ਨਵੀਂ ਦਿੱਲੀ, 1 ਸਤੰਬਰ (ਪੰਜਾਬ ਟਾਇਮਜ਼ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜ ਰਾਜਧਾਨੀ ਦਿਲੀ ਵਿਖੇ ਤਾਲਕਟੋਰਾ ਸਟੇਡੀਅਮ ‘ਚ ਇੰਡੀਆ ਪੋਸਟ ਪੇਮੈਂਟਸ ਬੈਂਕ (ਆਈ. ਪੀ. ਪੀ. ਬੀ.) ਨੂੰ ਲਾਂਚ ਕੀਤਾ। ਸ਼ੁਰੂਆਤ ‘ਚ ਆਈ. ਪੀ. ਪੀ. ਬੀ. ਦੀਆਂ ਦੇਸ਼ ਭਰ ‘ਚ 650 ਬਰਾਂਚਾਂ ਅਤੇ 3,250 ਸਰਵਿਸ ਸੈਂਟਰ ਕੰਮ ਕਰਨਗੇ। ਬੈਂਕ ਦੀ ਸ਼ੁਰੂਆਤ ਕਰਨ ਦਾ ਉਦੇਸ਼ ਪੇਂਡੂ ਇਲਾਕਿਆਂ ਨੂੰ ਵਿਤੀ ਸੇਵਾਵਾਂ ਨਾਲ ਜੋੜਨਾ ਹੈ। ਸਾਲ ਦੇ ਅੰਤ ਤਕ ਇੰਡੀਆ ਪੋਸਟ ਪੇਮੈਂਟਸ ਬੈਂਕ ਨਾਲ ਦੇਸ਼ ਦੇ ਸਾਰੇ 1 ਲਖ, 55 ਹਜ਼ਾਰ ਡਾਕਘਰਾਂ ਨੂੰ ਜੋੜਨ ਦੀ ਯੋਜਨਾ ਹੈ। ਆਈ. ਪੀ. ਪੀ. ਬੀ. ਦੀ ਸ਼ੁਰੂਆਤ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਹੁਣ ਤੁਹਾਨੂੰ ਦੇਸ਼ ‘ਚ ਡਾਕੀਆ ਬੈਂਕਿੰਗ ਸੇਵਾਵਾਂ ਮੁਹਈਆ ਕਰਾਏਗਾ।