May 1, 2026 3:29 am

ਨਗਰ ਕੌਂਸਲ ਬੁਢਲਾਡਾ ਦੇ ਪ੍ਰਧਾਨ ਵੱਲੋਂ ਖ਼ੁਦਕੁਸ਼ੀ

ਬੁਢਲਾਡਾ, 28 ਅਗਸਤ (ਵਕੀਲ ਬਾਂਸਲ)- ਪਿਛਲੇ ਕੁਝ ਦਿਨਾ ਤੋਂ ਸ਼ਹਿਰ ਵਿਕਾਸ ਨੂੰ ਲੈ ਕੇ ਸ਼ਹਿਰ ਵਾਸੀਆਂ ਵੱਲੋਂ ਕੀਤੇ ਜਾ ਰਹੇ ਸੰਘਰਸ ਨੇ ਉਸ ਸਮੇਂ ਦੁੱਖਦਾਈ ਰੂਪ ਧਾਰਨ ਕਰ ਲਿਆ ਜਦ ਨਗਰ ਕੌਸਲ ਪ੍ਰਧਾਨ ਹਰਵਿੰਦਰ ਸਿੰਘ (ਬੰਟੀ) ਨੇ ਕੋਈ ਜ਼ਹਿਰੀਲਾ ਪਦਾਰਥ ਪੀ ਕੇ ਖੁਦਕੁਸੀ ਕਰ ਲਈ। ਉਨ੍ਹਾਂ ਦੀ ਦੁੱਖਦਾਈ ਮੌਤ ਤੋਂ ਬਾਅਦ ਸਮਰਥਕਾ ਵੱਲੋਂ ਥਾਨਾ ਸ਼ਹਿਰੀ ਦੇ ਬਾਹਰ ਧਰਨਾ ਦੇਕੇ ਉਸ ਨੂੰ ਆਤਮਹੱਤਿਆ ਲਈ ਮਜ਼ਬੂਰ ਕਰਨ ਵਾਲੇ ਦੌਸੀਆ ਖਿਲਾਫ਼ ਮੁਕਦਮਾ ਦਰਜ ਕਰਕੇ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਉਨ੍ਹਾਂ ਆਰੋਪ ਲਗਾਇਆ ਕਿ ਹਰਵਿੰਦਰ ਸਿੰਘ ਬੰਟੀ ਤੇ ਝੂਠੇ ਆਰੋਪ ਲਗਾਕੇ ਉਸਨੂੰ ਆਤਮਹੱਤਿਆ ਕਰਨ ਲਈ ਮਜ਼ਬੂਰ ਕੀਤਾ ਗਿਆ ਹੈ। ਇਸ ਦੁੱਖਦਾਈ ਘਟਨਾ ਤੋਂ ਬਾਅਦ ਸ਼ਹਿਰ ਦਾ ਮਾਹੌਲ ਤਨਾਅ ਪੂਰਨ ਬਣਿਆ ਹੋਇਆ ਹੈ ਅਤੇ ਦੂਸਰੀ ਤਰਫ਼ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਸੁਰਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਖ਼ਬਰ ਲਿਖੇ ਜਾਣ ਤੱਕ ਬੌਡੀ ਦਾ ਪੋਸਟਮਾਰਟਮ ਨਹੀਂ ਕੀਤਾ ਗਿਆ ਸੀ ਅਤੇ ਮਾਨਸਾ ਹਸਪਤਾਲ ਵਿੱਚ ਬੌਡੀ ਰੱਖੀ ਗਈ ਸੀ। ਇਸ ਸਬੰਧੀ ਥਾਨਾ ਸ਼ਹਿਰੀ ਦੇ ਐਸ.ਐਚ.ਓ. ਨਾਲ ਫੋਨ ਤੇ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਮਾਮਲੇ ਦੀ ਛਾਣਬੀਨ ਕੀਤੀ ਜਾ ਰਹੀ ਹੈ।

Send this to a friend