May 4, 2026 5:43 am

ਅਣਪਛਾਤੇ ਵਾਹਨ ਦੀ ਟੱਕਰ ’ਚ ਮੌਤ

ਭਵਾਨੀਗੜ੍ਹ, 24 ਸਤੰਬਰ (ਇਕਬਾਲ ਬਾਲੀ)- ਸੋਮਵਾਰ ਸਵੇਰੇ ਨਾਭਾ ਰੋਡ ‘ਤੇ ਅਣਪਛਾਤਾ ਵਾਹਨ ਮੋਟਰਸਾਈਕਲ ਸਵਾਰ ਇਕ ਵਿਅਕਤੀ ਨੂੰ ਬੁਰੀ ਤਰ੍ਹਾਂ ਕੁਚਲ ਕੇ ਮੌਕੇ ਤੋਂ ਫ਼ਰਾਰ ਹੋ ਗਿਆ।ਹਾਦਸੇ ‘ਚ ਮੋਟਰਸਾਇਕਲ ਸਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਭਟੀਵਾਲ ਕਲ੍ਹਾਂ ਦਾ ਦਰਸ਼ਨ ਸਿੰਘ ਪੁਤਰ ਪ੍ਰੀਤਮ ਸਿੰਘ ਜੋ ਕਿ ਨਾਭਾ ਰੋਡ ‘ਤੇ ਸਥਿਤ ਇਕ ਪ੍ਰਾਈਵੇਟ ਪਾਇਪ ਫੈਕਟਰੀ ਵਿਚ ਪਿਛਲੇ ਕਈ ਸਾਲਾਂ ਤੋਂ ਕੰਮ ਕਰਦਾ ਆ ਰਿਹਾ ਸੀ , ਜਦੋਂ ਉਹ ਅਜ ਸਵੇਰੇ ‘ਤੇ ਆਪਣੇ ਮੋਟਰ ਸਾਈਕਲ ਰਾਹੀਂ ਡਿਊਟੀ ‘ਤੇ ਜਾ ਰਿਹਾ ਸੀ, ਤਾਂ ਨਾਭਾ ਰੋਡ ਤੇ ਪਿੰਡ ਆਲੌਅਰਖ ਨੇੜੇ ਉਸ ਨੂੰ ਕਿਸੇ ਅਛਣਪਛਾਤੇ ਵਾਹਨ ਨੇ ਟਕਰ ਮਾਰ ਕੇ ਬੁਰੀ ਤਰ੍ਹਾਂ ਕੁਚਲ ਦਿਤਾ ਜਿਸ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ। ਹਾਦਸੇ ਤੋਂ ਬਾਅਦ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈਂ ਕੇ ਪੋਸਟਮਾਰਟਮ ਲਈ ਸੰਗਰੂਰ ਭੇਜ ਦਿਤਾ ਅਤੇ ਮ੍ਰਿਤਕ ਦੇ ਭਰਾ ਜਗਰੂਪ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ ਅਣਪਛਾਤੇ ਵਾਹਨ ਦੇ ਚਾਲਕ ਖ਼ਿਲਾਫ਼ ਮਾਮਲਾ ਦਰਜ਼ ਕਰ ਕੇ ਕਾਰਵਾਈ ਸ਼ੁਰੂ ਕਰ ਦਿਤੀ।

Send this to a friend