May 4, 2026 5:43 am

ਸੁਰੇਸ਼ ਗਰਗ ਦੀ ਅਗਵਾਈ ’ਚ ਜੇਤੂ ਉਮੀਦਵਰਾਂ ਦਾ ਵਿਸ਼ੇਸ਼ ਸਨਮਾਨ

ਜਗਰਾਉਂ, 24 ਸਤੰਬਰ (ਪਰਮਜੀਤ ਸਿੰਘ ਗਰੇਵਾਲ)-ਸਥਾਨਕ ਕਸਬੇ ਅੰਦਰ ਕਾਂਗਰਸ ਦੇ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਜੇਤੂ ਉਮੀਦਵਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸੀਨੀਅਰ ਕਾਂਗਰਸੀ ਆਗੂ ਸੁਰੇਸ਼ ਕੁਮਾਰ ਗਰਗ ਦੀ ਅਗਵਾਈ ’ਚ ਹੋਏ ਇਸ ਸਨਮਾਨ ਸਮਾਰੋਹ ਵਿਚ ਜਿਲ੍ਹਾ ਪ੍ਰੀਸ਼ਦ ਜੋਨ ਗਾਲਿਬ ਕਲਾਂ ਤੋਂ ਜੈਤੂ ਬੀਬੀ ਗੁਰਮੇਲ ਕੌਰ ਪਤਨੀ ਨੰਬਰਦਾਰ ਹਰਦੇਵ ਸਿੰਘ ਸਿਵੀਆ, ਜਿਲ੍ਹਾ ਪ੍ਰੀਸ਼ਦ ਜੋਨ ਪੁੜੈਣ ਰਮਨਦੀਪ ਸਿੰਘ ਰਿੱਕੀ ਚੌਹਾਨ, ਬਲਾਕ ਸੰਮਤੀ ਜੋਨ ਮਨਸੀਹਾਂ ਬਾਜਣ ਤੋਂ ਗੁਰਦੀਪ ਕੌਰ ਪਤਨੀ ਬਚਿੱਤਰ ਸਿੰਘ ਚਿੱਤਾ, ਜੋਨ ਲੋਧੀਵਾਲ ਤੋਂ ਜੀਵਨ ਸਿੰਘ ਬਾਘੀਆਂ, ਜੋਨ ਕਾਕੜ ਤੋਂ ਜਗਜੀਤ ਸਿੰਘ ਤਿਹਾੜਾ, ਜੋਨ ਸਲੇਮਪੁਰਾ ਤੋਂ ਕਰਮਜੀਤ ਕੌਰ ਪਤਨੀ ਸੁਖਦੇਵ ਸਿੰਘ ਅਤੇ ਜੋਨ ਸਿੱਧਵਾਂ ਬੇਟ ਤੋਂ ਕੁਲਵਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਜੇਤੂ ਉਮੀਦਵਾਰਾਂ ਨੇ ਵੋਟਰਾਂ ਤੇ ਸਪੋਟਰਾਂ ਦਾ ਧੰਨਵਾਦ ਕਰਦਿਆਂ ਕਹਾ ਕਿ ਉਹ ਆਪਣੀ ਜਿੰਮੇਵਾਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ। ਇਸ ਸਮੇਂ ਸੁਰੇਸ਼ ਕੁਮਾਰ ਗਰਗ ਨੇ ਕਿਹਾ ਕਿ ਚੋਣ ਨਤੀਜਿਆਂ ਨੇ ਸਾਬਿਤ ਕਰ ਦਿੱਤਾ ਹੈ ਕਿ ਲੋਕ ਕਾਂਗਰਸ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਸਹੀ ਮੰਨਦੇ ਹਨ ਅਤੇ ਉਸ ਵਿੱਚ ਭਰੋਸਾ ਪ੍ਰਗਟ ਕਰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਲਾਮਿਸਾਲ ਜਿੱਤ ਲਈ ਸਮੁੱਚੇ ਮਿਹਨਤੀ ਤੇ ਵਫਾਦਾਰ ਵਰਕਰ ਵਧਾਈ ਦੇ ਪਾਤਰ ਹਨ। ਇਸ ਮੌਕੇ ਥੂਥ ਆਗੂ ਮਨੀ ਗਰਗ, ਬਲਜੀਤ ਸਿੰਘ ਬੱਲੀ, ਭਗਵੰਤ ਸਿੰਘ ਹੈਪੀ ਤਿਹਾੜਾ, ਪਰਮਜੀਤ ਸਿੰਘ ਪੱਪੀ, ਬਲਵਿੰਦਰ ਸਿੰਘ ਸਾਬਕਾ ਸਰਪੰਚ, ਕਾਮਰੇਡ ਨਛੱਤਰ ਸਿੰਘ, ਮਲਕੀਤ ਸਿੰਘ ਪੰਚ, ਸੂਬੇਦਾਰ ਹਰਦਿਆਲ ਸਿੰਘ, ਹਰਪ੍ਰੀਤ ਸਿੰਘ ਸਿਵੀਆਂ, ਪਰਮਿੰਦਰ ਸਿੰਘ ਟੂਸਾ, ਸਰਪੰਚ ਪ੍ਰੀਤਮ ਸਿੰਘ ਖਹਿਰਾ, ਰਾਜਵਿੰਦਰ ਤਿਹਾੜਾ, ਕਮਲਜੀਤ ਸਿੰਘ ਜੰਡੀ, ਮੇਜਰ ਸਿੰਘ ਤਿਹਾੜਾ, ਜਗਜੀਤ ਸਿੰਘ, ਪ੍ਰੀਤਮ ਸਿੰਘ ਸਰਪੰਚ, ਸੁਖਦੇਵ ਸਿੰਘ ਅੱਬੂਪੁਰਾ, ਜਤਿੰਦਰ ਸਿੰਘ ਸਫੀਪੁਰਾ, ਨਾਹਰ ਸਿੰਘ ਕੰਨੀਆਂ ਆਦਿ ਹਾਜ਼ਰ ਸਨ।

Send this to a friend