ਘਨੌਰ, 26 ਸਿਤੰਬਰ (ਭਾਗ ਸਿੰਘ ਅੰਤਾਲ)- ਕਈ ਮਹੀਨਿਆਂ ਤੋਂ ਘਨੌਰ ਅੰਬਾਲਾ ਸੜਕ ਦੀ ਹਾਲਤ ਖਸਤਾ ਬਣੀ ਹੋਈ ਹੈ।ਪਿਛਲੇ ਕਈ ਮਹੀਨਿਆਂ ਤੋਂ ਸੜਕ ਦੇ ਵਿਚਕਾਰ ਘਾਰ ਬਣ ਗਏ ਹਨ।ਅਤੇ ਸੜਕ ਅੰਦਰਲੇ ਪਾਸੇ ਤੋਂ ਧਸਨ ਕਾਰਨ ਇਥੇ ਕਈ ਵਾਰੀ ਹਾਦਸੇ ਹੋ ਚੁਕੇ ਹਨ।ਪਿਛਲੇ ਮਹੀਨੇ ਪਿੰਡ ਲਛਡੁ ਦਾ ਨੌਜਵਾਨ ਵੀ ਸੜਕ ਵਿਚ ਘਾਰਾ ਕਰਕੇ ਅਤੇ ਸੜਕ ਅੰਦਰ ਧਸਨ ਕਰਕੇ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ।ਇਥੇ ਇਕ ਹਾਦਸੇ ਨਾਲ ਹੀ ਬਸ ਨਹੀਂ ਅਜਿਹੇ ਹਾਦਸੇ ਕਈ ਵਾਰੀ ਸੜਕ ਤੇ ਹੁੰਦੇ ਰਹਿੰਦੇ ਹਨ।ਪਰ ਇਨਾ ਕੁਛ ਹੋਣ ਦੇ ਬਾਅਦ ਵੀ ਸੜਕ ਵਿਭਾਗ ਦੇ ਕਨ ਟੇ ਜੂੰ ਤਕ ਨਹੀਂ ਸਰਕੀ।ਮਾਮਲਾ ਕਈ ਵਾਰੀ ਪੀ ਡਬਲਯੂ ਡੀ ਦੇ ਅਫਸਰਾਂ ਦੀ ਨਿਗ੍ਹਾ ਵੀ ਆ ਚੁਕਿਆ ਹੈ ਪਰ ਕੋਈ ਹਲ ਨਹੀਂ ਨਿਕਲਿਆ ਕਲ ਘਗਰ ਦਰਿਆ ਦਾ ਨਰੀਖਣ ਕਰਨ ਆਏ ਘਨੌਰ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਵੀ ਸੜਕ ਵਿਭਾਗ ਦੇ ਵਡੇ ਅਫਸਰ ਨੂੰ ਫੋਨ ਕਰਕੇ ਇਹ ਘਾਰ ਬੰਦ ਕਰਨ ਨੂੰ ਕਿਹਾ ਸੀ ਪਰ ਕੋਈ ਅਸਰ ਨਹੀ ਹੋਇਆ ।ਇਹ ਘਾਰ ਹਲੇ ਵੀ ਇਸੇ ਤਰਾਂ ਬਣੇ ਹੋਏ ਨੇ ਅਤੇ ਹਾਦਸੇ ਦਾ ਡਰ ਹਰ ਵਕਤ ਬਣਿਆ ਰਹਿੰਦਾ ਹਾਂ।