May 2, 2026 6:13 am

ਜੱਸਾ ਬਾਹਲੋਵਾਲ ਨੇ ਜਿੱਤੀ ਪਟਕੇ ਦੀ ਕੁਸ਼ਤੀ

ਬੰਗਾ, 5 ਸਤੰਬਰ (ਨਵਕਾਂਤ ਭਰੋਮਜਾਰਾ)- ਗੁੱਗਾ ਜਾਹਰ ਪੀਰ ਪ੍ਰਬੰਧਕ ਕਮੇਟੀ ਭਰੋਮਜਾਰਾ ਦੇ ਮੁੱਖ ਪ੍ਰਬੰਧਕ ਸ੍ਰੀ ਰਾਮ ਲੁਭਾਇਆ ਵੱਲੋਂ ਸਮੂਹ ਐਨਆਰਆਈ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੂਸਰਾ ਛਿੰਜ ਮੇਲਾ ਬਹੁਤ ਹੀ ਸ਼ਰਧਾ ਅਤੇ ਧੂਮ-ਧਾਮ ਨਾਲ ਕਰਵਾਇਆ ਗਿਆ ਜਿਸ ਵਿੱਚ ਇਲਕੇ ਦੇ ਨਾਮੀ ਅਖਾੜਿਆਂ ਦੇ ਪਹਿਲਵਾਨਾਂ ਨੇ ਭਾਗ ਲਿਆ। ਪਟਕੇ ਦੀ ਕੁਸ਼ਤੀ ਜੱਸਾ ਬਾਹਲੋਵਾਲ ਅਤੇ ਰਾਹਲ ਲੱਲੀਆ ਵਿਚਕਾਰ ਕਰਵਾਈ ਗਈ। ਇਸ ਸੰਘਰਸ਼ਪੂਰਨ ਦੰਗਲ ਵਿੱਚ ਜੱਸਾ ਬਾਹਲੋਵਾਲ ਨੇ ਰਾਹੁਲ ਲੱਲੀਆਂ ਨੂੰ ਚਿੱਤ ਕਰਕੇ ਪਟਕੇ ਦੀ ਕੁਸ਼ਤੀ ’ਤੇ ਆਪਣਾ ਕਬਜ਼ਾ ਕਾਇਮ ਕੀਤਾ। ਜੱਸਾ ਬਾਹੜੋਵਾਲ ਨੂੰ ਪਟਕਾ ਅਤੇ ਨਗਦ 11 ਹਜ਼ਾਰ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ। ਦੂਸਰੇ ਨੰਬਰ ਦੇ ਪਹਿਲਵਾਨ ਰਾਹੁਲ ਲੱਲੀਆ ਨੂੰ 6 ਹਜ਼ਾਰ ਰੁਪਏ ਨਗਦ ਦਿੱਤੇ ਗਏ। ਇਨਾਮਾਂ ਦੀ ਵੰਡ ਮੁੱਖ ਪ੍ਰਬੰਧਕ ਰਾਮ ਲੁਭਾਇਆ ਦਰਵਜੀਤ ਸਿੰਘ ਪੂੰਨੀ ਸੀਨੀਅਰ ਕਾਂਗਰਸੀ ਆਗੂ ਰਾਮ ਸਿੰਘ ਭਰੋਮਜਾਰਾ ਬਾਬਾ ਜਸਦੀਪ ਸਿੰਘ ਮੰਗਾ ਬਾਬਾ ਜੀ ਵੱਲੋਂ ਕੀਤੀ ਗਈ। ਇਸ ਮੌਕੇ ਜੋਗਿੰਦਰ ਸਿੰਘ ਬਲਵੰਤ ਸਿੰਘ, ਪੰਚ ਜੀਤ ਰਾਮ, ਪੰਚ ਰਾਮ ਕਿਸ਼ਨ, ਸੋਮ ਨਾਥ, ਸੁੱਚਾ ਰਾਮ, ਜੈ ਪਾਲ, ਦੇਸ ਰਾਜ, ਨਵਕਾਂਤ ਭਰੋਮਜਾਰਾ, ਸੰਦੀਪ ਸੀਪਾ, ਸੀਤਲ ਰਾਮ, ਨਰਿੰਦਰ ਲਵਲੀ, ਹਰਦਿਆਲ, ਲੱਕੀ ਭਰੋਮਜਾਰਾ, ਨੋਨੂ ਭਰੋਮਜਾਰਾ, ਮੰਗਾ ਗੜ੍ਹੀ ਫਤਿਹ ਖਾਂ, ਬਲਵਿੰਦਰ ਗੜ੍ਹੀ ਫਤਿਹ ਖਾਂ, ਪਰਸ਼ੋਤਮ ਲਾਲ, ਹਰਭਜਨ ਲਾਲ, ਮੁਖਤਿਆਰ ਸਿੰਘ, ਗਗਨ ਕੁਮਾਰ, ਚਰਨਜੀਤ ਚੰਨੀ, ਸੁੱਖਾ ਮਜਾਰੀ, ਦੌਲਾਂ ਮਜਾਰੀ ਆਦਿ ਵੀ ਹਾਜ਼ਰ ਸਨ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

Send this to a friend