June 23, 2026 11:29 am

ਫੂਲੇਵਾਲਾ ’ਚ ਮਜ਼ਦੂਰ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਗੋਲੇਵਾਲਾ, 8 ਸਤੰਬਰ (ਜਸਵਿੰਦਰ ਸਿੰਘ ਬਰਾੜ)- ਇਕ ਮਜ਼ਦੂਰ ਦਾ ਬਾਘਾ ਪਰਾਣ ਤੋ ਥੋੜੀ ਦੂਰੀ ਤੇ ਪਿੰਡ ਫੂਲੇਵਾਲਾ ਵਿਖੇ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਮਿਲਿਆ ਹੈ। ਘਟਨਾ ਸਮੇਂ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਅਨੁਸਾਰ ਜਗਦੇਵ ਸਿੰਘ (47 ਸਾਲ) ਪੁੱਤਰ ਭਾਗ ਸਿੰਘ ਵਾਸੀ ਫੂਲੇਵਾਲਾ ਆਰਥਿਕ ਤੌਰ ਤੇ ਤੰਗ ਰਹਿੰਦਾ ਸੀ ਜਿਸ ਕਾਰਨ ਨਹਿਰ ਕਿਨਾਰੇ ਦਰੱਖਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਜਗਦੇਵ ਸਿੰਘ ਵਿਅਕਤੀ ਪਤਨੀ ਅਤੇ 5 ਕੁੜੀਆਂ ਨੂੰ ਪਿਛੇ ਛੱਡ ਗਿਆ ਹੈ । ਇਸ ਸਬੰਧੀ ਥਾਣਾ ਬਾਘਾ ਪੁਰਾਣਾ ਦੀ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Send this to a friend