ਨੂਰਪੁਰ ਬੇਦੀ, 19 ਸਤੰਬਰ (ਬਲਜਿੰਦਰ ਸਿੱਧੂ)- ਨੂਰਪੁਰ ਬੇਦੀ ਤੋਂ ਗੜਸ਼ੰਕਰ ਮਾਰਗ ਤੇ ਟਰੱਕ ਅਤੇ ਮੋਟਰ ਸਾਇਕਲ ਵਿਚਕਾਰ ਟੱਕਰ ਨਾਲ ਮੋਟਰ ਸਾਇਕਲ ਤੇ ਸਵਾਰ ਮਨਜੀਤ ਸਿੰਘ ਪੁੱਤਰ ਗਿਆਨ ਸਿੰਘ ਗੜਸ਼ੰਕਦਰ ਦੀ ਮੌਕੇ ਤੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ,ਤੇ ਵਿਅਕਤੀ ਦੀ ਖੋਪੜੀ ਦੇ 3 ਹਿੱਸੇ ਹੋ ਗਏ। ਟਰੱਕ ਸਵਾਰ ਸ਼ਰਧਾਲੂ ਰਾਜਸਥਾਨ ਵਾਪਿਸ ਜਾ ਰਹੇ ਸਨ। ਮ੍ਰਿਤਕ ਦੀ ਲਾਸ਼ ਨੂੰ ਭਾਈ ਜੈਤਾ ਜੀ ਹਸਪਤਾਲ ਅਨੰਦਪੁਰ ਸਾਹਿਬ ਵਿਖੇ ਰੱਖਿਆ ਗਿਆ ਹੈ।