦੇ ਬੇਟਿਆਂ ਵਲੋਂ ਭਰੇ ਬਜਾਰ ਇਕ ਸਾਬਕਾ ਅਕਾਲੀ ਕੌਂਸਲਰ ਦੀ ਪੁਲਿਸ ਦੀ ਹਾਜ਼ਰੀ ਵਿਚ ਸ਼ਰੇਆਮ ਕੁਟਮਾਰ ਦੀ ਵਾਇਰਲ ਹੋਈ ਵੀਡੀਓ ਨੇ ਸ਼ਹਿਰ ਵਿਚ ਮਹੌਲ ਹੋਰ ਖੌਫਜਦਾ ਕਰ ਦਿਤਾ ਹੈ ।ਪਹਿਲਾਂ ਮਸਲਾ ਕੀ ਸੀ ਉਹ ਨਹੀਂ ਪਤਾ ਪਰ ਵੀਡੀਓ ਵਿਚ ਪੁਲਿਸ ਮੁਲਾਜ਼ਮਾਂ ਦੀ ਹਾਜ਼ਰੀ ਵਿਚ ਜਿਵੇਂ ਸਾਬਕਾ ਕੌਂਸਲਰ ਦੀ ਪਗ ਤਕ ਲਾਹ ਦਿਤੀ ਉਸ ਤੋਂ ਜਰੂਰ ਲਗਦਾ ਹੈ ਕਿ ਹੁਣ ਇਹਨਾਂ ਸਿਆਸੀ ਆਗੂਆਂ ਨੂੰ ਪੁਲਿਸ ਦਾ ਵੀ ਖੌਫ ਨਹੀਂ ।ਗਲਤੀ ਦੋਵਾਂ ਧਿਰਾਂ ਦੀ ਹੋ ਸਕਦੀ ਹੈ ਪਰ ਪੁਲਿਸ ਦੀ ਹਾਜ਼ਰੀ ਵਿਚ ਸ਼ਰੇਆਮ ਕੁਟਮਾਰ ਇਹ ਤਾਂ ਕਨੂੰਨ ਨੂੰ ਅੰਗੂਠਾ ਦਿਖਾਉਣ ਦੇ ਬਰਾਬਰ ਹੈ ।
ਸ਼ਹਿਰ ਦੇ ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਆਗੂਆਂ ਨੂੰ ਥੋੜਾ ਬਹੁਤਾ ਆਪਣੀ ਪਦਵੀ ਵਲ ਧਿਆਨ ਦੇਣਾਂ ਚਾਹੀਦਾ ਹੈ ਜੇ ਇਹਨਾਂ ਦਾ ਇਹ ਹਾਲ ਏ ਤਾਂ ਆਮ ਬੰਦੇ ਦਾ ਕੀ ਬਣੇਗਾ।ਸ਼ਹਿਰ ਦੇ ਮੋਹਤਬਰ ਆਗੂਆਂ ਚੋ ਕੋਈ ਵੀ ਇਸ ਵਿਸ਼ੇ ਤੇ ਗਲ ਕਰਨ ਨੂੰ ਤਿਆਰ ਨਹੀਂ ।
ਸ਼ਹਿਰ ਦੀ ਸ਼ਾਤੀ ਹਰ ਹਾਲ ਬਹਾਲ ਰਖੀ ਜਾਏਗੀ : ਐਸ ਐਚ ਉ ਥਾਣਾ ਸ੍ਰੀ ਮਾਛੀਵਾੜਾ ਸਾਹਿਬ – ਜਦੋਂ ਇਸ ਸੰਬੰਧੀ ਸਥਾਨਕ ਥਾਣਾ ਮੁਖੀ ਸ੍ਰੀ ਰਾਜੇਸ਼ ਸ਼ਰਮਾ ਨਾਲ ਗਲ ਕੀਤੀ ਤਾਂ ਉਹਨਾਂ ਕਿਹਾ ਕਿ ਸ਼ਹਿਰ ਵਿਚ ਘਟੀਆਂ ਇਹ ਘਟਨਾਵਾਂ ਬੇਹਦ ਨਿੰਦਣਯੋਗ ਹਨ ਪਰ ਸ਼ਹਿਰ ਦੀ ਸ਼ਾਤੀ ਹਰ ਹਾਲ ਬਹਾਲ ਰਖੀ ਜਾਏਗੀ ਕਿਸੇ ਨੂੰ ਵੀ ਭੰਗ ਨਹੀਂ ਕਰਨ ਦਿਤੀ ਜਾਏਗੀ ਭਾਵੇਂ ਕੋਈ ਕਿਡੀ ਵੀ ਵਡੀ ਪਹੁੰਚ ਵਾਲਾ ਹੋਵੇ ਕਨੂੰਨ ਸਭ ਲਈ ਬਰਾਬਰ ਹੈ ।ਜਿਹੜਾ ਵੀ ਕਨੂੰਨ ਭੰਗ ਕਰੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ

Send this to a friend