ਨਥਾਣਾ, 16 ਸਤੰਬਰ (ਚਰਨਜੀਤ ਸਿੱਧੂ) ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਹਲਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਕਾਂਗਰਸ ਵੱਲੋ ਖੜੇ ਕੀਤੇ ਉਮੀਦਵਾਰਾਂ ਦੇ ਹੱਕ ਵਿੱਚ ਤੂਫ਼ਾਨੀ ਦੌਰਾ ਕੀਤਾ ਤਾਂ ਜੋ ਇਹਨਾਂ ਦੀ ਜਿੱਤ ਯਕੀਨੀ ਬਣਾਈ ਜਾ ਸਕੇ ਉਹਨਾਂ ਨਾਥਪੁਰਾ ਤੋਂ ਬੀਬੀ ਸਤਵੀਰ ਕੌਰ ਬਲਾਕ ਸੰਮਤੀ ਮੈਂਬਰ ਲਈ ਅਤੇ ਜ਼ਿਲ੍ਹਾ ਪ੍ਰੀਸ਼ਦ ਲਈ ਸਰਦੂਲ ਸਿੰਘ ਲਈ ਵੋਟਾਂ ਮੰਗੀਆ, ਪਿੰਡ ਨਾਥਪੁਰਾ ਵਿੱਚ ਭਾਰੀ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਹਾਂ ਪੱਖੀ ਮਹੌਲ ਇਕੱਲੇ ਭੁੱਚੋ ਹਲਕੇ ਵਿੱਚ ਹੀ ਨਹੀ ਸਗੋਂ ਸਾਰੇ ਪੰਜਾਬ ਵਿੱਚ ਕਾਂਗਰਸ ਦੇ ਹੱਕ ਵਿੱਚ ਹੈ, ਹੁਣ ਅਕਾਲੀ ਭਾਜਪਾ ਗੱਠਜੋੜ ਨੂੰ ਵੀ ਸਥਿਤੀ ਦਾ ਭਲੀਭਾਂਤ ਪਤਾ ਲੱਗ ਚੁੱਕਾ ਹੈ ਇਸੇ ਕਰਕੇ ਧੱਕੇ ਦੀਆਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ ਮਨਪ੍ਰੀਤ ਬਾਦਲ ਅਤੇ ਪ੍ਰੀਤਮ ਕੋਟਭਾਈ ਨੇ ਪਿੰਡ ਗੰਗਾ ਵਿਖੇ ਸੰਬੋਧਨ ਕਰਦਿਆ ਕਿਹਾ ਕਿ ਜੋ ਵਾਅਦੇ ਕਰਕੇ ਸਰਕਾਰ ਬਣੀ ਉਹ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਉਣਾ ਸਾਡੀ ਮੁੱਖ ਤਰਜੀਹ ਹੋਵੇਗੀ ਇਸ ਮੌਕੇ ਉਹਨਾ ਪਿੰਡ ਗੰਗਾ ਤੋਂ ਬਲਕਰਣ ਸਿੰਘ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਉਹਨਾਂ ਕਿਹਾ ਤੁਸੀ ਮੁੱਖ ਮੰਤਰੀ ਕੈਪਟਨ ਸਾਹਿਬ ਤੇ ਭਰੋਸਾ ਕਰਕੇ ਅਉਣ ਵਾਲੀ 19 ਤਰੀਕ ਨੂੰ ਕਾਂਗਰਸ ਨੂੰ ਵੋਟਾਂ ਪਾ ਕੇ ਅਕਾਲੀ ਭਾਜਪਾ ਨੂੰ ਸਬਕ ਸਿਖਾਓ। ਇਸ ਮੌਕੇ ਸਥਾਨਿਕ ਆਗੂ ਵੀ ਉਹਨਾਂ ਦੇ ਨਾਲ ਸਨ ਜਿੰਨ੍ਹਾ ਵਿੱਚ ਬਿੱਕਰਮਜੀਤ ਸਿੰਘ ਸਾਬਕਾ ਚੇਅਰਮੈਨ, ਮਹਿਦਰ ਸਿੰਘ, ਸਤਵੀਰ ਕੌਰ,ਬਲਕਰਣ ਸਿੰਘ ਸ਼ਿਕਾਇਤ ਸੈਲ ਹਲਕਾ ਭੁੱਚੋ,ਹਰਬੰਸ ਡਾਕਟਰ, ਤਾਰ ਸਿੰਘ ਪੰਚ ਅਤੇ ਗੰਗਾ ਤੋਂ ਬਲਾਕ ਸੰਮਤੀ ਉਮੀਦਵਾਰ ਬਲਕਰਣ ਸਿੰਘ,ਹਰਪਾਲ ਸਿੰਘ, ਰਾਮਲਾਲ, ਬਲਦੇਵ ਸਿੰਘ ਹਰਦੀਪਸਿੰਘ ਅਤੇ ਗੋਗੀ ਕਲਿਆਣ ਸ਼ਾਮਲ ਸਨ।