ਅੰਮ੍ਰਿਤਸਰ, 24 ਸਤੰਬਰ (ਰਾਜੇਸ਼ ਡੈਨੀ)- ਹਲਕਾ ਪੁਰਬੀ ਦੀ ਵਾਰਡ ਨੰ: 44 ਦੇ ਇਲਾਕਾ ਫ੍ਰੀਡੰਮ ਨਗਰ ਵਿਖੇ ਹਰਮੋਹਿੰਦਰ ਸਿੰਘ ਦੀ ਅਗਵਾਈ ਵਿੱਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸਾਬਕਾ ਵਿਧਾਇਕ ਡਾ. ਨਵਜੌਤ ਕੌਰ ਸਿੱਧੂ ਮੁੱਖ ਮਹਿਮਾਨ ਦੇ ਤੋਰ ਤੇ ਪਹੁੰਚੀ ਉਨ੍ਹਾਂ ਨਾਲ ਵਾਰਡ ਕੋਂਸਲਰ ਜਰਨੈਲ ਸਿੰਘ ਭੁੱਲਰ ਵੀ ਵਿਸ਼ੇਸ਼ ਤੋਰ ਤੇ ਪਹੁੰਚੇ। ਇਸ ਦੋਰਾਨ ਫ੍ਰੀਡੰਮ ਨਗਰ ਵਾਸੀਆਂ ਨੇ ਡਾ. ਸਿੱਧੂ ਨੂੰ ਮੁਸ਼ਕਿਲਾਂ ਤੋਂ ਜਾਣੂ ਕਰਵਾਉਂਦੇ ਹੋਏ ਵਾਟਰ ਸਪਲਾਈ ਪਾਈਪ ਦੀ ਰਿਪੇਅਰ, ਸੀਵਰੇਜ ਪ੍ਰਣਾਲੀ, ਸ਼ੜਕਾਂ, ਸਟਰੀਟ ਲਾਈਟਾਂ ਅਤੇ ਬਿਜਲੀ ਦੀ ਨੀਵੀਆਂ ਹੋਈਆਂ ਤਾਰਾਂ ਅਤੇ ਖੰਭਿਆਂ ਆਦਿ ਨੂੰ ਠੀਖ ਕਰਵਾਉਣ ਦੀ ਮੰਗ ਕੀਤੀ। ਡਾ. ਨਵਜੌਤ ਕੌਰ ਸਿੱਧੂ ਨੇ ਇਲਾਕਾ ਵਾਸੀਆਂ ਦੀਆਂ ਮੁਸ਼ਕਿਲਾਂ ਸੁਣਨ ਤੋਂ ਬਾਅਦ ਭਰੋਸਾ ਦਿੱਤਾ ਕਿ ਜਲਦ ਹੀ ਸਾਰੀਆਂ ਮੁਸ਼ਕਿਲਾਂ ਦਾ ਹੱਲ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਲਕਾ ਪੁਰਬੀ ਦੀ ਹਰੇਕ ਵਾਰਡ ਵਿਚ ਜੰਗੀ ਪੱਧਰ ਤੇ ਵਿਕਸ ਦੇ ਕੰਮ ਕਰਵਾਏ ਜਾ ਰਹੇ ਹਨ ਕੋਈ ਵੀ ਵਾਰਡ ਵਿਕਾਸ ਪੱਖੋਂ ਅਧੂਰੀ ਨਹੀ ਰਹਿਣ ਦਿੱਤੀ ਜਾਵੇਗੀ। ਇਸ ਦੋਰਾਨ ਇਲਾਕਾ ਵਾਸੀਆਂ ਵੱਲੋਂ ਡਾ. ਸਿੱਧੂ ਅਤੇ ਕੋਂਸਲਰ ਭੁੱਲਰ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਤੇ ਰਵਨੀਤ ਸਿੰਘ, ਰਜਿੰਦਰਪਾਲ ਸਿੰਘ, ਸੁਰਿੰਦਰਪਾਲ ਸਿੰਘ, ਹਰਿੰਦਰ ਸਿੰਘ, ਸੰਦੀਪ ਗੁੱਪਤਾ, ਗੋਪਾਲ ਸਿੰਘ, ਹਰਦੇਵ ਸਿੰਘ, ਹਰਜਿੰਦਰ ਸਿੰਘ, ਕਾਰਜ ਸਿੰਘ, ਗੁਰਮੀਤ ਸਿੰਘ ਆਦਿ ਤੋਂ ਇਲਾਵਾ ਹੋਰ ਹਾਜ਼ਰ ਸਨ।