ਬਾਦਸ਼ਾਹਪੁਰ/ਘੱਗਾ, 16 ਸਤੰਬਰ (ਮਨੋਜ, ਜਗਸੀਰ)- ਹਲਕਾ ਸ਼ੁਤਰਾਣਾ ਦੇ ਧਨੇਠਾ ਜੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੇ ਕਾਂਗਰਸ ਪਾਰਟੀ ਦੇ ਉਮੀਦਵਾਰ ਜੈ ਪ੍ਰਤਾਪ ਸਿੰਘ ਡੇਜੀ ਅਤੇ ਵੱਖ-ਵੱਖ ਜੋਨਾ ਤੋ ਬਲਾਕ ਸੰਮਤੀਆ ਦੀਆਂ ਚੋਣਾ ਲੜ ਰਹੇ ਉਮੀਦਵਾਰਾ ਦੇ ਹੱਕ ਚ ਚੋਣ ਪ੍ਰਚਾਰ ਕਰਨ ਲਈ ਸਾਬਕਾ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੋਰ ਵਿਸ਼ੇਸ ਤੋਰ ਤੇ ਪਿੰਡ ਨਨਹੇੜਾ ਵਿਖੇ ਪਹੁੰਚੇ ਜਿੰਨਾ ਦੇ ਨਾਲ ਹਲਕਾ ਸ਼ੁਤਰਾਣਾ ਵਿਧਾਇਕ ਸ੍ਰ;ਨਿਰਮਲ ਸਿੰਘ,ਸਤਨਾਮ ਸਿੰਘ,ਗੁਰਸ਼ਰਨ ਕੋਰ ਰੰਧਾਵਾ ਅਤੇ ਹੋਰ ਸੀਨੀਅਰ ਕਾਂਗਰਸੀ ਲੀਡਰ ਮੋਜੂਦ ਸਨ।ਜਿੰਨਾਂ ਦੇ ਇੱਥੇ ਪਹੁੰਚਣ ਤੇ ਸੀਨੀਅਰ ਕਾਂਗਰਸੀ ਆਗੂਆ ਵੱਲੋ ਵਿਸ਼ੇਸ਼ ਸਨਮਾਨ ਕੀਤਾ।ਸ੍ਰ; ਨਿਰਮਲ ਸਿੰਘ ਹਲਕਾ ਵਿਧਾਇਕ ਨੇ ਚੋਣ ਪ੍ਰਚਾਰ ਕਰਦਿਆ ਕਿਹਾ ਕਿ ਅਸੀ ਜਲਦ ਹੀ ਬਰਸਾਤਾ ਰੁਕਣ ਤੋ ਬਾਅਦ ਸੜਕਾ ਦਾ ਅਤੇ ਪੁੱਲਾਂ ਦਾ ਕੰਮ ਸ਼ੁਰੂ ਕਰਵਾਉਣ ਜਾ ਰਹੇ ਹਾਂ।ਵਿਧਾਇਕ ਨੇ ਕਿਹਾ ਕਿ ਜੋ ਵਿਕਾਸ ਪਿਛਲੇ 10ਸਾਲਾ ਤੋ ਨਹੀ ਹੋਇਆ ਉਹ ਅਸੀ ਕਰਵਾਵਾਗੇ।
ਅਸੀ ਸਾਰੇ ਹੀ ਪਿੰਡਾ ਨੂੰ ਬਰਾਬਰ ਗ੍ਰਾਂਟਾ ਦੇ ਰਹੇ ਹਾਂ।ਸ਼੍ਰੋਮਣੀ ਅਕਾਲੀ ਦਲ ਨੂੰ ਰਗੜੇ ਲਾਉਦਿਆਂ ਵਿਧਾਇਕ ਨੇ ਕਿਹਾ ਕਿ ਮਜੀਠੀਆਂ ਨਸ਼ੇ ਦਾ ਸਭ ਤੋ ਵੱਡਾ ਤਸਕਰ ਹੈ।ਜਿਸ ਨੇ ਨੋਜਵਾਨਾ ਨੂੰ ਚਿੱਟੇ ਤੇ ਲਾ ਕਿ ਜਿੰਦਗੀਆਂ ਬਰਬਾਦ ਕਰ ਦਿੱਤੀਆਂ। ਵਿਧਾਇਕ ਨੇ ਬਹਿਬਲ ਕਾਂਡ ਰਣਜੀਤ ਜਸਟਿਸ ਰਿਪੋਰਟ ਚ ਬਾਦਲਾ ਦਾ ਨਾਂਅ ਆਉਣ ਤੋ ਬਾਅਦ ਬਾਦਲ ਪੂਰੀ ਤਰਾਂ ਨੰਗੇ ਚਿੱਟੇ ਹੋ ਗਏ ਹਨ। ਇਸ ਮੌਕੇ ਵਿਦੇਸ਼ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੋਰ ਨੇ ਉਮੀਦਵਾਰਾ ਦੇ ਹੱਕ ਚ ਚੋਣ ਪ੍ਰਚਾਰ ਕਰਦਿਆ ਕਿਹਾ ਕਿ ਹਲਕੇ ਦੇ ਮੁੱਦੇ ਪਾਣੀ ਦੀਆ ਸਮੱਸਿਆ, ਸੜਕਾ ਦੀਆ ਸਮੱਸਿਆਂ, ਪੁੱਲਾ ਦੀਆਂ ਸਮੱਸਿਆਂ ਪਹਿਲ ਦੇ ਅਧਾਰ ਤੇ ਹੱਲ ਕਰਾਂਗੇ। ਪਿੰਡਾ ਚ ਚਲ ਰਹੀਆ ਆਟਾ-ਦਾਲ ਸਕੀਮ ਨੂੰ ਵੋਟਾ ਤੋ ਬਾਅਦ ਜਲਦ ਹੀ ਸਹੀ ਢੰਗ ਨਾਲ ਲਾਗੂ ਕੀਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਵੱਲੋ ਕੀਤੀਆ ਜਾ ਰਹੀਆ ਪੋਲ ਖੋਲ ਰੈਲੀਆਂ ਤੇ ਬੋਲਦਿਆ ਮਹਾਰਾਣੀ ਨੇ ਕਿਹਾ ਪੋਲ ਤਾਂ ਹੁਣ ਇਹਨਾ ਦੀ ਖੁਲ਼ ਗਈ ਹੈ।ਜਿੰਨੀਆ ਮਰਜੀ ਰੈਲੀਆਂ ਕਰਨ ਸਾਨੂੰ ਕੋਈ ਫਰਕ ਨਹੀ ਪੈਣ ਵਾਲਾ।ਅਕਾਲੀ ਉਮੀਦਵਾਰਾ ਦੇ ਰੱਦ ਹੋਏ ਕਾਗਜਾ ਸੰਬੰਧੀ ਮਹਾਰਾਣੀ ਬੋਲਦਿਆ ਕਿਹਾ ਕਿ ਜੋ ਕਾਨੂੰਨ ਮੁਤਾਬਕ ਡਿਫਾਲਟਰ ਪਾਏ ਗਏ ਹਨ ਉਹਨਾ ਦੇ ਹੀ ਕਾਗਜ ਰੱਦ ਹੋਏ ਹਨ।ਉਹਨਾ ਦੱਸਿਆ ਕਿ ਸਾਡਾ ਦੇਸ਼ ਲੋਕਤੰਤਰ ਦੇਸ਼ ਹੈ।
ਇੱਥੇ ਹਰ ਕਿਸੇ ਨੂੰ ਚੋਣ ਲੜਨ ਦਾ ਅਧਿਕਾਰ ਹੈ।ਇਸ ਮੋਕੇ;-ਬਲਾਕ ਪ੍ਰਧਾਨ ਬਲਰਾਜ ਸਿੰਘ ਗਿੱਲ, ਪ੍ਰੇਮ ਗੁਪਤਾ, ਬਲਵੀਰ ਸਿੰਘ ਕੀੜਾ, ਵਿਨੋਦ ਬਾਂਸਲ, ਬਲਜੀਤ ਸਿੰਘ ਸਾਬਕਾ ਸਰਪੰਚ, ਇਕਬਾਲ ਸਿੰਘ, ਤੇਜਪਾਲ ਗੋਇਲ, ਨਾਹਰ ਸਿੰਘ, ਕਾਲੀ ਸਧਾਰਨਪੁਰ, ਫੂਲਾ ਸਿੰਘ ਸਧਾਰਨਪੁਰ, ਦਲਵੀਰ ਸਿੰਘ ਰੰਧਾਵਾ, ਨਿੱਕੂ ਰਾਮ ਗੋਇਲ ਮੋਜੂਦ ਸਨ।