ਜੈਤੋਂ, 7 ਅਕਤੂਬਰ (ਗੁਰਬਿੰਦਰ ਸਿੰਘ)-ਪੰਜਾਬ ਸਰਕਾਰ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਰੋਧੀਆ ਖਿਲਾਫ ਕੀਤੀ ਜਾ ਰਹੀ ਪਿੰਡ ਕਿਲਿਆਂਵਾਲੀ ਹਲਕਾ ਲੰਬੀ ਵਿਖੇ ਵਿਸ਼ਾਲ ਰੈਲੀ ਵਿਚ ਲੋਕਾਂ ਵਲੋਂ ਕਾਂਗਰਸ ਸਰਕਾਰ ਪਰਤੀ ਭਾਰੀ ਉਤਸ਼ਾਹ ਪਾਇਆ ਜਾ ਰਹਿਆ ਹੈ । ਇਨਾਂ ਸ਼ਬਦਾ ਦਾ ਪਰਗਟਾਵਾ ਜਿਲਾ ਕਾਂਗਰਸ ਕਮੇਟੀ ਦੇ ਜਨਰਲ ਸਕਤਰ ਗਿਆਨ ਸਿੰਘ ਸੰਧੂ ਰਾਮੇਆਣਾਂ ਨੇ ਪਤਰਕਾਰਾਂ ਨਾਲ ਗਲਬਾਤ ਦੋਰਾਨ ਕੀਤਾ । ਉਨਾਂ ਨੇ ਕਿਹਾ ਕਿ ਸਰਦਾਰ ਜੋਗਿੰਦਰ ਸਿੰਘ ਪੰਜਗਰਾਂਈ ਜਿਲਾ ਕਾਂਗਰਸ ਕਮੇਟੀ ਫਰੀਦਕੋਟ ਦੀ ਰਹਿਨੁਮਾਈ ਹੇਠ ਮੇਰੇ ਪਿੰਡ ਰਾਮੇਆਣਾਂ ਦੇ ਲੋਕਾਂ ਦਾ ਪੰਜਾਬ ਦੀ ਕਾਂਗਰਸ ਸਰਕਾਰ ਪਰਤੀ ਵਿਸ਼ਵਾਸ਼ ਅਤੇ ਮੇਰੇ ਪਰਤੀ ਪਿਆਰ ਸਦਕਾ ਕੈਪਟਨ ਸਾਹਿਬ ਦੀ ਪਿੰਡ ਕਿਲਿਆਂਵਾਲੀ ਹੋਣ ਵਾਲੀ ਵਿਸ਼ਾਲ ਰੈਲੀ ਵਿਚ ਵਡਾ ਕਾਫਲਾ ਪਿੰਡ ਰਾਮੇਆਣਾਂ ਤੋਂ ਰਵਾਨਾ ਹੋਇਆ ਹੈ । ਉਨਾਂ ਨੇ ਗਲਬਾਤ ਦੋਰਾਨ ਦਸਿਆ ਕਿ ਪਿੰਡ ਕਿਲਿਆਂਵਾਲੀ ਵਿਖੇ ਕਾਂਗਰਸ ਸਰਕਾਰ ਦੀ ਵਿਸ਼ਾਲ ਰੈਲੀ ਵਿਚ ਠਾਠਾ ਮਾਰਦਾ ਇਕਠ ਕਾਂਗਰਸ ਸਰਕਾਰ ਦੀ ਕੀਤੀ ਕਾਰਗੁਜਾਰੀ ਦੀ ਅਗਵਾਈ ਦਿੰਦਾਂ ਹੈ । ਇਸ ਮੌਕੇ ਸਵਰਨਜੀਤ ਸਿੰਘ ਧਾਲੀਵਾਲ ਰਾਮੇਆਣਾਂ ,ਚਮਕੌਰ ਸਿੰਘ ਵਾਂਦਰ ਰਾਮੇਆਣਾਂ ,ਗੁਰਮੀਤ ਸਿੰਘ ਫਗੂ ਰਾਮੇਆਣਾਂ ,ਤੋਂ ਇਲਾਵਾ ਭਾਰੀ ਗਿਣਤੀ ਵਿਚ ਪਿੰਡ ਰਾਮੇਆਣਾਂ ਦੇ ਕਾਂਗਰਸੀ ਵਰਕਰ ਹਾਜਰ ਸਨ ।