ਜ਼ਿਲ੍ਹਾ ਪ੍ਰੀਸ਼ਦ ’ਤੇ ਵੀ ਕਾਂਗਰਸ ਹੋਈ ਕਾਬਜ਼
ਜਗਰਾਉਂ, 23 ਸਤੰਬਰ (ਪਰਮਜੀਤ ਸਿੰਘ ਗਰੇਵਾਲ)- ਸਿੱਧਵਾਂ ਬੇਟ ਵਿਖੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਨਤੀਜਿਆਂ ’ਚ ਕਾਂਗਰਸ ਪਾਰਟੀ ਨੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ। ਬਲਾਕ ਸੰਮਤੀ ਦੀਆਂ 15 ਸੀਟਾਂ ’ਚੋਂ ਕਾਂਗਰਸ 13 ’ਤੇ ਕਾਂਗਰਸ ਹੋਈ ਕਾਬਜ਼ ਤੇ ਅਕਾਲੀ ਦਲ ਦੇ ਹਿੱਸੇ ਸਿਰਫ਼ ਦੋ ਸੀਟਾਂ ਹੀ ਹੋਈਆਂ। ਸਾਹਮਣੇ ਆਏ ਨਤੀਜਿਆਂ ’ਚ ਜ਼ਿਲ੍ਹਾ ਪ੍ਰੀਸ਼ਦ ਜੋਨ (ਪੁੜੈਣ) ਤੋਂ ਕਾਂਗਰਸ ਪਾਰਟੀ ਦੇ ਰਮਨਦੀਪ ਸਿੰਘ ਰਿੱਕੀ ਚੌਹਾਨ ਨੇ ਅਕਾਲੀ ਦਲ (ਬ) ਦੇ ਜਗਦੀਪ ਸਿੰਘ ਵਿੱਕੀ ਨੂੰ 5700 ਵੋਟ ਦੇ ਵੱਡੇ ਫਰਕ ਨਾਲ ਹਰਾਇਆ। ਇਸੇ ਤਰ੍ਹਾਂ ਬਲਾਕ ਸੰਮਤੀ ਦੇ ਜ਼ੋਨ ਭੱਠਾਧੂਹਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਲਖਵਿੰਦਰ ਸਿੰਘ ਨੇ 827 ਵੋਟਾਂ ਮਨਜੀਤ ਸਿੰਘ ਨੂੰ, ਭਰੋਵਾਲ ਜੋਨ ਤੋਂ ਕਾਂਗਰਸ ਦੇ ਮਨਜੀਤ ਸਿੰਘ ਭਰੋਵਾਲ ਨੇ ਬਸੰਤ ਸਿੰਘ ਸੂਰਜ ਨੂੰ 378 ਵੋਟਾਂ ਨਾਲ, ਪੁੜੈਣ ਜੋਨ ਤੋਂ ਕਾਂਗਰਸ ਦੀ ਸਤਵਿੰਦਰ ਕੌਰ ਨੇ ਬਲਜੀਤ ਕੌਰ ਨੂੰ 85 ਵੋਟਾਂ ਨਾਲ, ਚੱਕ ਕਲਾਂ ਜੋਨ ਤੋਂ ਕਾਂਗਰਸ ਦੀ ਸੁਖਮਿੰਦਰ ਕੌਰ ਨੇ ਸੁਖਵਿੰਦਰ ਕੌਰ ਨੂੰ 106 ਵੋਟਾਂ ਨਾਲ, ਸਿੱਧਵਾਂ ਬੇਟ ਜੋਨ ਤੋਂ ਕਾਂਗਰਸ ਦੇ ਕੁਲਵਿੰਦਰ ਸਿੰਘ ਕਾਲਾ ਨੇ ਲਖਵਿੰਦਰ ਸਿੰਘ ਨੂੰ 118 ਵੋਟਾਂ, ਸਲੇਮਪੁਰਾ ਜੋਨ ਤੋਂ ਕਾਂਗਰਸ ਦੀ ਕਰਮਜੀਤ ਕੌਰ ਨੇ ਬਲਬੀਰ ਕੌਰ ਨੂੰ 130 ਵੋਟਾਂ ਨਾਲ, ਤਲਵੰਡੀ ਕਲਾਂ ਜੋਨ ਤੋਂ ਕਾਂਗਰਸ ਦੀ ਸਰਬਜੀਤ ਕੌਰ ਨੇ ਨੂੰ 328 ਵੋਟਾਂ ਨਾਲ, ਤਲਵਾੜਾ ਜੋਨ ਤੋਂ ਕਾਂਗਰਸ ਦੇ ਸਰਪੰਚ ਸੁਖਦੇਵ ਸਿੰਘ ਗੋਰਸੀਆਂ ਨੇ ਸੁਖਦੇਵ ਸਿੰਘ ਨੂੰ ਹੀ 589 ਵੋਟਾਂ ਨਾਲ, ਜੰਡੀ ਜੋਨ ਤੋਂ ਕਾਂਗਰਸ ਦੇ ਗੁਰਜੀਤ ਸਿੰਘ ਛੀਨਾਂ ਨੇ ਜਸਵੰਤ ਸਿੰਘ ਨੂੰ 481 ਵੋਟਾਂ ਨਾਲ, ਰਾਊਵਾਲ ਜੋਨ ਤੋਂ ਕਾਗਰਸ ਦੇ ਕੁਲਦੀਪ ਸਿੰਘ ਨੇ ਸੁਖਵਿੰਦਰ ਸਿੰਘ ਪੈਂਟਾਂ ਨੂੰ 533 ਵੋਟਾਂ ਨਾਲ, ਈਸੇਵਾਲ ਜੋਨ ਤੋਂ ਕਾਂਗਰਸ ਦੀ ਬਲਜਿੰਦਰ ਕੌਰ ਨੇ ਬਲਜੀਤ ਕੌਰ ਨੂੰ 102 ਵੋਟਾਂ ਨਾਲ ਅਤੇ ਸਵੱਦੀ ਕਲਾਂ ਜੋਨ ਤੋਂ ਕਾਂਗਰਸ ਦੇ ਪਰਗਟ ਸਿੰਘ ਨੇ ਗੁਰਤੇਜਪਾਲ ਸਿੰਘ ਨੂੰ 264 ਵੋਟਾਂ ਨਾਲ ਹਰਾਇਆ। ਅਕਾਲੀ ਦੋ ਜੋਨਾਂ ਜਿਨ੍ਹਾਂ ’ਚ ਮੰਡਿਆਣੀ ਜੋਨ ਤੋਂ ਦਵਿੰਦਰ ਕੌਰ ਨੇ ਸਵਰਨ ਕੌਰ ਨੂੰ 408 ਵੋਟਾਂ ਅਤੇ ਜੋਨ ਗੁੜੇ ਤੋਂ ਮਨਜੀਤ ਕੌਰ ਨੇ ਕੁਲਦੀਪ ਕੌਰ ਨੂੰ 23 ਵੋਟਾਂ ਦੇ ਫਰਕ ਨਾਲ ਜਿੱਤ ਹਾਸਿਲ ਕੀਤੀ। ਇਸ ਮੌਕੇ ਹਲਕਾ ਦਾਖਾ ਦੇ ਇੰਚਾਰਜ ਮੇਜਰ ਸਿੰਘ ਭੈਣੀ ਨੇ ਜੇਤੂ ਉਮੀਦਵਾਰਾਂ ਨੂੰ ਵਧਾਈਆਂ ਦਿੱਤੀਆਂ ਤੇ ਇਸ ਜਿੱਤ ਨੂੰ ਕਾਂਗਰਸ ਸਰਕਾਰ ਦੀ ਵੱਡੀ ਪ੍ਰਾਪਤੀ ਦੱਸਿਆ।