May 4, 2026 1:24 pm

ਮੋਗੇ ਤੋਂ ਸੰਗਰੂਰ ਲਈ ਬੁੱਕ ਕੀਤੇ ਕੁਰੀਅਰ ’ਚ ਧਮਾਕਾ, ਦੋ ਫੱਟੜ

ਮੋਗਾ, 26 ਸਤੰਬਰ (ਪੰਜਾਬ ਟਾਇਮਜ਼ ਬਿਊਰੋ)- ਬੁਧਵਾਰ ਦੁਪਹਿਰ ਕਰੀਬ ਸਾਢੇ ਬਾਰਾਂ ਵਜੇ ਸ਼ਹਿਰ ਦੇ ਚੈਂਬਰ ਰੋਡ ਸਥਿਤ ਸੂਦ ਕੁਰੀਅਰ ਸਰਵਿਸ ਦੇ ਦਫ਼ਤਰ ਵਿਚ ਬਲਾਸਟ ਹੋਣ ਨਾਲ ਮਾਲਕ ਸਮੇਤ ਦੋ ਜਣੇ ਜ਼ਖ਼ਮੀ ਹੋ ਗਏ। ਧਮਾਕੇ ਦੀ ਆਵਾਜ਼ ਸੁਣ ਕੇ ਨੇੜਲੀਆਂ ਦੁਕਾਨਾਂ ‘ਚੋਂ ਲੋਕ ਬਾਹਰ ਆ ਗਏ ਤੇ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਮਿਲੀ ਜਾਣਕਾਰੀ ਅਨੁਸਾਰ ਕੋਈ ਅਣਪਛਾਤਾ ਵਿਅਕਤੀ ਸੰਗਰੂਰ ਲਈ ਪਾਰਸਲ ਦੇਣ ਲਈ ਆਇਆ ਸੀ ਤੇ ਪੈਕਟ ਫੜਾ ਕੇ ਭਜ ਗਿਆ। ਕੁਝ ਹੀ ਮਿੰਟਾਂ ਉਸ ਪਾਰਸਲ ‘ਚ ਧਮਾਕਾ ਹੋ ਗਿਆ।ਇਸ ਧਮਾਕੇ ਵਿਚ ਕੁਰੀਅਰ ਦਫ਼ਤਰ ਦਾ ਮਾਲਕ ਵਿਕਾਸ ਸੂਦ ਗੰਭੀਰ ਜ਼ਖ਼ਮੀ ਹੋ ਗਿਆ ਤੇ ਉਸ ਦੀ ਦੁਕਾਨ ‘ਤੇ ਫ਼ੋਟੋਸਟੇਟ ਕਰਵਾਉਣ ਆਇਆ ਰਾਕੇਸ਼ ਤਾਇਲ ਨੂੰ ਵੀ ਸਟਾਂ ਵਜੀਆਂ।

Send this to a friend