May 4, 2026 2:47 am

ਬਮਿਆਲ ਦੇ ਉਝ ਦਰਿਆ ਦਾ ਪਾਣੀ ਦਾ ਪੱਧਰ ਵਧਿਆ-ਸਰਹੱਦੀ ਪਿੰਡਾਂ ’ਚ ਹੜ੍ਹਾਂ ਦਾ ਖ਼ਤਰਾ

ਬਮਿਆਲ, 23 ਸਤੰਬਰ (ਪੰਜਾਬ ਟਾਇਮਜ਼ ਬਿਊਰੋ)- ਬੀਤੇ ਕਲ੍ਹ ਤੋਂ ਹੋ ਰਹੀ ਤੇਜ਼ ਬਰਸਾਤ ਦੇ ਚਲਦੇ ਸਰਹਦੀ ਇਲਾਕੇ ਬਮਿਆਲ ਚ ਵਹਿ ਰਹੇ ਉਝ ਦਰੀਆ ਚ 1,31,200 ਕਿਊੁਸਿਕ ਪਾਣੀ ਆਉਣ ਦੀ ਖ਼ਬਰ ਹੈ, ਜੋ ਕੀ ਸਰਹਦੀ ਇਲਾਕੇ ਦੇ ਲੋਕਾਂ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ। ਇਸ ਦਰੀਆ ਦੇ ਕਿਨਾਰੇ ਵਸਦੇ ਪਿੰਡ ਸਮਰਾਲਾ ,ਚਕ ਅਮੀਰ, ਮੁਠੀ ,ਕੋਠੇ ,ਬਮਿਆਲ ,ਦੋਸਤ ਪੂਰ ,ਕੋਟ ਪਟੀਆਂ, ਸਰੋਟਾ,ਬਲੋਤਰ ਆਦਿ ਇਸ ਦਰਿਆ ਦੇ ਪਾਣੀ ਦੀ ਚਪੇਟ ਚ ਆ ਸਕਦੇ ਹਨ। ਧਿਆਨ ਰਹੇ ਕੀ ਇਸ ਉਝ ਦਰਿਆ ਦੀ ਸਮਰਥਾ 1 ਲਖ ਕਿਊੁਸਿਕ ਪਾਣੀ ਸਮਾਉਣ ਦੀ ਹੈ। ਜੇਕਰ ਇਸ ਦਰਿਆ ਚ 1 ਲਖ ਕਿਊੁਸਿਕ ਤੋਂ ਜ਼ਿਆਦਾ ਪਾਣੀ ਆਉਂਦਾ ਹੈ ਤਾਂ ਉਕਤ ਪਿੰਡ ਪ੍ਰਭਾਵਿਤ ਹੋ ਸਕਦੇ ਹਨ ਅਤੇ ਇਸ ਦੇ ਨਾਲ ਨਾਲ ਹਜ਼ਾਰਾਂ ਏਕੜ ਫ਼ਸਲ ਵੀ ਬਰਬਾਦ ਹੋ ਸਕਦੀ ਹੈ।

Send this to a friend