June 3, 2026 7:12 am

ਅਕਾਲੀ ਕਾਫ਼ਲੇ ਨੂੰ ਰਾਜਾ ਰਾਮ ਗੁਰਦੁਆਰਾ ਸਾਹਿਬ ਕੋਲ ਰੋਕਣ ਦਾ ਦੋਸ਼

ਕਾਦੀਆਂ, 7 ਅਕਤੂਬਰ (ਸਲਾਮ)-ਕਾਦੀਆਂ ਦੇ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਕੰਵਲਪ੍ਰੀਤ ਸਿੰਘ ਕਾਕੀ ਅਤੇ ਐਸ ਜੀ ਪੀ ਸੀ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ ਦੀ ਅਗਵਾਈ ਹੇਠ ਇਕ ਵਡਾ ਕਾਫਲਾ ਜਬਰ ਵਿਰੋਧੀ ਰੈਲੀ ਵਿਚ ਸ਼ਾਮਿਲ ਹੋਣ ਦੇ ਲਈ ਪਟਿਆਲਾ ਦੇ ਲਈ ਸਠਿਆਲੀ ਪੁਲ ਤੋਂ ਰਵਾਨਾ ਹੋਏ। ਕਿ ਗੁਰੁਦੁਆਰਾ ਸ੍ਰੀ ਰਾਜਾ ਰਾਮ ਦੇ ਨਜਦੀਕ  ਗਰਮਦਲੀ ਨੋਜਵਾਨਾਂ ਵਲੋਂ  ਓੁਹਨਾਂ ਦੇ ਕਾਫਲੇ ਨੂੰ ਰੋਕ ਲਿਆ ਗਿਆ। ਇਸ ਸੰਬੰਧ ਵਿਚ ਜਾਣਕਾਰੀ ਦਿੰਦਿਆਂ ਗੁਰਿੰਦਰ ਪਾਲ ਸਿੰਘ ਗੋਰਾ ਨੇ ਦਸਿਆ ਪੁਲਿਸ ਵਲੋਂ ਸਤਾਧਾਰੀ ਪਾਰਟੀ ਦੀ ਸ਼ਹਿ ਤੇ ਓਹਨਾਂ ਦੀ ਗਡੀਆਂ  ਦੇ ਅਗੇ ਆਪਣੀ ਗਡੀਆਂ ਨੂੰ ਲਗਾ ਕਿ  ਕਾਫੀ ਦੇਰ ਤਕ ਓਹਨਾਂ ਨੂੰ ਰੋਕੇ ਰਖਿਆ ।  ਜਿਸ ਤੇ ਓਹਨਾਂ ਨੂੰ ਓਥੇ ਧਰਨਾਂ ਪ੍ਰਦਰਸ਼ਂ ਕਰਨਾ ਪਿਆ ਅਤੇ ਪੁਲਿਸ ਦੇ ਵਿਰੁਧ  ਵੀ ਨਆਰੇ ਬਾਜੀ ਕਰਨੀ ਪਈ । ਓਹਨਾਂ ਦਸਿਆ ਕਿ ਇਸੇ ਕਸ਼ਮਕਸ਼ ਵਿਚ ਵਿਚ ਓਹਨਾਂ ਨੂੰ ਲਗਭਗ ਇਕ ਘੰਟੇ ਤਕ ਓਥੇ ਰੁਕਨਾ ਪਿਆ  ਓਹਨਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਪਟਿਆਲਾ ਵਿਚ ਹੋਣ ਵਾਲੀ ਰੈਲੀ ਤੋਂ ਬੋਖਲਾ ਗਈ ਹੈ । ਇਸ ਲਈ ਓਹ  ਅਕਾਲੀ ਵਰਕਰਾਂ ਨੂੰ ਰੋਕ ਕਿ ਇਸ ਰੈਲੀ ਨੂੰ ਕਮਜੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਪੁਲਿਸ ਸਰਕਾਰ ਦੇ ਹਥ ਦਾ ਪਿਠੂ ਬਣ ਕਿ ਓਸਹਨਾਂ ਦਾ ਸਾਥ ਦੇ ਰਹੀ ਹੈ । ਓਹਨਾਂ ਦਸਿਆ ਕਿ ਪ੍ਰਸ਼ਾਸਨ ਦੇ ਦਬਾਅ ਦੇ ਬਾਵਜੂਦ ਵੀ ਪਟਿਆਲਾ ਵਿਚ ਹੋਣ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਕਾਮਯਾਬ ਹੋਵੇਗੀ ।  ਇਸ ਮੋਕੇ ਤੇ ਓਹਨਾਂ ਦੇ ਨਾਲ ਗੁਰਤਿੰਦਰ ਪਾਲ  ਸਿੰਘ ਮਾਂਟੂ , ਬਾਬਾ ਗੁਰਦਿਆਲ ਸਿੰਘ ਕਾਦੀਆ , ਸੁਖਬੀਰ ਸਿੰਘ ਵਾਹਲਾ ਪਰਮਵੀਰ ਸਿੰਘ ਲਾਡੀ ਮੈਂਬਰ ਕੋਰ ਕਮੇਟੀ ਯੂਥ ਅਕਾਲੀ ਦਲ , ਰਤਨ ਸਿੰਘ ਜਫਰਵਾਲ ਮੈਂਬਰ ਧਰਮ ਪ੍ਰਚਾਰ ਕਮੇਟੀ , ਬੀਬੀ ਸ਼ਰਨਜੀਤ ਕੋਰ  ਜੀਦੜ ਜਿਲਾ ਪ੍ਰਧਾਨ,  ਸਤਿੰਦਰ ਸਿੰਘ ਗਿਲ ਮੰਜ , ਮਲਕੀਤ ਸਿੰਘ ਨਾਥਪੁਰ , ਹਰਦੀਪ ਸਿੰਘ ਬੁਟਰ ਜਦੋਂ ਇਸ ਸੰਬਧ ਵਿਚ ਐਸ ਐਚ ਓ ਥਾਨਾਂ ਕਾਦੀਆਂ ਸੁਦੇਸ਼ ਕੁਮਾਰ ਨਾਲ ਗਲਬਾਤ ਕੀਤੀ ਤਾਂ  ਓਹਨਾਂ ਦਸਿਆ ਕਿ ਰਾਜਾ ਰਾਮ ਗੁਰਦੁਆਰਾ ਸਾਹਿਬ ਦੇ ਨਜਦੀਕ ਮਾਨ ਗਰੁਪ ਦੇ ਕਾਰਜਕਰਤਾ ਪਹਿਲਾਂ ਤੋਂ ਮੋਜੂਦ ਸੀ । ਅਤੇ ਜਦੋਂ ਕੰਵਲ ਪ੍ਰੀਤ ਸਿੰਘ ਕਾਕੀ ਅਤੇ ਗੁਰਿੰਦਰ ਪਾਲ ਸਿੰਘ ਗੋਰਾ ਦੇ ਨਾਲ ਓਹਨਾਂ ਦਾ ਕਾਫਲਾ ਆਇਆ ਤਾਂ ਦੋਵਾਂ ਗਰੁਪਾਂ ਵਿਚ ਬਹਿਸ ਹੋਣ ਲਗੀ ਅਤੇ ਓਹਨਾਂ ਦੇ ਇਸ ਟਕਰਾਅ ਨੂੰ ਰੋਕਨ ਲਈ ਪੁਲਿਸ ਨੂੰ ਦਖਲ ਦੇਣਾ ਪਿਆ । ਓਹਨਾਂ ਨੇ ਸਿਰਫ ਦੋਵਾਂ ਗਰੁਪਾਂ ਨੂੰ ਸ਼ਾਂਤ ਕਰ ਕਿ ਭੇਜਿਆ ਹੈ ਅਤੇ ਹੋਰ ਕੁਝ ਵੀ ਨਹੀਂ ।

Send this to a friend