May 4, 2026 1:23 pm

ਥਾਣਾ ਤਲਵੰਡੀ ਸਾਬੋ ਦੇ ਚਾਰ ਹੌਲਦਾਰ ਏ.ਐਸ.ਆਈ ਬਣੇ- ਡੀ.ਐਸ.ਪੀ ਨੇ ਲਾਏ ਸਟਾਰ

ਤਲਵੰਡੀ ਸਾਬੋ, 26 ਸਤੰਬਰ (ਰਾਮ ਰੇਸ਼ਮ ਸ਼ਰਨ)- ਸਬ ਡਵੀਜ਼ਨ ਤਲਵੰਡੀ ਸਾਬੋ ਦੇ ਚਾਰ ਹੌਲਦਾਰ ਅੱਜ ਪਦ ਉਨਤ ਹੋ ਕੇ ਏ.ਐਸ.ਆਈ ਬਣੇ ਜ਼ਿੰਨ੍ਹਾਂ ਦੇ ਮੋਢਿਆਂ ‘ਤੇ ਤਲਵੰਡੀ ਸਾਬੋ ਦੇ ਡੀ.ਐਸ.ਪੀ ਸੁਰਿੰਦਰ ਕੁਮਾਰ ਅਤੇ ਐਸ.ਐਸ.ਓ ਜਸਵਿੰਦਰ ਸਿੰਘ ਵੱਲੋਂ ਸਟਾਰ ਲਾਏ ਗਏ। ਥਾਣਾ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਹੌਲਦਾਰ ਤੋਂ ਏ.ਐਸ.ਆਈ ਬਣਨ ਵਾਲਿਆਂ ਵਿੱਚ ਧਰਮਵੀਰ ਸਿੰਘ ਜੋ ਕਿ ਥਾਣਾ ਤਲਵੰਡੀ ਸਾਬੋ ਅੰਦਰ ਮੁੱਖ ਮੁਨਸ਼ੀ ਵਜੋਂ ਤਾਇਨਾਤ ਹਨ ਤੇ ਕੁਲਵੰਤ ਸਿੰਘ ਜੋ ਕਿ ਡੀ.ਐਸ.ਪੀ ਤਲਵੰਡੀ ਸਾਬੋ ਦੇ ਸਹਾਇਕ ਰੀਡਰ ਵਜੋਂ ਸੇਵਾ ਨਿਭਾਅ ਰਹੇ ਹਨ ਤੋਂ ਇਲਾਵਾ ਨਿਸ਼ਾਨ ਸਿੰਘ ਖਜ਼ਾਨਾ ਦਫਤਰ ਤਲਵੰਡੀ ਸਾਬੋ ਅਤੇ ਬਲਵੀਰ ਸਿੰਘ ਜੋ ਥਾਣਾ ਤਲਵੰਡੀ ਸਾਬੋ ਵਿਖੇ ਡਿਊਟੀ ਨਿਭਾਅ ਰਹੇ ਨੂੰ ਅੱਜ ਡੀ.ਐਸ.ਪੀ ਤਲਵੰਡੀ ਸਾਬੋ ਦੇ ਦਫਤਰ ਵਿਖੇ ਡੀ.ਐਸ.ਪੀ ਸੁਰਿੰਦਰ ਕੁਮਾਰ ਵੱਲੋਂ ਸਟਾਰ ਲਾ ਕੇ ਪਦ ਉਨਤ ਕੀਤਾ ਗਿਆ।ਅਤੇ ਏ.ਐਸ.ਆਈ ਬਣਨ ਵਾਲੇ ਪੁਲਸ ਮੁਲਾਜ਼ਮਾਂ ਨੂੰ ਵਧਾਈ ਦਿੱਤੀ ਗਈ।ਇਸ ਮੌਕੇ ਪਦ ਉਨਤ ਹੋ ਕੇ ਏ.ਐਸ.ਆਈ ਬਣਨ ਵਾਲੇ ਪੁਲਿਸ ਮੁਲਾਜ਼ਮਾਂ ਨੇ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪੁਰੀ ਤਨਦੇਹੀ ਨਾਲ ਨਿਭਾਉਣਗੇ।ਇਸ ਮੌਕੇ ਡੀ.ਐਸ.ਪੀ ਅਤੇ ਥਾਣਾ ਤਲਵੰਡੀ ਸਾਬੋ ਦਫਤਰ ਦਾ ਸਮੂਹ ਸਟਾਫ ਮੌਜੂਦ ਸੀ।

Send this to a friend