ਜੰਮੂ-ਕਸ਼ਮੀਰ ’ਚ ਬਰਫੀਲੇ ਤੂਫਾਨ ਦੀ ਚੇਤਾਵਨੀ

ਸ੍ਰੀਨਗਰ, 15 ਮਾਰਚ (ਪੀ.ਟੀ.)- ਜੰਮੂ-ਕਸ਼ਮੀਰ ’ਚ ਮੌਸਮ ਵਿਭਾਗ ਵੱਲੋਂ ਅਗਲੇ 5 ਦਿਨ ਬਰਫਬਾਰੀ ਤੇ ਤੂਫਾਨ ਦੀ ਚੇਤਾਵਨੀ ਤੋਂ ਬਾਅਦ ਜੰਮੂ ਕਸ਼ਮੀਰ ’ਚ ਪ੍ਰਸ਼ਾਸਨ ਹਾਈ ਅਲਰਟ ’ਤੇ ਹੈ। 15 ਮਾਰਚ ਤੋਂ ਲੈ ਕੇ 19 ਮਾਰਚ ਦੇ ’ਚ ਮੌਸਮ ਖ਼ਰਾਬ ਹੋ ਸਕਦਾ ਹੈ। ਮੌਸਮ ਵਿਭਾਗ ਦੇ ਮੁਤਾਬਕ ਪੀਰ ਪੰਜਾਲ ਨਾਲ ਲੱਗੇ ਇਲਾਕੇ, ਗੁਲਮਰਗ ਦੇ ਉ¤ਪਰੀ ਹਿੱਸੇ ਜੋਜਿਲਾ, ਤੰਗਧਾਰ, ਗੁਰੇਜ, ਡੋਡਾ ਕਿਸ਼ਤਵਾੜ, ਪੁੰਛ, ਰਾਜੌਰੀ ਤੇ ਪੁਲਵਾਮਾ ’ਚ ਬਰਫ਼ ਖਿਸਕਣ ਦਾ ਖ਼ਤਰਾ ਹੈ। ਹਾਲਾਤ ਨਾਲ ਨਿਬੜਨ ਲਈ ਪ੍ਰਸ਼ਾਸਨ ਨੇ ਕੰਟਰੋਲ ਰੂਮ ਬਣਾਏ ਹਨ।

Send this to a friend