June 22, 2026 1:48 am

ਜਿਊਂਦੇ ਸਾੜੇ ਮੇਰੇ ਪਤੀ ਦੀ ਲਾਸ਼ ਸਾਰੀ ਰਾਤ ਸੜਕ ’ਤੇ ਸੜਦੀ ਰਹੀ : ਹਰਦਿਆਲ ਕੌਰ

image ਹਿਸਾਰ, 21 ਮਾਰਚ (ਪੰਜਾਬ ਟਾਇਮਜ਼ ਬਿਊਰੋ)-2 ਨਵੰਬਰ 1984 ਨੂੰ ਕਤਲ ਕੀਤੇ ਸਿੱਖਾਂ ਦੇ ਵਾਰਿਸ ਸਾਹਮਣੇ ਆ ਰਹੇ ਹਨ। ਕੇਸ ਦੀ ਕਾਰਵਾਈ ਦੀ ਜਾਣਕਾਰੀ ਦਿੰਦਿਆਂ ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਪ੍ਰਧਾਨ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਨੇ ਦੱਸਿਆ ਕਿ ਅੱਜ ਹਿਸਾਰ ਵਿਖੇ ਜਸਟਿਸ ਟੀ.ਪੀ. ਗਰਗ ਦੀ ਅਦਾਲਤ ਵਿੱਚ ਗੁੜਗਾਉਂ ਨਾਲ ਸਬੰਧਤ ਕੇਸਾਂ ਦੀ ਸੁਣਵਾਈ ਸੀ। ਸੁਣਵਾਈ ਦੌਰਾਨ ਪੀੜਤਾਂ ਵੱਲੋਂ ਬਿਆਨ ਦਰਜ ਕਰਵਾਏ ਗਏ, ਜਿਸ ਵਿੱਚ ਇੱਕ ਅਹਿਮ ਖੁਲਾਸਾ ਹਰਦਿਆਲ ਕੌਰ ਵੱਲੋਂ ਕੀਤਾ ਗਿਆ। ਉਸ ਨੇ ਅਦਾਲਤ ਨੂੰ ਦੱਸਿਆ ਕਿ ਉਸ ਦੇ ਪਤੀ ਸੇਵਾ ਸਿੰਘ, ਜਿਹੜੇ ਕਿ ਰੀਜ਼ਰਵ ਬੈਂਕ ਵਿੱਚ ਇੱਕ ਉ¤ਚ ਅਧਿਕਾਰੀ ਸਨ ਨੂੰ ਭੀੜ ਵੱਲੋਂ ਸੜਕ ’ਤੇ ਲੈ ਜਾ ਕੇ ਜਿਉਂਦੇ ਨੂੰ ਹੀ ਫੂਕ ਦਿੱਤਾ ਗਿਆ ਸੀ। ਉਸ ਦੇ ਪਤੀ ਦੀ ਲਾਸ਼ ਸਾਰੀ ਰਾਤ ਸੜਕੇ ’ਤੇ ਰੁਲਦੀ

ਰਹੀ, ਕਿਸੇ ਨੇ ਵੀ ਉਨ੍ਹਾਂ ’ਤੇ ਤਰਸ ਨਹੀਂ ਕੀਤਾ। ਇਨ੍ਹਾਂ ਤੋਂ ਇਲਾਵਾ ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਗੁੜਗਾਉਂ ਦੇ ਬਹੁਤ ਵੱਡੇ ਕੱਪੜੇ ਦੇ ਵਪਾਰੀ ਸਨ। ਉਨ੍ਹਾਂ ਦੀਆਂ ਬਾਜ਼ਾਰ ਵਿੱਚ ਤਿੰਨ ਦੁਕਾਨਾ ਸਨ ਭੀੜ ਨੇ ਉਨ੍ਹਾਂ ਤਿੰਨਾਂ ਦੁਕਾਨਾਂ ਨੂੰ ਫੂਕ ਦਿੱਤਾ। ਉਸ ਨੁਕਸਾਨ ਤੋਂ ਬਾਅਦ ਅੱਜ ਤੱਕ ਉਹ ਉ¤ਠ ਨਹੀਂ ਸਕੇ। ਪੀੜਤ ਕੰਵਲਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀਆਂ ਦੋ ਦੁਕਾਨਾ ਹੁੰਦੀਆਂ ਹਨ ਉਨ੍ਹਾਂ ਨੂੰ ਲੁੱਟ ਮਾਰ ਕਰ ਕੇ ਜਲਾ ਦਿਤਾ। ਇਨ੍ਹਾਂ ਤੋਂ ਇਲਾਵਾ ਭਜਨ ਕੌਰ, ਹਰਜੀਤ ਸਿੰਘ, ਰਵੇਲ ਸਿੰਘ, ਇੰਦਰਮੋਹਨ ਸਿੰਘ, ਹਰਵੀਰ ਕੌਰ ਅਤੇ ਪਰਿਤਪਾਲ ਸਿੰਘ ਨੇ ਆਪਣੇ ਦੁਖੜੇ ਜਸਟਿਸ ਟੀ.ਪੀ. ਗਰਗ ਦੇ ਸਾਹਮਣੇ ਰੱਖੇ। ਸਾਰਿਆਂ ਨੂੰ ਜਸਟਿਸ ਟੀ.ਪੀ. ਗਰਗ ਨੇ ਧਿਆਨ ਪੂਰਵਕ ਸੁਣਿਆ ਅਤੇ ਅਗਲੀ ਸੁਣਵਾਈ 28 ਅਪ੍ਰੈਲ ਤੇ ਪਾ ਦਿੱਤੀ ਗਈ। ਇਸ ਤੇ ਪ੍ਰਤੀਕਰਮ ਕਰਦਿਆਂ ਇੰਜੀ. ਗਿਆਸਪੁਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਕੀਤੇ ਜੁਲਮਾਂ ਨੇ ਹਿਟਲਰ ਨੂੰ ਵੀ ਮਾਤ ਪਾ ਦਿਤੀ ਹੈ। ਯਹੂਦੀਆਂ ਨੇ ਤਾਂ ਆਪਣੀ ਅਕਲ ਅਤੇ ਸੂਝ-ਬੂਝ ਸਹਾਰੇ ਹਿਟਲਰ ਨੂੰ ਪੂਰੀ ਦੁਨੀਆਂ ਵਿੱਚ ਕਾਤਲ ਸਿੱਧ ਕਰਕੇ, ਮਨੁੱਖਤਾ ਪ੍ਰਸਤ ਲੋਕਾਂ ਦਾ ਸਾਥ ਲੈ ਕੇ ਆਪਣਾ ਦੇਸ਼ ਤੱਕ ਬਣਾ ਲਿਆ ਹੈ, ਅਫਸੋਸ ਅਸੀਂ ਕਦੋਂ ਜਾਗਾਂਗੇ। ਅਸੀਂ ਤਾਂ ਪੂਰੇ ਭਾਰਤ ਵਿੱਚ ਕਤਲ ਕੀਤੇ ਸਿੱਖਾਂ ਦੀ ਸਹੀ ਗਿਣਤੀ ਹੀ ਪਤਾ ਨਹੀਂ ਕਰ ਸਕੇ।

Send this to a friend